ਸਟਾਰ ਰੈਸਲਰ ਤੇ ਸਾਬਕਾ ਵਰਲਡ ਚੈਂਪੀਅਨ ''ਦਿ ਰਾਕ'' ਨੇ WWE ਨੂੰ ਕਿਹਾ ਅਲਵਿਦਾ

Tuesday, Aug 06, 2019 - 04:08 PM (IST)

ਸਟਾਰ ਰੈਸਲਰ ਤੇ ਸਾਬਕਾ ਵਰਲਡ ਚੈਂਪੀਅਨ ''ਦਿ ਰਾਕ'' ਨੇ WWE ਨੂੰ ਕਿਹਾ ਅਲਵਿਦਾ

ਸਪੋਰਟਸ ਡੈਸਕ : 'ਦਿ ਰਾਕ' ਦੇ ਨਾਂ ਨਾਲ ਮਸ਼ਹੂਰ ਡਵੇਨ ਜਾਨਸਨ ਨੇ ਐਤਵਾਰ ਨੂੰ ਡਬਲਿਯੂ. ਡਬਲਿਯੂ. ਈ. ਨੂੰ ਅਲਵੀਦਾ ਕਹਿ ਦਿੱਤਾ ਹੈ। ਜਾਨਸਨ ਨੇ ਦੱਸਿਆ ਕਿ ਉਹ ਇਸ ਖੇਡ ਤੋਂ ਚੁੱਪ-ਚਾਪ ਵੱਖ ਹੋ ਰਹੇ ਹਨ ਪਰ ਉਸ ਨੇ ਭਵਿੱਖ ਵਿਚ ਇਸ ਖੇਡ ਵਿਚ ਵਾਪਸੀ ਦੀਆਂ ਸੰਭਾਵਨਾਵਾਂ ਤੋਂ ਵੀ ਮਨ੍ਹਾ ਕਰ ਦਿੱਤਾ। ਇਕ ਅਖਬਾਰ ਮੁਤਾਬਕ 'ਦਿ ਰਾਕ' ਨੇ ਪਹਿਲੀ ਵਾਰ ਜਨਤਕ ਰੂਪ ਨਾਲ ਰੈਸਲਿੰਗ ਤੋਂ ਵੱਖ ਹੋਣ ਦਾ ਐਲਾਨ ਕੀਤਾ ਹੈ। 'ਲਾਈਵ ਵਿਦ ਕੇਲੀ ਐਂਡ ਰਾਇਨ ਇਨ ਦਿ ਸਟੇਟਸ' ਚੈਟ ਸ਼ੋਅ ਵਿਚ ਦੱਸਿਆ, ''ਮੈਂ ਰੈਸਲਿੰਗ ਨੂੰ ਮਿਸ ਕਰੂੰਗਾ। ਮੈਨੂੰ ਰੈਸਲਿੰਗ ਨਾਲ ਪਿਆਰ ਹੈ।

PunjabKesari

ਮੈਂ ਰੈਸਲਿੰਗ ਤੋਂ ਚੁੱਪ ਚਾਪ ਰਿਟਾਇਰਮੈਂਟ ਲੈ ਰਿਹਾ ਹਾਂ ਕਿਉਂਕਿ ਮੈਂ ਕਿਸਮਤਵਾਲਾ ਹਾਂ ਜਿਸ ਨੂੰ ਇਕ ਚੰਗਾ ਕਰੀਅਰ ਮਿਲਿਆ ਅਤੇ ਜੋ ਮੈਂ ਕਰਨਾ ਚਾਹੁਦੰਾ ਸੀ ਮੈਂ ਉਹ ਕੀਤਾ। ਰਾਕ ਦੀ ਸਭ ਤੋਂ ਯਾਦਗਾਰ ਫਾਈਟ ਰੈਸਲਮੇਨੀਆ 29 ਵਿਚ ਜਾਨ ਸਿਨਾ ਨਾਲ ਰਹੀ ਸੀ। ਪਰ ਰੈਸਲਮੇਨੀਆ 32 ਵਿਚ ਆਪਣੀ ਆਖਰੀ ਫਾਈਟ ਵਿਚ ਉਹ ਐਰਿਕ ਰੋਵਨ ਨਾਲ 6 ਸੈਕੰਡ ਵਿਚ ਹਾਰ ਗ ਸੀ। ਦਿ ਰਾਕ ਹਣ ਹਾਲੀਵੁੱਡ ਫਿਲਮਾਂ ਵਿਚ ਧਿਆਨ ਦੇ ਰਹੇ ਹਨ। ਰਾਕ ਨੇ ਹਾਲੀਵੁੱਡ ਵਿਚ ਕਈ ਫਿਲਮਾਂ ਕੀਤੀਆਂ ਹਨ। ਬੀਤੇ ਹਫਤੇ ਉਸਦੀ ਨਵੀਂ ਫਿਲਮ 'ਫਾਸਟ ਐਂਡ ਫਿਊਰੀਅਸ ਪ੍ਰਜ਼ੈਂਟਸ : ਹਾਬਸ ਐਂਡ ਸ਼ਾਅ ਰਿਲੀਜ਼ ਹੋਈ ਸੀ।

PunjabKesari


Related News