'ਦਿ ਵਾਲ' ਦ੍ਰਾਵਿੜ ਨੇ ਹਾਰਦਿਕ ਤੇ ਰਾਹੁਲ ਨੂੰ ਲੈ ਕੇ ਦਿੱਤਾ ਵੱਡਾ ਬਿਆਨ

01/27/2019 2:09:40 PM

ਨਵੀਂ ਦਿੱਲੀ : ਰਾਹੁਲ ਦ੍ਰਾਵਿੜ ਦਾ ਮੰਨਣਾ ਹੈ ਕਿ ਨੌਜਵਾਨਾਂ ਨੂੰ ਖੁਦ ਨੂੰ ਖਾਸ ਸਮਝਣ ਦਾ ਕਾਰਨ ਸਿਰਫ ਰਾਤੋਂ-ਰਾਤ ਮਿਲੀ ਸ਼ੌਹਰਤ ਜਾਂ ਪੈਸਾ ਨਹੀਂ ਸਗੋਂ ਸ਼ੁਰੂਆਤੀ ਸਾਲਾਂ 'ਚ ਮਾਤਾ-ਪਿਤਾ ਦੀ ਜ਼ਰੂਰਤ ਤੋਂ ਵੱਧ ਮਿਲਣ ਵਾਲੀ ਹੱਲਾ-ਸ਼ੇਰੀ ਵੀ ਨੁਕਸਾਨਦਾਇਕ ਹੈ। ਦ੍ਰਾਵਿੜ ਨੇ ਹਾਲ ਹੀ 'ਚ ਇਕ ਟੀ. ਵੀ. ਸ਼ੋਅ 'ਤੇ ਮਹਿਲਾ ਵਿਰੋਧੀ ਬਿਆਨ ਦੇਣ ਵਾਲੇ ਕ੍ਰਿਕਟਰ ਹਾਰਦਿਕ ਪੰਡਯਾ ਅਤੇ ਲੋਕੇਸ਼ ਰਾਹੁਲ ਨੂੰ ਲੈ ਕੇ ਪੈਦਾ ਹੋਏ ਵਿਵਾਦ ਤੋਂ ਬਾਅਦ ਇਹ ਗੱਲ ਕਹੀ ਸੀ। ਦ੍ਰਾਵਿੜ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਮੋਟੀ ਕਮਾਈ ਨਾਲ ਖਿਡਾਰੀਆਂ ਦਾ ਕਰੈਕਟਰ ਪ੍ਰਭਾਵਤ ਹੋ ਜਾਂਦਾ ਹੈ। ਹਾਰਦਿਕ ਅਤੇ ਲੋਕੇਸ਼ ਨੇ ਅਜੇ ਉਹ ਮੁਕਾਮ ਹਾਸਲ ਨਹੀਂ ਕੀਤਾ ਹੈ, ਜੋ ਉਹ ਕਰ ਸਕਦੇ ਹਨ। ਦੋਵੇਂ ਹੀ ਕ੍ਰਿਕਟਰ ਰੋਲ ਮਾਡਲ ਬਣ ਸਕਦੇ ਹਨ ਪਰ ਇਸਦੇ ਲਈ ਦੋਵਾਂ ਨੂੰ ਕਾਫੀ ਮਿਹਨਤ ਕਰਨੀ ਹੋਵੇਗੀ। 

