ਅਜੀਬ ਬੀਮਾਰੀ ਨਾਲ ਜੂਝ ਰਿਹਾ ਹੈ ਟੈਨਿਸ ਦਾ ਇਹ ਸਟਾਰ ਖਿਡਾਰੀ

Friday, Jan 03, 2020 - 11:18 PM (IST)

ਅਜੀਬ ਬੀਮਾਰੀ ਨਾਲ ਜੂਝ ਰਿਹਾ ਹੈ ਟੈਨਿਸ ਦਾ ਇਹ ਸਟਾਰ ਖਿਡਾਰੀ

ਨਵੀਂ ਦਿੱਲੀ— ਜਰਮਨੀ 'ਚ ਖੇਡੇ ਜਾ ਰਹੇ ਏ. ਟੀ. ਪੀ. ਕੱਪ ਦੇ ਉਦਘਾਟਨ ਸਮਾਰੋਹ 'ਚ ਪਹੁੰਚੇ ਸਾਬਕਾ ਟੈਨਿਸ ਖਿਡਾਰੀ ਬੋਰਿਸ ਬੈਕਰ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਦਰਅਸਲ 4 ਵਾਰ ਦੇ ਵਿਬੰਲਡਨ ਚੈਂਪੀਅਨ ਬੈਕਰ ਦੀਆਂ ਕੋਹਣੀਆਂ ਆਪਣੇ ਵੱਡੇ ਸਾਈਜ਼ ਦੇ ਕਾਰਨ ਅਲੱਗ ਦਿਖ ਰਹੀਆਂ ਹਨ। ਅਜਿਹਾ ਇਸ ਲਈ ਹੈ ਕਿਉਂਕਿ ਬੈਕਰ ਕੁਝ ਸਾਲਾ ਤੋਂ ਇਸ ਸਮੱਸਿਆ ਨਾਲ ਜੂਝ ਰਿਹਾ ਹੈ ਪਰ 2020 'ਚ ਇਹ ਸਮੱਸਿਆ ਇੰਨ੍ਹੀ ਵੱਧ ਜਾਵੇਗੀ ਕਿ ਉਸਦੇ ਕੋਹਣੀ 'ਤੇ ਟੈਨਿਸ ਗੇਂਦ ਦੀ ਤਰ੍ਹਾਂ ਮਾਸ ਵੱਧ ਜਾਵੇਗਾ। ਇਸਦਾ ਕਿਸੇ ਨੇ ਸੋਚਿਆ ਵੀ ਨਹੀਂ ਸੀ।
ਬੈਕਰ ਦੀ ਇਸ ਸੱਟ 'ਤੇ ਡਾ. ਮਾਰਕ ਪੋਰਟਰ ਨੇ ਕਿਹਾ ਕਿ ਆਮ ਤੌਰ 'ਤੇ ਅਜਿਹੀ ਸੱਟ ਗੋਲਫ ਦੀ ਗੇਂਦ ਦੇ ਆਕਾਰ ਦੀ ਹੁੰਦੀ ਹੈ ਪਰ ਬੋਰਿਸ ਦਾ ਮਾਮਲਾ ਥੋੜਾ ਅਲੱਗ ਹੈ। ਉਸਦੀ ਇਹ ਸੱਟ ਟੈਨਿਸ ਗੇਂਦ ਦੀ ਤਰ੍ਹਾਂ ਨਜ਼ਰ ਆ ਰਹੀ ਹੈ।


author

Gurdeep Singh

Content Editor

Related News