ਜਵਾਹਰ ਲਾਲ ਨਹਿਰੂ ਸਟੇਡੀਅਮ ''ਚ ਖੇਡ ਮੰਤਰਾਲੇ ਖੋਲੇਗਾ ਰਾਸ਼ਟਰੀ ਖੇਡ ਮਿਊਜ਼ੀਅਮ

08/23/2017 12:28:12 PM

ਨਵੀਂ ਦਿੱਲੀ—ਖੇਡ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਕਿ ਜਵਾਹਰ ਲਾਲ ਨਹਿਰੂ ਸਟੇਡੀਅਮ 'ਚ ਰਾਸ਼ਟਰੀ ਖੇਡ ਮਿਊਜ਼ੀਅਮ ਸਥਾਪਿਤ ਕੀਤਾ ਜਾਵੇਗਾ। ਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਕਿ ਇਹ ਫੈਸਲਾ ਤਿੰਨ ਮਹੀਨੇ ਪਹਿਲਾਂ ਸਿਲਸਿਲੇਵਾਰ ਬੈਠਕਾਂ ਤੋਂ ਬਾਅਦ ਲਿਆ ਗਿਆ ਸੀ ਅਤੇ ਸਥਾਨ ਨੂੰ ਮਨਜ਼ੂਰੀ ਖੇਡ ਮੰਤਰੀ ਵਿਜੇ ਗੋਇਲ ਨੇ ਦੇ ਦਿੱਤੀ ਹੈ। 
ਬਿਆਨ 'ਚ ਕਿਹਾ ਗਿਆ ਕਿ ਮਿਊਜ਼ੀਅਮ ਖੇਡਾਂ 'ਚ ਭਾਰਤ ਦੀ ਉਪਲੱਬਧੀਆਂ ਦੀ ਨੁਮਾਇਸ਼ ਕਰੇਗਾ ਅਤੇ ਫੋਕਸ ਭਾਰਤ 'ਚ ਪਰੰਪਰਾਗਤ ਖੇਡਾਂ 'ਤੇ ਵੀ ਰਹੇਗਾ। ਗੋਇਲ ਨੇ ਕਿਹਾ ਕਿ ਮਿਊਜ਼ੀਅਮ ਖੇਡ ਗਤੀਵਿਧੀਆਂ 'ਚ ਰੁਚੀ ਰੱਖਣ ਵਾਲੇ ਨੋਜਵਾਨਾਂ ਲਈ ਸਿੱਖਣ ਦਾ ਕੇਂਦਰ ਹੋਵੇਗਾ ਅਤੇ ਉਨ੍ਹਾਂ ਨੂੰ  ਮੌਕੇ ਵੀ ਪ੍ਰਦਾਨ ਕਰੇਗਾ। ਉਨ੍ਹਾਂ ਨੇ ਮੌਜੂਦਾ ਅਤੇ ਸਾਬਕਾ ਖਿਡਾਰੀਆਂ ਨੂੰ ਮਿਊਜ਼ੀਅਮ 'ਚ ਰੱਖਣ ਲਈ ਆਪਣੇ ਯਾਦਗਾਰ ਚਿੰਨ ਦੇਣ ਦੀ ਵੀ ਅਪੀਲ ਕੀਤੀ। ਗੋਇਲ ਨੇ ਕਿਹਾ ਕਿ ਮਿਊਜ਼ੀਅਮ ਲਈ ਪਹਿਲੇ ਪੜਾਅ ਦਾ ਕੰਮ ਜਲਦ ਹੀ ਸ਼ੁਰੂ ਹੋਵੇਗਾ ਅਤੇ ਇਸ ਲਈ ਮਾਹਰਾਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ।


Related News