ਖੇਲੋ ਇੰਡੀਆ ਗੇਮਜ਼ ਲਈ ਪੰਜਾਬ ਦੀ ਹਾਕੀ ਟੀਮ ਦੇ ਟਰਾਇਲ ਹੁਣ 8 ਨਵੰਬਰ ਨੂੰ

Wednesday, Nov 03, 2021 - 06:38 PM (IST)

ਖੇਲੋ ਇੰਡੀਆ ਗੇਮਜ਼ ਲਈ ਪੰਜਾਬ ਦੀ ਹਾਕੀ ਟੀਮ ਦੇ ਟਰਾਇਲ ਹੁਣ 8 ਨਵੰਬਰ ਨੂੰ

ਚੰਡੀਗੜ੍ਹ- ਹਰਿਆਣਾ ਵਿੱਚ 5 ਫਰਵਰੀ ਤੋਂ 14 ਫਰਵਰੀ 2022 ਤੱਕ ਹੋਣ ਵਾਲੀਆਂ ਖੇਲੋ ਇੰਡੀਆ ਗੇਮਜ਼ ਅੰਡਰ 18 (ਲੜਕੇ ਤੇ ਲੜਕੀਆਂ) ਲਈ ਪੰਜਾਬ ਸੂਬੇ ਦੀਆਂ ਹਾਕੀ ਟੀਮਾਂ (ਲੜਕੇ ਤੇ ਲੜਕੀਆਂ) ਲਈ ਚੋਣ ਟਰਾਇਲ 8 ਨਵੰਬਰ 2021 ਨੂੰ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਸਵੇਰੇ 11 ਵਜੇ ਹੋਣਗੇ।

ਇਹ ਜਾਣਕਾਰੀ ਦਿੰਦਿਆਂ ਖੇਡ ਵਿਭਾਗ ਦੇ ਡਾਇਰੈਕਟਰ ਪਰਮਿੰਦਰ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਇਹ ਟਰਾਇਲ ਪਹਿਲਾਂ 6 ਨਵੰਬਰ ਨੂੰ ਹੋਣੇ ਸਨ ਪ੍ਰੰਤੂ ਹੁਣ ਇਹ ਟਰਾਇਲ 8 ਨਵੰਬਰ ਨੂੰ ਹੋਣਗੇ।


author

Tarsem Singh

Content Editor

Related News