ਵਿਨੇਸ਼ ਦੀ ਅਪੀਲ ਖਾਰਜ ਹੋਣ 'ਤੇ ਖੇਡ ਜਗਤ ਨੇ ਕਿਹਾ- ਪੂਰਾ ਭਾਰਤ ਤੁਹਾਡੇ ਨਾਲ ਹੈ, ਤੁਸੀਂ ਚੈਂਪੀਅਨ ਹੋ

Thursday, Aug 15, 2024 - 03:12 PM (IST)

ਨਵੀਂ ਦਿੱਲੀ— ਭਾਰਤੀ ਖੇਡ ਭਾਈਚਾਰੇ ਨੇ ਖੇਡ ਪੰਚਾਟ ਵੱਲੋਂ ਪਹਿਲਵਾਨ ਵਿਨੇਸ਼ ਫੋਗਾਟ ਦੀ ਅਪੀਲ ਨੂੰ ਖਾਰਜ ਕਰਨ 'ਤੇ ਨਿਰਾਸ਼ਾ ਜ਼ਾਹਰ ਕਰਦੇ ਹੋਏ ਕਿਹਾ ਕਿ ਪੂਰਾ ਦੇਸ਼ ਇਸ ਖਿਡਾਰੀ ਦੇ ਨਾਲ ਹੈ ਅਤੇ ਉਨ੍ਹਾਂ ਲਈ ਉਹ ਚੈਂਪੀਅਨ ਹੈ। ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟ ਦੇ ਐਡਹਾਕ ਡਿਵੀਜ਼ਨ ਨੇ ਬੁੱਧਵਾਰ ਨੂੰ ਵਿਨੇਸ਼ ਦੀ ਪੈਰਿਸ ਓਲੰਪਿਕ ਖੇਡਾਂ ਦੇ 50 ਕਿਲੋਗ੍ਰਾਮ ਫਾਈਨਲ ਤੋਂ 100 ਗ੍ਰਾਮ ਜ਼ਿਆਦਾ ਭਾਰ ਹੋਣ ਕਾਰਨ ਅਯੋਗ ਠਹਿਰਾਏ ਜਾਣ ਦੇ ਖਿਲਾਫ ਉਸ ਦੀ ਅਪੀਲ ਨੂੰ ਖਾਰਜ ਕਰ ਦਿੱਤਾ। ਇਸ ਕਾਰਨ ਸਿਲਵਰ ਮੈਡਲ ਹਾਸਲ ਕਰਨ ਦੀ ਉਮੀਦ ਖਤਮ ਹੋ ਗਈ।
ਪੈਰਿਸ ਓਲੰਪਿਕ ਖੇਡਾਂ 'ਚ ਭਾਰਤੀ ਟੀਮ ਦੀ ਲਗਾਤਾਰ ਦੂਜੀ ਵਾਰ ਕਾਂਸੀ ਤਮਗਾ ਜਿੱਤਣ ਤੋਂ ਬਾਅਦ ਸੰਨਿਆਸ ਲੈ ਚੁੱਕੇ ਹਾਕੀ ਖਿਡਾਰੀ ਪੀਆਰ ਸ਼੍ਰੀਜੇਸ਼ ਨੇ ਕਿਹਾ, 'ਇਹ ਨਿਰਾਸ਼ਾਜਨਕ ਹੈ ਪਰ ਅਸੀਂ ਇਸ ਬਾਰੇ ਕੁਝ ਨਹੀਂ ਕਰ ਸਕਦੇ।'
ਟੋਕੀਓ ਓਲੰਪਿਕ ਦੇ ਕਾਂਸੀ ਤਮਗਾ ਜੇਤੂ ਬਜਰੰਗ ਪੂਨੀਆ ਨੇ ਕਿਹਾ ਕਿ ਵਿਨੇਸ਼ ਤੋਂ ਤਮਗਾ ਖੋਹ ਲਿਆ ਗਿਆ ਹੈ। ਬਜਰੰਗ ਨੇ ਐਕਸ 'ਤੇ ਪੋਸਟ ਕੀਤਾ, 'ਲੱਗਦਾ ਹੈ ਕਿ ਇਸ ਹਨੇਰੇ 'ਚ ਤੁਹਾਡਾ ਮੈਡਲ ਖੋਹ ਲਿਆ ਗਿਆ ਹੈ, ਅੱਜ ਤੁਸੀਂ ਪੂਰੀ ਦੁਨੀਆ 'ਚ ਹੀਰੇ ਵਾਂਗ ਚਮਕ ਰਹੇ ਹੋ।' ਬਜਰੰਗ, ਜਿਸ ਨੇ ਵਿਨੇਸ਼ ਅਤੇ ਸਾਕਸ਼ੀ ਮਲਿਕ ਨਾਲ ਮਿਲ ਕੇ ਭਾਰਤੀ ਕੁਸ਼ਤੀ ਮਹਾਸੰਘ ਦੇ ਸਾਬਕਾ ਪ੍ਰਧਾਨ ਬ੍ਰਿਜਭੂਸ਼ਣ ਸ਼ਰਨ ਸਿੰਘ 'ਤੇ ਖਿਡਾਰੀਆਂ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ, 