ਪਾਕਿਸਤਾਨ ਜਿਸ ਤਰ੍ਹਾਂ ਨਾਲ ਖੇਡ ਰਿਹਾ ਹੈ, ਉਮੀਦ ਹੈ ਕਿ ਉਹ ਵਿਸ਼ਵ ਕੱਪ ਜਿੱਤੇਗਾ : ਸਾਬਕਾ ਭਾਰਤੀ ਦਿੱਗਜ

Saturday, Nov 12, 2022 - 03:38 PM (IST)

ਪਾਕਿਸਤਾਨ ਜਿਸ ਤਰ੍ਹਾਂ ਨਾਲ ਖੇਡ ਰਿਹਾ ਹੈ, ਉਮੀਦ ਹੈ ਕਿ ਉਹ ਵਿਸ਼ਵ ਕੱਪ ਜਿੱਤੇਗਾ : ਸਾਬਕਾ ਭਾਰਤੀ ਦਿੱਗਜ

ਸਪੋਰਟਸ ਡੈਸਕ— ਪਾਕਿਸਤਾਨ 13 ਨਵੰਬਰ ਐਤਵਾਰ ਨੂੰ ਮੈਲਬੋਰਨ ਕ੍ਰਿਕਟ ਗਰਾਊਂਡ 'ਚ ਟੀ-20 ਵਿਸ਼ਵ ਕੱਪ 2022 ਦੇ ਫਾਈਨਲ 'ਚ ਇੰਗਲੈਂਡ ਨਾਲ ਭਿੜੇਗਾ। ਪਹਿਲੇ ਸੈਮੀਫਾਈਨਲ 'ਚ ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾਇਆ ਸੀ, ਜਦਕਿ ਦੂਜੇ ਸੈਮੀਫਾਈਨਲ 'ਚ ਇੰਗਲੈਂਡ ਨੇ ਭਾਰਤ ਨੂੰ ਹਰਾ ਦਿੱਤਾ ਸੀ। ਭਾਰਤ ਦੇ ਸਾਬਕਾ ਮੁੱਖ ਚੋਣਕਾਰ ਅਤੇ ਕ੍ਰਿਕਟਰ ਕਿਰਨ ਮੋਰੇ ਨੇ ਕਿਹਾ ਹੈ ਕਿ ਪਾਕਿਸਤਾਨ ਜਿਸ ਤਰ੍ਹਾਂ ਨਾਲ ਖੇਡ ਰਿਹਾ ਹੈ, ਮੈਨੂੰ ਲੱਗਦਾ ਹੈ ਕਿ ਪਾਕਿਸਤਾਨ ਫਾਈਨਲ 'ਚ ਇੰਗਲੈਂਡ ਨੂੰ ਹਰਾ ਦੇਵੇਗਾ।

ਪਾਕਿਸਤਾਨ ਨੇ ਭਾਰਤ ਅਤੇ ਜ਼ਿੰਬਾਬਵੇ ਦੇ ਹੱਥੋਂ ਆਪਣੇ ਪਹਿਲੇ ਦੋ ਮੈਚ ਹਾਰਦੇ ਹੋਏ ਟੀ-20 ਵਿਸ਼ਵ ਕੱਪ ਦੀ ਸ਼ੁਰੂਆਤ ਬੇਹੱਦ ਖਰਾਬ ਕੀਤੀ ਸੀ। ਹਾਲਾਂਕਿ, ਬਾਬਰ ਆਜ਼ਮ ਦੀ ਅਗਵਾਈ ਵਾਲੀ ਟੀਮ ਨੇ ਦੱਖਣੀ ਅਫਰੀਕਾ ਨੂੰ ਹਰਾ ਕੇ ਆਪਣੀ ਟੀ-20 ਵਿਸ਼ਵ ਕੱਪ ਮੁਹਿੰਮ ਨੂੰ ਮੁੜ ਸੁਰਜੀਤ ਕੀਤਾ ਅਤੇ ਟੀਮ ਉਦੋਂ ਤੋਂ ਸ਼ਾਨਦਾਰ ਫਾਰਮ 'ਚ ਹੈ। 

