ਚੋਣ ਕਮੇਟੀ ਨੇ ਕੀਤਾ ਮੱਧਕ੍ਰਮ ਨੂੰ ਨਜ਼ਰਅੰਦਾਜ਼: ਵੇਂਗਸਰਕਰ

Saturday, Jul 13, 2019 - 03:51 AM (IST)

ਚੋਣ ਕਮੇਟੀ ਨੇ ਕੀਤਾ ਮੱਧਕ੍ਰਮ ਨੂੰ ਨਜ਼ਰਅੰਦਾਜ਼: ਵੇਂਗਸਰਕਰ

ਮੁੰਬਈ - ਸਾਬਕਾ ਭਾਰਤੀ ਕ੍ਰਿਕਟ ਕਪਤਾਨ ਤੇ ਚੋਣ ਕਮੇਟੀ ਦੇ ਪ੍ਰਮੁੱਖ ਦਿਲੀਪ ਵੇਂਗਸਰਕਰ ਨੇ ਕਿਹਾ ਹੈ ਕਿ ਵਿਸ਼ਵ ਕੱਪ ਲਈ ਟੀਮ ਚੁਣਨ ਤੋਂ ਪਹਿਲਾਂ ਜ਼ਿਆਦਾ ਸੋਚਿਆ ਨਹੀਂ ਗਿਆ ਸੀ ਤੇ ਸਾਰਿਆਂ ਨੇ ਕਮਜ਼ੋਰ ਮੱਧਕ੍ਰਮ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਵੇਂਗਸਰਕਰ ਨੇ ਕਿਹਾ, ''ਮੈਨੂੰ ਅਹਿਸਾਸ ਹੋਇਆ ਹੈ ਕਿ ਟੀਮ ਚੋਣ ਦੌਰਾਨ ਤੁਹਾਡੇ ਕੋਲ  ਸਾਰੇ ਵਿਭਾਗਾਂ ਲਈ ਕਵਰ ਹੋਣਾ ਚਾਹੀਦਾ ਹੈ। ਤੁਹਾਨੂੰ ਪਲਾਨ ਬੀ ਤਿਆਰ ਕਰਨ ਦੀ ਲੋੜ ਹੈ ਤੇ ਇਹ ਪਲਾਨ-ਏ ਦੀ ਤਰ੍ਹਾਂ ਚੰਗਾ ਹੋਣਾ ਚਾਹੀਦਾ ਹੈ। ਤੁਸੀਂ ਤਿੰਨ ਵਿਕਟਕੀਪਰਾਂ ਦੇ ਨਾਲ ਖੇਡ ਰਹੇ ਹੋ। ਕੀ ਭਾਰਤ ਵਿਚ ਤੁਹਾਡੇ ਕੋਲ ਬੱਲੇਬਾਜ਼ ਨਹੀਂ ਹਨ? ਘਰੇਲੂ ਕ੍ਰਿਕਟ ਦਾ ਕੀ ਮਤਲਬ ਹੈ, ਜੇਕਰ ਤੁਸੀਂ ਪ੍ਰਤਿਭਾ ਨੂੰ ਨਹੀਂ ਦੇਖ ਸਕਦੇ ਤੇ ਇਸ ਨੂੰ ਕੌਮਾਂਤਰੀ ਪੱਧਰ ਲਈ ਤਿਆਰ ਕਰਨ ਦੀ ਕੋਸ਼ਿਸ਼ ਨਹੀਂ ਕਰ ਸਕਦੇ।''
ਉਸ ਨੇ ਕਿਹਾ ਕਿ ਸੈਮੀਫਾਈਨਲ ਵਿਚ ਜਦੋਂ 3 ਵਿਕਟਾਂ 5 ਦੌੜਾਂ 'ਤੇ ਸਨ, ਉਦੋਂ ਖੇਡ ਲਗਭਗ ਖਤਮ ਹੋ ਚੁੱਕੀ ਸੀ। ਜਡੇਜਾ ਨੇ ਇਕ ਚੰਗੀ ਪਾਰੀ ਖੇਡੀ ਪਰ ਉਸ ਤੋਂ ਹਰ ਵਾਰ ਇਸ ਤਰ੍ਹਾਂ ਦੀ ਪਾਰੀ ਖੇਡਣ ਦੀ ਉਮੀਦ ਕਰਨਾ ਸਹੀ ਨਹੀਂ ਹੈ। ਉਹ ਇਕ ਸ਼ਾਨਦਾਰ ਆਲਰਾਊਂਡਰ ਹੈ ਤੇ ਉਸਦੀ ਸਮਰੱਥਾ ਦੇ ਬਾਰੇ ਵਿਚ ਵੀ ਕੋਈ ਸਵਾਲ ਨਹੀਂ ਹੈ ਪਰ 4-5 ਬੱਲੇਬਾਜ਼ਾਂ ਨੂੰ ਟੀਮ ਵਿਚ ਲਿਆਉਣਾ ਚਾਹੀਦਾ ਸੀ।''


author

Gurdeep Singh

Content Editor

Related News