ਆਦਿਲ ਰੂਮੀ ਨਾਲ ਫਿਰ ਦਿਸੀ ਪਲੇਅ ਬੁਆਏ ਮਾਡਲ ਪਾਮੇਲਾ ਐਂਡਰਸਨ

03/19/2019 6:48:32 PM

ਜਲੰਧਰ : ਫਰਾਂਸ ਦੇ ਫੁੱਟਬਾਲਰ ਆਦਿਲ ਰੂਮੀ ਤੇ ਪਲੇਅ ਬੁਆਏ ਦੀ ਮਸ਼ਹੂਰ ਮਾਡਲ ਰਹਿ ਚੁੱਕੀ ਪਾਮੇਲਾ ਐਂਡਰਸਨ ਇਕ ਵਾਰ ਫਿਰ ਤੋਂ ਇਕੱਠੇ ਦੇਖੇ ਜਾ ਚੁੱਕੇ ਹਨ। ਪਿਛਲੇ ਸਾਲ ਦੋਵਾਂ ਵਿਚ ਉਦੋਂ ਅਣਬਣ ਹੋ ਗਈ ਸੀ, ਜਦੋਂ ਆਦਿਲ ਨੇ ਪਾਮੇਲਾ ਨੂੰ ਵਿਆਹ ਲਈ ਪ੍ਰਪੋਜ਼ ਕਰ ਦਿੱਤਾ ਸੀ। ਹੁਣ ਪਾਮੇਲਾ ਵਲੋਂ ਵਿਆਹ ਲਈ ਮਨ੍ਹਾ ਕਰਨ ਦੀ ਅਸਲੀਅਤ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਪਾਮੇਲਾ ਨੂੰ ਲੱਗਣ ਲੱਗਾ ਸੀ ਕਿ ਆਦਿਲ ਉਸ ਦੇ ਕਾਰਨ ਆਪਣੇ ਬੱਚਿਆਂ ਨਾਲ ਲੋੜੀਂਦਾ ਸਮਾਂ ਨਹੀਂ ਬਿਤਾਉਂਦਾ, ਇਸ ਲਈ ਉਸ ਨੇ ਖੁਦ ਹੀ ਉਸ ਦੀ ਜ਼ਿੰਦਗੀ ਤੋਂ ਦੂਰ ਹੋਣ ਦੀ ਕੋਸ਼ਿਸ਼ ਕੀਤੀ ਸੀ ਤਾਂ ਕਿ ਉਹ ਆਪਣੇ ਬੱਚਿਆਂ ਨਾਲ ਵਕਤ ਬਿਤਾ ਸਕੇ। ਪਾਮੇਲਾ ਦੇ ਇਸ ਕਦਮ ਦੀ ਸੋਸ਼ਲ ਸਾਈਟਸ 'ਤੇ ਕਾਫੀ ਸ਼ਲਾਘਾ ਵੀ ਹੋ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਪਾਮੇਲਾ ਨੇ ਨਿਰਸਵਾਰਥ ਹੋ ਕੇ ਚੰਗਾ ਕਦਮ ਚੁੱਕਿਆ ਸੀ। ਇਹ ਇਕ ਸੱਚੀ ਰੋਮਾਂਟਿਕ ਸਟੋਰੀ ਹੁੰਦੀ ਹੈ। 

PunjabKesari

ਜ਼ਿਕਰਯੋਗ ਹੈ ਕਿ ਆਦਿਲ ਤੇ ਪਾਮੇਲਾ ਦੀ ਪਹਿਲੀ ਮੁਲਾਕਾਤ ਇਕ ਪਾਰਟੀ ਵਿਚ ਹੋਈ ਸੀ। ਦਰਅਸਲ, ਆਦਿਲ ਸ਼ੁਰੂ ਤੋਂ ਹੀ ਪਾਮੇਲਾ ਦਾ ਦੀਵਾਨਾ ਸੀ। ਉਸ ਨੇ ਮੁਲਾਕਾਤ ਦੌਰਾਨ ਪਾਮੇਲਾ ਦੀਆਂ ਅਜਿਹੀਆਂ ਤਾਰੀਫਾਂ ਕੀਤੀਆਂ ਕਿ ਪਾਮੇਲਾ ਉਸ ਦੀ ਦੀਵਾਨੀ ਹੋ ਗਈ। ਦੋਵੇਂ ਲੰਬੇ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਸਨ। ਬੀਤੇ ਸਾਲ ਫੀਫਾ ਵਿਸ਼ਵ ਕੱਪ ਦੌਰਾਨ ਵੀ ਪਾਮੇਲਾ ਆਦਿਲ ਨੂੰ ਚੀਅਰਸ ਕਰਨ ਲਈ ਸਟੇਡੀਅਮ 'ਚ ਪਹੁੰਚੀ ਸੀ।


Related News