ਮੌਜੂਦਾ ਸਮੇਂ ’ਚ 3 ਅਜਿਹੇ ਬੱਲੇਬਾਜ਼, ਜੋ ਤੋੜ ਸਕਦੇ ਹਨ ਲਾਰਾ ਦਾ ਵਿਸ਼ਵ ਰਿਕਾਰਡ

05/10/2020 1:33:51 AM

ਨਵੀਂ ਦਿੱਲੀ— ਟੈਸਟ ਕ੍ਰਿਕਟ ’ਚ ਬੱਲੇਬਾਜ਼ਾਂ ਕੋਲ ਦੌੜਾਂ ਬਣਾਉਣ ਦਾ ਬਹੁਤ ਸਮਾਂ ਹੁੰਦਾ ਹੈ, ਕਿਉਂਕਿ ਓਵਰ ਦੀ ਕੋਈ ਪਾਬੰਦੀ ਨਹੀਂ ਹੁੰਦੀ ਹੈ। ਇਸ ਲਈ ਟੈਸਟ ਕ੍ਰਿਕਟ ’ਚ ਬੱਲੇਬਾਜ਼ ਬਹੁਤ ਵੱਡੇ-ਵੱਡੇ ਸਕੋਰ ਬਣਾਉਂਦੇ ਹਨ। ਜੇਕਰ ਗੱਲ ਟੈਸਟ ਕ੍ਰਿਕਟ ਇਤਿਹਾਸ ਦੀ ਸਭ ਤੋਂ ਵੱਡੀ ਪਾਰੀ ਦੀ ਕਰੀਏ ਤਾਂ ਇਹ ਰਿਕਾਰਡ ਵੈਸਟਇੰਡੀਜ਼ ਦੇ ਸਾਬਕਾ ਕਪਤਾਨ ਬ੍ਰਾਇਨ ਲਾਰਾ ਦੇ ਨਾਂ ਹੈ। ਲਾਰਾ ਨੇ 10 ਅਪ੍ਰੈਲ 2004 ਨੂੰ ਇੰਗਲੈਂਡ ਵਿਰੁੱਧ 582 ਗੇਂਦਾਂ ’ਤੇ 400 ਦੌੜਾਂ ਦੀ ਅਜੇਤੂ ਪਾਰੀ ਖੇਡੀ ਸੀ। ਉਨ੍ਹਾਂ ਨੇ ਆਪਣੀ ਇਸ ਪਾਰੀ ਦੇ ਦੌਰਾਨ 43 ਚੌਕੇ ਤੇ 4 ਛੱਕੇ ਲਗਾਏ ਸਨ। ਇਸ ਤੋਂ ਬਾਅਦ ਕੋਈ ਵੀ ਬੱਲੇਬਾਜ਼ ਇਕ ਪਾਰੀ ’ਚ 400 ਦੌੜਾਂ ਨਹੀਂ ਬਣਾ ਸਕਿਆ ਹੈ। ਹਾਲਾਂਕਿ ਮੌਜੂਦਾ ਦੌਰੇ ’ਚ ਕੁਝ ਬੱਲੇਬਾਜ਼ ਅਜਿਹੇ ਹਨ ਜੋ ਲਾਰਾ ਦੇ ਇਸ 16 ਸਾਲ ਪੁਰਾਣੇ ਰਿਕਾਰਡ ਨੂੰ ਤੋੜ ਸਕਦੇ ਹਨ।
1. ‘ਹਿੱਟਮੈਨ’ ਰੋਹਿਤ ਸ਼ਰਮਾ

PunjabKesari
ਰੋਹਿਤ ਸ਼ਰਮਾ ਹੁਣ ਟੈਸਟ ਕ੍ਰਿਕਟ ’ਚ ਓਪਨਿੰਗ ਕਰਨ ਲੱਗੇ ਹਨ। ਉਹ ਓਪਨਿੰਗ ਕਰਦੇ ਹੋਏ ਦੱਖਣੀ ਅਫਰੀਕਾ ਵਿਰੁੱਧ ਬਹੁਤ ਸਫਲ ਵੀ ਰਹੇ। ਰੋਹਿਤ ਸ਼ਰਮਾ ਦੁਨੀਆ ਦੇ ਇਕਲੌਤੇ ਅਜਿਹੇ ਖਿਡਾਰੀ ਹਨ, ਜਿਨ੍ਹਾਂ ਨੇ ਵਨ ਡੇ ਕ੍ਰਿਕਟ ’ਚ 3 ਦੋਹਰੇ ਸੈਂਕੜੇ ਲਗਾਏ ਹਨ। ਉਸ ਨੂੰ ਵੱਡੀ-ਵੱਡੀ ਪਾਰੀਆਂ ਖੇਡਣਾ ਪਸੰਦ ਹੈ। ਹੁਣ ਤਾਂ ਉਹ ਟੈਸਟ ਕ੍ਰਿਕਟ ’ਚ ਵੀ ਦੋਹਰਾ ਸੈਂਕੜਾ ਲਗਾ ਚੁੱਕੇ ਹਨ। ਉਨ੍ਹਾਂ ਨੇ 50 ਓਵਰ ਦੀ ਕ੍ਰਿਕਟ ’ਚ 264 ਦੌੜਾਂ ਦੀ ਪਾਰੀ ਖੇਡੀ ਹੈ, ਜਦੋਂ ਉਹ 50 ਓਵਰ ਦੇ ਕ੍ਰਿਕਟ ’ਚ ਇੰਨੀਆਂ ਦੌੜਾਂ ਬਣਾ ਸਕਦੇ ਹਨ, ਤਾਂ ਨਿਸ਼ਚਿਤ ਰੂਪ ਨਾਲ ਟੈਸਟ ਕ੍ਰਿਕਟ ’ਚ ਵੀ 400 ਦੌੜਾਂ ਬਣਾਉਣ ਦੀ ਯੋਗਤਾ ਰੱਖਦੇ ਹਨ।
2. ਡੇਵਿਡ ਵਾਰਨਰ

