ਯੂਏਫਾ ਪ੍ਰਮੁੱਖ ਨੇ ਕਿਹਾ-ਜਲਦ ਹੀ ਦਰਸ਼ਕਾਂ ਦੇ ਨਾਲ ਵਾਪਸੀ ਕਰੇਗਾ ਫੁੱਟਬਾਲ
Thursday, May 21, 2020 - 11:30 AM (IST)

ਲੰਡਨ– ਯੂਰਪੀਅਨ ਫੁੱਟਬਾਲ ਦੀ ਸੰਚਾਲਨ ਸੰਸਥਾ ਯੂਏਫਾ ਦੇ ਮੁਖੀ ਐਲਕਸਾਂਦ੍ਰ ਸੇਫੇਰਿਨ ਨੂੰ ਭਰੋਸਾ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਨਾਲ ਫੈਲੀ ਅਵਿਵਸਥਾ ਦੇ ਬਾਵਜੂਦ ਫੁੱਟਬਾਲ ਜਲਦੀ ਹੀ ਦਰਸ਼ਕਾਂ ਦੇ ਨਾਲ ਆਪਣੇ ਪੁਰਾਣੇ ਰੰਗ ਵਿਚ ਵਾਪਸੀ ਕਰੇਗਾ । ਕੋਵਿਡ-19 ਸੰਕਟ ਦੇ ਕਾਰਣ ਮਾਰਚ ਦੇ ਅੱਧ ਵਿਚ ਪੂਰੇ ਯੂਰਪ ਵਿਚ ਘਰੇਲੂ ਤੇ ਮਹਾਦੀਪੀ ਕਲੱਬ ਪ੍ਰਤੀਯੋਗਿਤਾਵਾਂ ਠੱਪ ਪੈ ਗਈਆਂ ਸਨ ਤੇ ਯੂਰੋ 2020 ਨੂੰ ਮੁਲਤਵੀ ਕਰਨਾ ਪਿਆ ਸੀ। ਪਿਛਲੇ ਹਫਤੇ ਬੁੰਦੇਸਲੀਗਾ ਨੇ ਖਾਲੀ ਸਟੇਡੀਅਮ ਵਿਚ ਵਾਪਸੀ ਕੀਤੀ ਹੈ ਤੇ ਕਈ ਹੋਰ ਲੀਗਾਂ ਖਾਲੀ ਸਟੇਡੀਅਮ ਵਿਚ ਮੈਚਾਂ ਦਾ ਦੁਬਾਰਾ ਆਯੋਜਨ ਕਰਵਾਉਣ ਨੂੰ ਲੈ ਕੇ ਤਿਆਰੀ ਕਰ ਰਹੀਆਂ ਹਨ। ਇਸ ਵਿਚਾਲੇ ਸੇਫੇਰਿਨ ਨੇ ਭਰੋਸਾ ਜਤਾਇਆ ਹੈ ਕਿ ਜਲਦ ਹੀ ਸਥਿਤੀ ਵਿਚ ਸੁਧਾਰ ਹੋਵੇਗਾ। ਇਹ ਪੁੱਛਣ ’ਤੇ ਕਿ ਕੀ ਉਹ ਯੂਰੋ 2020 ਦਾ ਆਯੋਜਨ 2021 ਵਿਚ ਕਰਵਾਉਣ ਨੂੰ ਲੈ ਕੇ ਲੱਖਾਂ ਡਾਲਰਾਂ ਦੀ ਸ਼ਰਤ ਲਾ ਸਕਦੇ ਹਨ, ਸੇਫੇਰਿਨ ਨੇ ਕਿਹਾ,‘‘ਹਾਂ, ਮੈਂ ਅਜਿਹਾ ਕਰ ਸਕਦਾ ਹਾਂ। ਮੈਨੂੰ ਨਹੀਂ ਪਤਾ ਕਿ ਅਜਿਹਾ ਕਿਉਂ ਨਹੀਂ ਹੋਵੇਗਾ। ਮੈਨੂੰ ਨਹੀਂ ਲੱਗਦਾ ਕਿ ਇਹ ਵਾਇਰਸ ਹਮੇਸ਼ਾ ਅਜਿਹਾ ਹੀ ਰਹੇਗਾ। ਮੈਨੂੰ ਲੱਗਦਾ ਹੈ ਕਿ ਜਿੰਨਾ ਲੋਕ ਸੋਚ ਰਹੇ ਹਨ, ਉਸ ਨਾਲ ਜਲਦੀ ਹੀ ਸਥਿਤੀ ਬਦਲ ਜਾਵੇਗੀ।’’
ਉਸ ਨੇ ਕਿਹਾ,‘‘ਮੈਨੂੰ ਇਹ ਵਤੀਰਾ ਪਸੰਦ ਨਹੀਂ ਹੈ ਕਿ ਇਸ ਦੀ ਦੂਜੀ ਜਾਂ ਤੀਜੀ ਲਹਿਰ ਜਾਂ ਪੰਜਵੀਂ ਲਹਿਰ ਦਾ ਇੰਤਜ਼ਾਰ ਕਰਨਾ ਪਵੇਗਾ। ਸੇਫੇਰਿਨ ਨੇ ਕਿਹਾ ਕਿ ਫੁੱਟਬਾਲ ਅਧਿਕਾਰੀਆਂ ਦੀਆਂ ਸਿਫਾਰਿਸ਼ਾਂ ਨੂੰ ਮੰਨੇਗਾ ਪਰ ਉਹ ਆਸਵੰਦ ਹਨ ਕਿ ਆਮ ਸੇਵਾਵਾਂ ਜਲਦ ਹੀ ਸ਼ੁਰੂ ਕੀਤੀਆਂ ਜਾ ਸਕਣਗੀਆਂ। ਨਿੱਜੀ ਤੌਰ ’ਤੇ ਮੈਨੂੰ ਪੂਰਾ ਭਰੋਸਾ ਹੈ ਕਿ ਫੱੁਟਬਾਲ ਦਰਸ਼ਕਾਂ ਦੇ ਨਾਲ ਕਾਫੀ ਜਲਦ ਆਪਣੇ ਪੁਰਾਣੇ ਰੰਗ ਵਿਚ ਵਾਪਸੀ ਕਰੇਗਾ।’’