ਖੇਡ ਬਜਟ 305 ਕਰੋੜ ਰੁਪਏ ਵਧਿਆ, ਸਾਲ ਦਰ ਸਾਲ ਇੰਝ ਆਏ ਉਤਰਾਅ-ਚੜ੍ਹਾਅ

Tuesday, Feb 01, 2022 - 06:57 PM (IST)

ਖੇਡ ਬਜਟ 305 ਕਰੋੜ ਰੁਪਏ ਵਧਿਆ, ਸਾਲ ਦਰ ਸਾਲ ਇੰਝ ਆਏ ਉਤਰਾਅ-ਚੜ੍ਹਾਅ

ਨਵੀਂ ਦਿੱਲੀ- ਟੋਕੀਓ ਓਲੰਪਿਕ ਖੇਡਾਂ 'ਚ ਦੇਸ਼ ਦੀ ਸਫਲਤਾ ਦਾ ਪ੍ਰਭਾਵ ਖੇਡ ਬਜਟ 'ਚ ਨਜ਼ਰ ਆਉਂਦਾ ਹੈ ਜਦੋਂ ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਮਾਲੀ ਸਾਲ 2022-23 ਲਈ ਤਿੰਨ ਹਜ਼ਾਰ 62 ਕਰੋੜ 60 ਲੱਖ ਰੁਪਏ ਅਲਾਟ ਕੀਤੇ ਜੋ ਪਿਛਲੇ ਸਾਲ ਦੇ ਮੁਕਾਬਲੇ 'ਚ 305 ਕਰੋੜ 58 ਲੱਖ ਰੁਪਏ ਜ਼ਿਆਦਾ ਹੈ। ਪਿਛਲੇ ਮਾਲੀ ਸਾਲ 'ਚ ਸਰਕਾਰ ਨੇ ਖੇਡਾਂ ਲਈ ਦੋ ਹਜ਼ਾਰ 596 ਕਰੋੜ 14 ਲੱਖ ਰੁਪਏ ਅਲਾਟ ਕੀਤੇ ਸਨ ਜਿਸ ਨੂੰ ਬਾਅਦ 'ਚ ਸੋਧ ਕੇ ਦੋ ਹਜ਼ਾਰ 757 ਕਰੋੜ ਦੋ ਲੱਖ ਰੁਪਏ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : IPL Auction : ਖਿਡਾਰੀਆਂ ਦੀ ਫਾਈਨਲ ਲਿਸਟ ਆਈ ਸਾਹਮਣੇ, ਇਨ੍ਹਾਂ 10 ਖਿਡਾਰੀਆਂ 'ਤੇ ਰਹਿਣਗੀਆਂ ਨਜ਼ਰਾਂ

ਭਾਰਤ ਨੇ ਟੋਕੀਓ ਓਲੰਪਿਕ 'ਚ ਟ੍ਰੈਕ ਐਂਡ ਫੀਲਡ 'ਚ ਇਤਿਹਾਸਕ ਸੋਨ ਤਮਗ਼ੇ ਸਮੇਤ ਕੁਲ 7 ਤਮਗ਼ੇ ਜਿੱਤੇ। ਦੇਸ਼ 'ਚ ਪੜਾਅਵਾਰ ਤਰੀਕੇ ਨਾਲ ਖੇਡ ਗਤੀਵਿਧੀਆਂ ਬਹਾਲ ਹੋ ਗਈਆਂ ਹਨ ਤੇ ਬਰਮਿੰਘਮ ਰਾਸ਼ਟਰਮੰਡਲ ਖੇਡ ਤੇ ਹਾਂਗਝੂ ਏਸ਼ੀਆਈ ਖੇਡਾਂ ਦੇ ਰੂਪ 'ਚ ਦੋ ਪ੍ਰਤੀਯੋਗਿਤਾਵਾਂ ਨੂੰ ਦੇਖਦੇ ਹੋਏ 2022 ਕਾਫੀ ਮਹੱਤਵਪੂਰਨ ਸੈਸ਼ਨ ਹੈ। ਇਨ੍ਹਾਂ ਸਾਰੇ ਈਵੈਂਟ ਨੂੰ ਧਿਆਨ 'ਚ ਰੱਖਦੇ ਹੋਏ ਸ਼ਾਇਦ ਸਰਕਾਰ ਨੇ ਖੇਡ ਗਤੀਵਿਧੀਆਂ 'ਤੇ ਜ਼ਿਆਦਾ ਖ਼ਰਚ ਕਰਨ ਦਾ ਫ਼ੈਸਲਾ ਕੀਤਾ ਹੈ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਮੰਗਲਵਾਰ ਨੂੰ ਪੇਸ਼ ਬਜਟ 'ਚ ਸਰਕਾਰ ਦੀ ਅਹਿਮ ਯੋਜਨਾ ਖੇਲੋ ਇੰਡੀਆ ਪ੍ਰੋਗਰਾਮ 'ਚ 316 ਕਰੋੜ 29 ਲੱਖ ਰੁਪਏ ਦਾ ਵਾਧਾ ਕੀਤਾ ਹੈ। ਖੇਲੋ ਇੰਡੀਆ ਪ੍ਰੋਗਰਾਮ ਲਈ ਪਿਛਲੇ ਬਜਟ 'ਚ 657 ਕਰੋੜ 71 ਲੱਖ ਰੁਪਏ ਅਲਾਟ ਕੀਤੇ ਗਏ ਸਨ ਜੋ ਹੁਣ ਵਧ ਕੇ 974 ਕਰੋੜ ਰੁਪਏ ਹੋ ਗਏ ਹਨ। ਖਿਡਾਰੀਆਂ ਨੂੰ ਉਤਸ਼ਾਹਤ ਕਰਨ ਤੇ ਪੁਰਸਕਾਰ ਰਾਸ਼ੀ 'ਚ ਵੀ ਵਾਧਾ ਕੀਤਾ ਗਿਆ ਹੈ ਜੋ 245 ਕਰੋੜ ਤੋਂ 357 ਕਰੋੜ ਰੁਪਏ ਹੋ ਗਈ ਹੈ।

