ਦਿਵਿਆਂਗ ਖਿਡਾਰੀਆਂ ਨੂੰ ਨਹੀਂ ਮਿਲ ਪਾ ਰਿਹਾ ਸਹੀ ਮੰਚ : ਅਰਣਿਮਾ

06/20/2017 3:18:35 AM

ਲਖਨਊ— ਵਿਸ਼ਵ ਰਿਕਾਰਡਧਾਰੀ ਮਹਿਲਾ ਪਰਵਤਾਰੋਹੀ ਅਰਣਿਮਾ ਸਿਨ੍ਹਾ ਨੇ ਦਿਵਿਆਂਗਾਂ ਲਈ ਹੋਣ ਵਾਲੀਆਂ ਰਾਸ਼ਟਰੀ ਖੇਡਾਂ ਦੀ ਜਾਣਕਾਰੀ ਨਾ ਦਿੱਤੇ ਜਾਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਇਨ੍ਹਾਂ ਵਿਸ਼ੇਸ਼ ਖਿਡਾਰੀਆਂ ਨੂੰ ਸਹੀ ਮੰਚ ਨਹੀਂ ਮਿਲ ਪਾ ਰਿਹਾ ਹੈ।
ਬੁਲੰਦ ਇਰਾਦਿਆਂ ਦੇ ਬਲਬੂਤੇ ਐਵਰੈਸਟ ਫਤਿਹ ਕਰ ਕੇ ਦੁਨੀਆ ਵਿਚ ਸਾਹਸ ਤੇ ਦ੍ਰਿੜ੍ਹ ਇੱਛਾਸ਼ਕਤੀ ਦੀ ਨਵੀਂ ਮਿਸਾਲ ਪੇਸ਼ ਕਰਨ ਵਾਲੀ ਪਦਮਸ਼੍ਰੀ ਅਰਣਿਮਾ ਨੇ ਕਿਹਾ ਕਿ ਰਾਸ਼ਟਰੀ ਪੈਰਾਐਥਲੈਟਿਕਸ ਖੇਡਾਂ ਦੀ ਜਾਣਕਾਰੀ ਦਿਵਿਆਂਗ ਖਿਡਾਰੀਆਂ ਨੂੰ ਨਾ ਦਿੱਤੇ ਜਾਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਜਦੋਂ ਇਹ ਖੇਡਾਂ  ਹੁੰਦੀਆਂ ਹਨ ਤਾਂ ਦਿਵਿਆਂਗ ਖਿਡਾਰੀਆਂ ਨੂੰ ਪਤਾ ਹੀ ਨਹੀਂ ਲੱਗਦਾ। ਖਿਡਾਰੀਆਂ ਦਾ ਆਉਣਾ ਜਾਂ ਨਾ ਆਉਣਾ ਤਾਂ ਵੱਖ ਗੱਲ ਹੈ। ਸਾਨੂੰ ਘੱਟ ਤੋਂ ਘੱਟ ਈ-ਮੇਲ ਰਾਹੀਂ ਜਾਣਕਾਰੀ ਤਾਂ ਮਿਲਣੀ ਹੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਇਸ ਸਾਲ ਮਾਰਚ-ਅਪ੍ਰੈਲ ਵਿਚ ਜੈਪੁਰ ਵਿਚ ਰਾਸ਼ਟਰੀ ਪੈਰਾਐਥਲੈਟਿਕਸ ਖੇਡਾਂ ਹੋਈਆਂ ਸਨ ਪਰ ਮੈਨੂੰ ਇਸ ਦੀ ਜਾਣਕਾਰੀ ਹਾਲ ਹੀ ਵਿਚ ਮਿਲੀ। ਬਹੁਤ ਮੁਸ਼ਕਿਲ ਨਾਲ ਇਹ ਪਤਾ ਲੱਗਾ ਕਿ ਅਗਲੀਆਂ ਖੇਡਾਂ ਅਕਤੂਬਰ-ਨਵੰਬਰ ਵਿਚ ਹੋਣਗੀਆਂ। ਇਸੇ  ਤਰ੍ਹਾਂ ਜੂਨੀਅਰ ਪੈਰਾਐਥਲੈਟਿਕਸ ਖੇਡਾਂ 11 ਜੂਨ ਨੂੰ ਫਰੀਦਾਬਾਦ ਵਿਚ ਹੋਈਆਂ ਸਨ, ਇਸ ਦੀ  ਵੀ ਜਾਣਕਾਰੀ ਨਹੀਂ ਮਿਲੀ। ਸੱਚਾਈ ਇਹ ਹੈ ਕਿ ਦਿਵਿਆਂਗ ਖਿਡਾਰੀਆਂ ਨੂੰ ਸਹੀ ਮੰਚ ਨਹੀਂ ਮਿਲ ਪਾ ਰਿਹਾ ਹੈ।


Related News