'ਵਿਸ਼ਵ ਚੈਂਪੀਅਨ ਭਾਰਤ ਦਾ ਮਾਣ ਹੈ, ਰੁਸਤਮ-ਏ-ਹਿੰਦ ਵਿਨੇਸ਼ ਫੋਗਾਟ ਤੁਸੀਂ ਦੇਸ਼ ਦਾ ਕੋਹਿਨੂਰ ਹੋ। ਵਿਨੇਸ਼ ਫੋਗਾਟ ਪੂਰੀ ਦੁਨੀਆ 'ਚ ਵਿਨੇਸ਼ ਫੋਗਾਟ ਹੋ ਰਹੀ ਹੈ। ਜਿਨ੍ਹਾਂ ਨੂੰ ਮੈਡਲ ਚਾਹੀਦੇ ਹਨ, ਖਰੀਦ ਲੈਣਾ 15-15 ਰੁਪਏ ਵਿੱਚ।
ਖੇਡ ਪੰਚਾਟ ਦੇ ਫੈਸਲੇ 'ਤੇ ਹਾਕੀ ਖਿਡਾਰੀ ਜਰਮਨਪ੍ਰੀਤ ਸਿੰਘ ਨੇ ਕਿਹਾ, 'ਇਹ ਦੁਖਦਾਈ ਖਬਰ ਹੈ ਪਰ ਅਸੀਂ ਕੀ ਕਹਿ ਸਕਦੇ ਹਾਂ। ਇੱਕ ਖਿਡਾਰੀ ਬਹੁਤ ਮਿਹਨਤ ਕਰਦਾ ਹੈ ਅਤੇ ਜੇਕਰ ਕਿਸੇ ਨਾਲ ਅਜਿਹਾ ਕੁਝ ਵਾਪਰਦਾ ਹੈ ਤਾਂ ਇਹ ਦੁੱਖ ਦੀ ਗੱਲ ਹੈ। ਵਿਨੇਸ਼ ਸਾਡੇ ਲਈ ਸਟਾਰ ਹੈ ਅਤੇ ਹਮੇਸ਼ਾ ਰਹੇਗੀ।
ਉਨ੍ਹਾਂ ਦੀ ਟੀਮ ਦੇ ਸਾਥੀ ਅਮਿਤ ਰੋਹੀਦਾਸ ਨੇ ਕਿਹਾ, 'ਪੂਰਾ ਭਾਰਤ ਉਨ੍ਹਾਂ ਨਾਲ ਹੈ। ਉਨ੍ਹਾਂ ਨੂੰ ਆਪਣਾ ਸਿਰ ਉੱਚਾ ਰੱਖਣਾ ਚਾਹੀਦਾ ਹੈ। ਉਹ ਸਾਡੇ ਅਤੇ ਦੇਸ਼ ਲਈ ਇੱਕ ਚੈਂਪੀਅਨ ਹੈ।
ਰਾਸ਼ਟਰੀ ਕੁਸ਼ਤੀ ਕੋਚ ਵਰਿੰਦਰ ਦਹੀਆ ਨੇ ਖੇਡ ਸਾਲਸੀ ਦੇ ਫੈਸਲੇ ਨੂੰ ‘ਮੰਦਭਾਗਾ’ ਕਰਾਰ ਦਿੱਤਾ। ਉਨ੍ਹਾਂ ਕਿਹਾ, 'ਇਹ ਬਹੁਤ ਮੰਦਭਾਗਾ ਅਤੇ ਸਾਡੇ ਲਈ ਬਹੁਤ ਵੱਡਾ ਝਟਕਾ ਹੈ। ਸਾਨੂੰ ਪੂਰੀ ਉਮੀਦ ਸੀ ਕਿ ਫੈਸਲਾ ਸਾਡੇ ਹੱਕ ਵਿੱਚ ਹੋਵੇਗਾ। ਪਰ ਇਹ ਭਾਰਤੀ ਕੁਸ਼ਤੀ ਅਤੇ ਦੇਸ਼ ਲਈ ਮੰਦਭਾਗਾ ਹੈ।
ਭਾਰਤੀ ਓਲੰਪਿਕ ਸੰਘ (ਆਈਓਏ) ਦੀ ਪ੍ਰਧਾਨ ਪੀਟੀ ਊਸ਼ਾ ਨੇ ਵੀ ਇਸ ਫੈਸਲੇ 'ਤੇ ਨਿਰਾਸ਼ਾ ਪ੍ਰਗਟਾਈ ਹੈ। ਓਲੰਪਿਕ ਸੰਘ ਨੇ ਵਿਸ਼ਵ ਕੁਸ਼ਤੀ ਸੰਸਥਾ ਯੂਨਾਈਟਿਡ ਵਰਲਡ ਰੈਸਲਿੰਗ (UWW) ਦੇ 'ਅਮਨੁੱਖੀ ਨਿਯਮਾਂ' ਦੀ ਵੀ ਆਲੋਚਨਾ ਕੀਤੀ ਜੋ ਐਥਲੀਟਾਂ 'ਤੇ ਪਾਏ ਜਾਣ ਵਾਲੇ ਸਰੀਰਕ ਅਤੇ ਮਨੋਵਿਗਿਆਨਕ ਦਬਾਅ ਨੂੰ ਸਮਝਣ ਵਿੱਚ ਅਸਫਲ ਰਹੇ।


Aarti dhillon

Content Editor

Related News