ਇਹ ਵੀ ਪੜ੍ਹੋ : ਸਕੀਅਰ ਆਰਿਫ਼ ਖ਼ਾਨ ਬੀਜਿੰਗ ਸਰਦਰੁੱਤ ਓਲੰਪਿਕ ਲਈ ਰਵਾਨਾ

ਭਾਰਤੀ ਖੇਡ ਅਥਾਰਿਟੀ (ਸਾਈ) ਦੇ ਬਜਟ 'ਚ 7 ਕਰੋੜ 41 ਲੱਖ ਰੁਪਏ ਦੀ ਕਟੌਤੀ ਕੀਤੀ ਗਈ ਹੈ ਜੋ ਹੁਣ 653 ਕਰੋੜ ਰੁਪਏ ਹੋਵੇਗਾ। ਰਾਸ਼ਟਰੀ ਖੇਡ ਵਿਕਾਸ ਫੰਡ 'ਚ ਅਲਾਟ ਰਾਸ਼ੀ ਨੂੰ ਵੀ 9 ਕਰੋੜ ਰੁਪਏ ਘਟਾ ਕੇ 16 ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਰਾਸ਼ਟਰੀ ਸੇਵਾ ਯੋਜਨਾ 'ਚ 118 ਕਰੋੜ 50 ਲੱਖ ਰੁਪਏ ਦਾ ਭਾਰੀ ਵਾਧਾ ਕੀਤਾ ਗਿਆਈ ਹੈ। ਇਸ ਦੀ ਅਲਾਟਮੈਂਟ 283 ਕਰੋੜ 50 ਲੱਖ ਰੁਪਏ ਹੈ। ਰਾਸ਼ਟਰੀ ਖੇਡ ਮਹਾਸੰਘਾਂ ਲਈ ਅਲਾਟਮੈਂਟ ਨੂੰ ਪਹਿਲਾਂ ਵਾਂਗ 280 ਕਰੋੜ ਰੁਪਏ ਹੀ ਰੱਖਿਆ ਗਿਆ ਹੈ।

ਪਿਛਲੇ ਸਾਲਾਂ ਦੇ ਖੇਡ ਬਜਟ (ਕਰੋੜ 'ਚ)
2012-2013 : 1152
2013-2014 : 1219
2014-2015  : 1769
2017-2018  : 1943
2018-2019  : 2197
2019-2020 : 2776
2020-2021  : 2826
(ਕੋਵਿਡ ਕਾਰਨ ਖੇਡ ਈਵੈਂਟ ਨਹੀਂ ਹੋਏ ਤਾਂ ਬਜਟ 1800.15 ਕਰੋੜ ਰੁਪਏ ਕਰ ਦਿੱਤਾ ਗਿਆ।)
2021-2022  : 2596
2022-2023  : 3062

ਕਾਂਗਰਸ ਦੇ ਸਮੇਂ ਖੇਡ ਬਜਟ (ਕਰੋੜ 'ਚ)
2012-2013 : 1152
2013-2014  : 1219

ਭਾਜਪਾ ਦੇ ਸਮੇਂ ਖੇਡ ਬਜਟ (ਕਰੋੜ 'ਚ)
2014-2015 : 1769
2017-2018 : 1943
2018-2019 : 2197
2019-2020 : 2776
2020-2021 : 2826
2021-2022 : 2596
2020-2023 : 3062

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


 


author

Tarsem Singh

Content Editor

Related News