ਸਪੇਨ ਦੇ ਕਲੱਬ ਨੇ ਕਿਹਾ- ਗਲਤੀ ਨਾਲ ਜੋਕੋਵਿਚ ਨੂੰ ਅਭਿਆਸ ਦੀ ਮੰਜ਼ੂਰੀ ਦਿੱਤੀ

Thursday, May 07, 2020 - 01:04 PM (IST)

ਸਪੇਨ ਦੇ ਕਲੱਬ ਨੇ ਕਿਹਾ- ਗਲਤੀ ਨਾਲ ਜੋਕੋਵਿਚ ਨੂੰ ਅਭਿਆਸ ਦੀ ਮੰਜ਼ੂਰੀ ਦਿੱਤੀ

ਮੈਡ੍ਰਿਡ : ਸਪੇਨ ਵਿਚ ਲਾਕਡਾਊਨ ਨਿਯਮ ਤੋੜ ਦੇ ਨੋਕਾਵ ਜੋਕੋਵਿਚ ਨੇ ਜਿਸ ਕਲੱਬ ਵਿਚ ਅਭਿਆਸ ਕੀਤਾ ਸੀ, ਉਸ ਨੇ ਗਲਤੀ ਨਾਲ ਸਰਬੀਆ ਦੇ ਇਸ ਨੰਬਰ ਇਕ ਖਿਡਾਰੀ ਨੂੰ ਅਭਿਆਸ ਦੀ ਮਨਜ਼ੂਰੀ ਦੇ ਦਿੱਤੀ ਸੀ। ਜੋਕੋਵਿਚ ਨੇ ਸੋਮਵਾਰ ਨੂੰ ਆਪਣੇ ਅਭਿਆਸ ਦੀ ਵੀਡੀਓ ਪਈ ਸੀ। ਕੋਰੋਨਾ ਵਾਇਰਸ ਮਹਾਮਾਰੀ ਦੇ ਫੈਲਣ ਤੋਂ ਬਾਅਦ ਇੱਥੇ ਮਾਰਚ ਤੋਂ ਲਾਕਡਾਊਨ ਲਾਗੂ ਹੈ। ਹੁਣ ਪੇਸ਼ੇਵਰ ਖਿਡਾਰੀਆਂ ਨੂੰ ਅਭਿਆਸ 'ਤੇ ਪਰਤਣ ਦੀ ਛੋਟ ਹੈ ਪਰ ਖੇਡ ਕਲੱਬ ਅਤੇ ਸਟੇਡੀਅਮ ਅਗਲੇ ਹਫਤੇ ਬੰਦ ਰੱਖਣ ਦੇ ਨਿਰਦੇਸ਼ ਹਨ। 

PunjabKesari

ਪੁਐਂਤੇ ਰੋਮਾਨੋ ਮਾਰਬੇਲਾ ਟੈਨਿਸ ਕਲੱਬ ਨੇ ਇਕ ਬਿਆਨ ਵਿਚ ਕਿਹਾ, ''ਅਸੀਂ ਮੁਆਫੀ ਚਾਹੁੰਦੇ ਹਾਂ ਕਿ ਨਿਯਮਾਂ ਨੂੰ ਠੀਕ ਤਰ੍ਹਾਂ ਸਮਝ ਨਹੀਂ ਸਕੇ। ਇਸ ਨਾਲ ਜੋਕੋਵਿਚ ਜਾਂ ਕਿਸੇ ਨੂੰ ਵੀ ਮੁਸ਼ਕਿਲ ਹੋ ਸਕਦੀ ਸੀ। ਸਾਨੂੰ ਲੱਗਾ ਸੀ ਕਿ 4 ਮਈ ਤੋਂ ਸਾਰੇ ਪੇਸ਼ੇਵਰ ਖਿਡਾਰੀ ਅਭਿਆਸ ਕਰ ਸਕਦੇ ਹਨ ਅਤੇ ਇਸ ਵਜ੍ਹਾ ਨਾਲ ਅਸੀਂ ਮਨਜ਼ੂਰੀ ਦੇ ਦਿੱਤੀ। 


author

Ranjit

Content Editor

Related News