PunjabKesari
ਆਸਟਰੇਲੀਆਈ ਟੀਮ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਦੀ ਬੱਲੇਬਾਜ਼ੀ ਨਾਲ ਪੂਰੀ ਦੁਨੀਆ ਜਾਣੂ ਹੈ। ਜਦੋ ਵਾਰਨਰ ਆਪਣੇ ਰੰਗ ’ਚ ਹੁੰਦੇ ਹਾਂ ਵੱਡੇ-ਵੱਡੇ ਗੇਂਦਬਾਜ਼ਾਂ ਦੀਆਂ ਧੱਜੀਆਂ ਉੱਡਾਉਂਦੇ ਹੋਏ ਵੱਡੀ-ਵੱਡੀ ਪਾਰੀਆਂ ਖੇਡਦੇ ਹਨ। ਹਾਲ ਹੀ ’ਚ ਵਾਰਨਰ ਦੇ ਬੱਲੇ ਤੋਂ 335 ਦੌੜਾਂ ਦੀ ਪਾਰੀ ਨਿਕਲੀ ਸੀ। ਉਨ੍ਹਾਂ ਨੇ ਇਹ ਪਾਰੀ 2019 ’ਚ ਇੰਗਲੈਂਡ ਦੇ ਵਿਰੁੱਧ ਖੇਡੀ ਸੀ। ਉਸ ਦਿਨ ਤਾਂ ਲੱਗ ਰਿਹਾ ਸੀ ਕਿ ਵਾਰਨਰ ਲਾਰਾ ਦੇ ਰਿਕਾਰਡ ਨੂੰ ਤੋੜ ਹੀ ਦੇਣਗੇ ਪਰ ਅਜਿਹਾ ਨਹੀਂ ਹੋ ਸਕਿਆ। ਉਸ ਪਾਰੀ ਨੂੰ ਦੇਖ ਕੇ ਅਜਿਹਾ ਕਹਿ ਸਕਦੇ ਹਾਂ ਕਿ ਬ੍ਰਾਇਨ ਲਾਰਾ ਦੇ 400 ਦੌੜਾਂ ਦਾ ਰਿਕਾਰਡ ਤੋੜਣ ਵਾਲਿਆਂ ਬੱਲੇਬਾਜ਼ਾਂ ’ਚ ਵਾਰਨਰ ਵੀ ਇਕ ਦਾਵੇਦਾਰ ਹੈ।
3. ਵਿਰਾਟ ਕੋਹਲੀ

PunjabKesari
ਵਿਰਾਟ ਕੋਹਲੀ ਦਿੱਗਜ ਕ੍ਰਿਕਟਰਾਂ ’ਚ ਸ਼ਾਮਲ ਹੈ। ਉਹ ਭਾਰਤ ਵਲੋਂ ਸਭ ਤੋਂ ਜ਼ਿਆਦਾ ਦੋਹਰੇ ਸੈਂਕੜੇ (07) ਲਗਾਉਣ ਵਾਲੇ ਖਿਡਾਰੀ ਹਨ। ਟੈਸਟ ਕ੍ਰਿਕਟ ’ਚ ਉਸਦੇ ਟੋਪ ਸਕੋਰ ਦੀ ਗੱਲ ਕਰੀਏ ਤਾਂ ਉਹ ਹੈ ਅਜੇਤੂ 254 ਦੌੜਾਂ। 7-7 ਦੋਹਰੇ ਸੈਂਕੜਿਆਂ ਦਾ ਇਹ ਅੰਕੜਾ ਸਾਫ ਸਕਦਾ ਹੈ ਕਿ ਭਾਰਤੀ ਟੀਮ ਦੇ ਕਪਤਾਨ ਨੂੰ ਸਫੇਦ ਕੱਪੜਿਆਂ ਦੀ ਕ੍ਰਿਕਟ ’ਚ ਵੱਡੀ-ਵੱਡੀ ਪਾਰੀਆਂ ਖੇਡਣ ’ਚ ਮਜ਼ਾ ਆਉਂਦਾ ਹੈ। ਉਸਦਾ ਮੌਜੂਦਾ ਫਾਰਮ ਵੀ ਸ਼ਾਨਦਾਰ ਹੈ।


Gurdeep Singh

Content Editor

Related News