PunjabKesari

ਦ੍ਰਾਵਿੜ ਨੇ ਸਪੋਰਟਸ ਮੀਡੀਆ ਨਾਲ ਗੱਲ ਬਾਤ ਦੌਰਾਨ ਕਿਹਾ, ''ਮੈਂ ਇਸ ਨੂੰ ਪੈਸਿਆਂ ਨਾਲ ਜੋੜਨਾ ਸਹੀ ਨਹੀਂ ਮੰਨਦਾ। ਪੈਸਾ ਮਿਲਣ ਨਾਲ ਅਜਿਹਾ ਹੋ ਸਕਦਾ ਹੈ ਪਰ ਇਕਲੌਤਾ ਇਹ ਕਰਾਨ ਨਹੀਂ ਹੈ। ਇਹ ਘੱਟ ਉਮਰ 'ਚ ਵੀ ਹੋ ਸਕਦਾ ਹੈ। ਕਈ ਵਾਰ ਘੱਟ ਆਮਦਨ ਵਾਲੇ ਪਰਿਵਾਰਾਂ 'ਚ ਜੇਕਰ ਕੋਈ ਬੱਚਾ ਕ੍ਰਿਕਟ ਵਿਚ ਖਾਸ ਦਿਸਦਾ ਹੈ ਤਾਂ ਪਰਿਵਾਰ ਦੀ ਪੂਰੀ ਊਰਜਾ ਉਸ 'ਤੇ ਲੱਗ ਜਾਂਦੀ ਹੈ। ਉਸ ਕਿ ਇਨਸਾਨ ਲਈ ਹਰ ਕੋਈ ਕੁਰਬਾਨੀ ਦੇਣ ਲਗਦਾ ਹੈ ਤਾਂ ਉਹ ਖੁਦ ਨੂੰ ਖਾਸ ਸਮਝਣ ਲੱਗ ਜਾਂਦਾ ਹੈ। ਇਹ ਕਾਫੀ ਘੱਟ ਉਮਰ ਤੋਂ ਸ਼ੁਰੂ ਹੋ ਜਾਂਦਾ ਹੈ ਅਤੇ ਬੱਚਿਆਂ ਨੂੰ ਲੱਗਣ ਲਗਦਾ ਹੈ ਕਿ ਮੈਂ ਖਾਸ ਹਾਂ ਤੇ ਸਭ ਕੁਝ ਮੇਰੇ ਲਈ ਹੈ। ਖਿਡਾਰੀ ਗਰੀਬ ਹੋਵੇ ਜਾਂ ਅਮੀਰ, ਜੇਕਰ ਉਹ ਅਜਿਹਾ ਮਹਿਸੂਸ ਕਰਨ ਲੱਗੇ ਤਾਂ ਸਮੱਸਿਆ ਹੁੰਦੀ ਹੈ। ਅਸੀਂ ਕਈ ਵਾਰ ਉਸ ਦਾ ਸਾਹਮਣਾ ਕਰਦੇ ਹਾਂ। ਐੱਨ. ਸੀ. ਏ. 'ਤੇ ਕਈ ਕੋਚਾਂ ਨੇ ਕਿਹਾ ਕਿ ਕਈ ਵਾਰ ਸਰਵਸ੍ਰੇਸ਼ਠ ਗੇਂਦਬਾਜ਼ ਅਤੇ ਬੱਲੇਬਾਜ਼ ਸਭ ਤੋਂ ਖਰਾਬ ਫੀਲਡਰ ਹੁੰਦੇ ਹਨ ਜਾਂ ਉਨ੍ਹਾਂ ਦੀ ਵਿਕਟਾਂ ਵਿਚਾਲੇ ਦੌੜ ਖਰਾਬ ਹੁੰਦੀ ਹੈ।''

PunjabKesari

ਦ੍ਰਾਵਿੜ ਨੇ ਅੱਗੇ ਕਿਹਾ, ''ਖਿਡਾਰੀਆਂ ਨੂੰ ਸੁਧਾਰਨ ਤੇ ਸਵਾਰਨ ਵਿਚ ਕੋਚਾਂ ਅਤੇ ਮਾਤਾ ਪਿਤਾ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਜੇਕਰ ਖਿਡਾਰੀ ਨੂੰ ਉਮਰ ਲੁਕਾਉਣ ਲਈ ਕਿਹਾ ਜਾਵੇ ਤਾਂ ਇਹ ਗਲਤ ਹੈ। ਤੁਸੀਂ ਉਸ ਨੂੰ ਬੇਈਮਾਨੀ ਸਿਖਾ ਰਹੇ ਹੋ। ਛੋਟੇ ਬੱਚਿਆਂ ਦੇ ਸਾਹਮਣੇ ਇਹ ਸਹੀ ਮਿਸਾਲ ਨਹੀਂ ਹੈ। ਮਾਤਾ ਪਿਤਾ ਦਾ ਕੋਚਾਂ ਜਾਂ ਅੰਪਾਇਰਾਂ ਨੂੰ ਗਲਤ ਠਹਿਰਾਉਣਾ ਵੀ ਸਹੀ ਨਹੀਂ ਹੈ ਕਿਉਂਕਿ ਬੱਚੇ ਨੂੰ ਲਗਦਾ ਹੈ ਇਹੀ ਸਹੀ ਹੈ।''


Related News