ਕੁਸ਼ਤੀ ਕੋਚ ਕ੍ਰਿਪਾਸ਼ੰਕਰ ਮੀਡੀਆ ਰਤਨ ਐਵਾਰਡ ਨਾਲ ਸਨਮਾਨਿਤ ਹੋਵੇਗਾ
Saturday, Sep 14, 2019 - 07:08 PM (IST)

ਮੁੰਬਈ— ਮੱਧ ਪ੍ਰਦੇਸ਼ ਦੇ ਮਸ਼ਹੂਰ ਪਹਿਲਵਾਨ ਕ੍ਰਿਪਾਸ਼ੰਕਰ ਬਿਸ਼ਨੋਈ ਨੂੰ ਰਾਸ਼ਟਰੀ ਪੱਧਰ ਦੇ ਵੱਕਾਰੀ ਰਾਸ਼ਟਰੀ ਮੀਡੀਆ ਰਤਨ ਐਵਾਰਡ 2018 ਲਈ ਨਾਮਜ਼ਦ ਕੀਤਾ ਗਿਆ ਹੈ। ਇਹ ਐਵਾਰਡ ਹਰੇਕ ਸਾਲ ਗਰਾਊਂਡ ਜ਼ੀਰੋ 'ਤੇ ਕੰਮ ਕਰਨ ਵਾਲੇ ਪੱਤਰਾਕਰਾਂ ਤੇ ਮੀਡੀਆ ਕਰਮੀਆਂ ਵਲੋਂ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ, ਜਿਹੜੇ ਪੱਤਰਕਾਰਾਂ ਤੇ ਮੀਡੀਆ ਕਰਮੀਆਂ ਵਿਚਾਲੇ ਹਮੇਸ਼ਾ ਰਹਿੰਦੇ ਹਨ ਤੇ ਉਨ੍ਹਾਂ ਦੇ ਕੰਮ ਕਰਨ ਵਿਚ ਹਰਸੰਭਵ ਸਹਿਯੋਗ ਦਿੰਦੇ ਹਨ। ਅਰਜੁਨ ਤੇ ਵਿਕਰਮ ਐਰਾਰਡ ਨਾਲ ਸਨਮਾਨਿਤ ਹੋ ਚੁੱਕੇ ਕ੍ਰਿਪਾਸ਼ੰਕਰ ਨੂੰ ਪੱਤਰਕਾਰਾਂ ਦੀ ਮਦਦ ਤੇ ਪੱਤਰਕਾਰਾਂ ਦੇ ਵੱਖ-ਵੱਖ ਖੇਤਰਾਂ ਵਿਚ ਉਤਸ਼ਾਹਿਤ ਕਰਨ ਵਾਲੇ ਕੰਮਾਂ ਲਈ ਇਹ ਐਵਾਰਡ ਦਿੱਤਾ ਜਾਵੇਗਾ।