ਚਾਹਲ ਨੇ ਅਭਿਨੇਤਰੀ ਦੇ ਨਾਲ ਬਣਾਇਆ ਵੀਡੀਓ, ਕਹੀ ਇਹ ਗੱਲ

5/19/2020 1:07:16 AM

ਨਵੀਂ ਦਿੱਲੀ— ਯੁਜਵੇਂਦਰ ਚਾਹਲ ਲਾਕਡਾਊਨ ਦੌਰਾਨ ਆਪਣੇ ਘਰ 'ਚ ਸਮਾਂ ਬਤੀਤ ਕਰ ਰਹੇ ਹਨ ਤੇ ਇਸ ਦੌਰਾਨ ਉਹ ਆਪਣੇ ਟਿਕਟਾਕ ਵੀਡੀਓ ਦੇ ਜਰੀਏ ਫੈਂਸ ਦਾ ਦਿਲ ਜਿੱਤ ਰਹੇ ਹਨ ਤਾਂ ਉਸਦੇ ਸਾਥੀ ਕ੍ਰਿਕਟਰ ਉਸਦੇ ਇਨ੍ਹਾਂ ਵੀਡੀਓ ਤੋਂ ਪ੍ਰੇਸ਼ਾਨ ਵੀ ਨਜ਼ਰ ਆ ਰਹੇ ਹਨ। ਹਾਲ 'ਚ ਇੰਸਟਾਗ੍ਰਾਮ 'ਤੇ ਚਾਹਲ ਨੇ ਇਕ ਹੋਰ ਵੀਡੀਓ ਸ਼ੇਅਰ ਕੀਤਾ ਹੈ ਜਿਸ 'ਚ ਉਹ ਅਭਿਨੇਤਰੀ ਅਨਿਤਾ ਹੱਸਨੰਦਨੀ ਦੇ ਨਾਲ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਅਭਿਨੇਤਰੀ ਦੇ ਨਾਲ ਉਸਦੇ ਪਤੀ ਵੀ ਮੌਜੂਦ ਹੈ। ਤੁਹਾਨੂੰ ਦੱਸ ਦੇਈਏ ਕਿ ਅਨਿਤਾ ਦੇ ਪਤੀ ਚਾਹਲ ਦੇ ਦੋਸਤ ਹਨ। ਭਾਰਤ ਦੇ ਲੈੱਗ ਸਪਿਨਰ ਨੇ ਇਹ ਵੀਡੀਓ ਅਨਿਤਾ ਦੇ ਜਨਮਦਿਨ ਦੇ ਮੌਕੇ 'ਤੇ ਸ਼ੇਅਰ ਕੀਤਾ ਹੈ। ਵੀਡੀਓ ਦੇ ਬੈਕਗ੍ਰਾਊਂਡ 'ਚ ਇਕ ਡਾਇਲੌਗ ਚੱਲ ਰਿਹਾ ਹੈ, ਜਿਸਦੀ ਐਕਟਿੰਗ ਚਾਹਲ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਲੋਕ ਬਹੁਤ ਪਸੰਦ ਵੀ ਕਰ ਰਹੇ ਹਨ। ਇਸ ਵੀਡੀਓ 'ਚ ਚਾਹਲ ਕਹਿੰਦੇ ਹਨ- 'ਬੁਲਾਤੀ ਹੈ ਮਗਰ ਜਾਨੇ ਕਾ ਨਹੀਂ।'

 
 
 
 
 
 
 
 
 
 
 
 
 
 

Sending you smiles for every moment of your special day! I cherish our bond and may it always stay intact. Lots of love and best wishes Happiest Birthday Bhabhi 🤗❤️😘

A post shared by Yuzvendra Chahal (@yuzi_chahal23) on Apr 13, 2020 at 12:02pm PDT


ਜ਼ਿਕਰਯੋਗ ਹੈ ਕਿ ਅਭਿਨੇਤਰੀ ਅਨਿਤਾ ਹੱਸਨੰਦਨੀ ਕਈ ਟੀ.ਵੀ. ਸੀਰੀਅਲ 'ਚ ਕੰਮ ਕਰ ਚੁੱਕੀ ਹੈ। ਉਸ ਨੇ ਨਾਗਿਨ, ਇਹ ਹੈ ਆਸ਼ਿਕੀ ਤੇ ਫਿਲਮ 'ਕੁਝ ਤੋਂ ਹੈ' 'ਚ ਨਜ਼ਰ ਆ ਚੁੱਕੀ ਹੈ। ਅਭਿਨੇਤਰੀ ਅਨਿਤਾ ਖਾਸ ਕਰਕੇ ਏਕਤਾ ਕਪੂਰ ਦੇ ਸੀਰੀਅਲ 'ਚ ਲਗਾਤਾਰ ਨਜ਼ਰ ਆਉਂਦੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Gurdeep Singh

Content Editor Gurdeep Singh