ਇਹ ਵੀ ਪੜ੍ਹੋ : 30 ਸਾਲ ਮਗਰੋਂ ਭਲਕੇ WC 'ਚ ਆਹਮੋ ਸਾਹਮਣੇ ਹੋਣਗੇ ਇੰਗਲੈਂਡ ਤੇ ਪਾਕਿ, ਜਾਣੋ ਕੁਝ ਅਜਿਹੇ ਹੀ ਰੌਚਕ ਅੰਕੜੇ

PunjabKesari

ਕਿਰਨ ਮੋਰੇ ਨੇ ਕਿਹਾ, "ਤੁਸੀਂ ਪਾਕਿਸਤਾਨ ਦੇ ਕ੍ਰਿਕਟ ਬੋਰਡ ਨੂੰ ਅਜਿਹੇ ਅਦਾਰੇ ਵਜੋਂ ਦੇਖਦੇ ਹੋ ਕਿ ਜਿਸ ਨੂੰ ਘਰੇਲੂ ਮੈਦਾਨ 'ਤੇ ਕੌਮਾਂਤਰੀ ਮੈਚ ਖੇਡਣ ਨੂੰ ਨਹੀਂ ਮਿਲਦੇ ਸਨ। ਪਹਿਲਾਂ ਕੋਈ ਵੀ ਟੀਮ ਉਨ੍ਹਾਂ ਦੇ ਦੇਸ਼ ਦਾ ਦੌਰਾ ਨਹੀਂ ਕਰਦੀ ਸੀ। ਉਨ੍ਹਾਂ ਨੂੰ ਮੈਚ ਖੇਡਣ ਲਈ ਨਹੀਂ ਮਿਲਦੇ ਸਨ ਪਰ ਬਾਅਦ 'ਚ ਬਦਲਾਅ ਦੇਖਣ ਨੂੰ ਮਿਲਿਆ। ਮੈਨੂੰ ਉਮੀਦ ਹੈ ਕਿ ਪਾਕਿਸਤਾਨ ਵਿਸਵ ਕੱਪ ਜਿੱਤੇਗਾ। ' 

ਮੋਰ ਨੇ ਬਾਬਰ ਅਤੇ ਉਸ ਦੇ ਓਪਨਿੰਗ ਸਾਥੀ ਮੁਹੰਮਦ ਰਿਜ਼ਵਾਨ ਨੂੰ ਫਾਈਨਲ ਲਈ ਪਾਕਿਸਤਾਨੀ ਟੀਮ ਦੇ ਪ੍ਰਭਾਵੀ ਖਿਡਾਰੀਆਂ ਵਜੋਂ ਚੁਣਿਆ। ਉਸ ਨੇ ਦੋਹਾਂ ਦੀ ਤਾਰੀਫ ਕਰਦੇ ਹੋਏ ਕਿਹਾ, "ਬਾਬਰ ਆਜ਼ਮ ਬਹੁਤ ਵਧੀਆ ਖਿਡਾਰੀ ਹਨ। ਹਮੇਸ਼ਾ ਵੱਡੇ ਮੌਕਿਆਂ 'ਤੇ ਚੰਗਾ ਪ੍ਰਦਰਸ਼ਨ ਕਰਦੇ ਹਨ। ਉਹ ਇਕ ਸ਼ਾਨਦਾਰ ਬੈਕਫੁੱਟ ਖਿਡਾਰੀ ਹੈ। ਰਿਜ਼ਵਾਨ ਇਕ ਵਧੀਆ ਕ੍ਰਿਕਟਰ ਵੀ ਹੈ। ਰਿਜ਼ਵਾਨ ਅਤੇ ਬਾਬਰ ਨੇ ਵਧੀਆ ਜੋੜੀ ਬਣਾਈ ਹੈ। ਬਾਬਰ ਦਾ ਮਨ ਸ਼ਾਂਤ ਹੈ। ਅਤੇ ਰਿਜ਼ਵਾਨ ਵਿੱਚ ਹਮਲਾਵਰਤਾ ਹੈ। ਉਨ੍ਹਾਂ ਦਾ ਸੁਮੇਲ ਸ਼ਾਨਦਾਰ ਹੈ।"

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News