ਮੀਂਹ ਨੇ ਫੇਰਿਆ ਭਾਰਤ ਤੇ ਦੱਖਣੀ ਅਫਰੀਕਾ ਦੀਆਂ ਉਮੀਦਾਂ ''ਤੇ ਪਾਣੀ

Monday, Jul 08, 2024 - 09:21 AM (IST)

ਚੇਨਈ– ਭਾਰਤ ਦੀ ਤਿੰਨ ਮੈਚਾਂ ਦੀ ਲੜੀ ਵਿਚ ਵਾਪਸੀ ਕਰਨ ਤੇ ਦੱਖਣੀ ਅਫਰੀਕਾ ਦੀ ਅਜੇਤੂ ਬੜ੍ਹਤ ਬਣਾਉਣ ਦੀਆਂ  ਉਮੀਦਾਂ 'ਤੇ ਮੀਂਹ ਨੇ ਪਾਣੀ ਫੇਰ ਦਿੱਤਾ, ਜਿਸ ਕਾਰਨ ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਦੂਜਾ ਮਹਿਲਾ ਟੀ-20 ਕੌਮਾਂਤਰੀ ਕ੍ਰਿਕਟ ਮੈਚ ਐਤਵਾਰ ਨੂੰ ਇੱਥੇ ਰੱਦ ਕਰਨਾ ਪਿਆ।

ਇਹ ਵੀ ਪੜ੍ਹੋ- ਗੱਦਾਰ ਦਾ ਪੁੱਤਰ ਕਹਿਣ 'ਤੇ ਭੜਕੇ ਜਾਵੇਦ ਅਖ਼ਤਰ, ਯੂਜ਼ਰਸ ਨੂੰ ਸੁਣਾਈਆਂ ਖਰੀਆਂ ਖੋਟੀਆਂ

ਦੱਖਣੀ ਅਫਰੀਕਾ ਨੇ ਪਹਿਲਾ ਮੈਚ 12 ਦੌੜਾਂ ਨਾਲ ਜਿੱਤਿਆ ਸੀ ਤੇ ਇਸ ਤਰ੍ਹਾਂ ਨਾਲ ਉਹ 3 ਮੈਚਾਂ ਦੀ ਲੜੀ ਵਿਚ 1-0 ਨਾਲ ਅੱਗੇ ਹੈ। ਤੀਜਾ ਤੇ ਆਖਰੀ ਮੈਚ ਮੰਗਲਵਾਰ ਨੂੰ ਇਸੇ ਮੈਦਾਨ ’ਤੇ ਖੇਡਿਆ ਜਾਵੇਗਾ।ਦੱਖਣੀ ਅਫਰੀਕਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਤੇਜਮਿਨ ਬ੍ਰਿਟਸ ਦੇ ਲਗਾਤਾਰ ਦੂਜੇ ਅਰਧ ਸੈਂਕੜੇ ਦੀ ਮਦਦ ਨਾਲ 6 ਵਿਕਟਾਂ 'ਤੇ 177 ਦੌੜਾਂ ਦਾ ਚੁਣੌਤੀਪੂਰਨ ਸਕੋਰ ਖੜ੍ਹਾ ਕੀਤਾ। ਭਾਰਤੀ ਪਾਰੀ ਸ਼ੁਰੂ ਹੋਣ ਤੋਂ ਪਹਿਲਾਂ ਮੀਂਹ ਆ ਗਿਆ ਜਿਹੜਾ ਰੁਕਿਆ ਨਹੀਂ ਤੇ ਅੰਪਾਇਰਾਂ ਨੇ ਆਖਿਰ ਵਿਚ ਸਥਾਨਕ ਸਮੇਂ ਅਨੁਸਾਰ ਰਾਤ 10:05 'ਤੇ ਮੈਚ ਰੱਦ ਕਰਨ ਦਾ ਐਲਾਨ ਕਰ ਦਿੱਤਾ।

ਇਹ ਵੀ ਪੜ੍ਹੋ- ਕੀ ਲੰਡਨ ਸ਼ਿਫਟ ਹੋਣ ਵਾਲੇ ਹਨ ਵਿਰਾਟ-ਅਨੁਸ਼ਕਾ ਸ਼ਰਮਾ? ਫੈਨਜ਼ ਨੂੰ ਹੋਣ ਲੱਗੀ ਚਿੰਤਾ

ਇਸ ਤੋਂ ਪਹਿਲਾਂ ਬ੍ਰਿਟਸ ਨੇ ਸ਼ੁਰੂ ਵਿਚ ਮਿਲੇ ਜੀਵਨਦਾਨ ਦਾ ਫਾਇਦਾ ਚੁੱਕ ਕੇ 39 ਗੇਂਦਾਂ ਵਿਚ 52 ਦੌੜਾਂ ਬਣਾਈਆਣ, ਜਿਸ ਵਿਚ 6 ਚੌਕੇ ਤੇ 1 ਛੱਕਾ ਸ਼ਾਮਲ ਸੀ। ਉਸ ਤੋਂ ਇਲਾਵਾ ਅਨੇਕਾ ਬੋਸ਼ ਨੇ 32 ਗੇਂਦਾਂ ਵਿਚ 6 ਚੌਕਿਆਂ ਦੀ ਮਦਦ ਨਾਲ 40 ਦੌੜਾਂ ਦਾ ਯੋਗਦਾਨ ਦਿੱਤਾ।ਭਾਰਤ ਵੱਲੋਂ ਦੀਪਤੀ ਸ਼ਰਮਾ (20 ਦੌੜਾਂ 'ਤੇ 2 ਵਿਕਟਾਂ) ਤੇ ਪੂਜਾ ਵਸਤਾਰਕਰ (37 ਦੌੜਾਂ ਦੇ ਕੇ 2 ਵਿਕਟਾਂ) ਸਭ ਤੋਂ ਸਫਲ ਗੇਂਦਬਾਜ਼ ਰਹੀਆਂ।

ਇਹ ਵੀ ਪੜ੍ਹੋ- ਪਤਨੀ ਸੋਨਾਕਸ਼ੀ ਦੀ ਫ਼ਿਲਮ 'ਕਾਕੂਡਾ' ਦਾ ਟ੍ਰੇਲਰ ਦੇਖ ਕੇ ਜ਼ਹੀਰ ਨੇ ਦਿੱਤੀ ਆਪਣੀ ਪ੍ਰਤੀਕਿਰਿਆ

ਆਫ ਸਪਿਨਰ ਸਜੀਵਨ ਸਜਨਾ ਨੇ ਪਹਿਲੇ ਮੈਚ ਵਿਚ ਦੱਖਣੀ ਅਫਰੀਕਾ ਦੀ ਜਿੱਤ ਦੀ ਨਾਇਕਾ ਰਹੀ ਬ੍ਰਿਟਸ ਨੂੰ ਟੀ-20 ਕੌਮਾਂਤਰੀ ਵਿਚ ਆਪਣਾ ਪਹਿਲਾ ਮੈਚ ਖੇਡ ਰਹੀ ਉਮਾ ਸ਼ੇਤਰੀ ਦੇ ਹੱਥੋਂ ਸਟੰਪ ਆਊਟ ਕਰਵਾ ਦਿੱਤਾ ਸੀ ਪਰ ਭਾਰਤੀ ਵਿਕਟਕੀਪਰ ਨੇ ਗੇਂਦ ਨੂੰ ਸਟੰਪ ਦੇ ਅੱਗੇ ਤੋਂ ਹੀ ਫੜ ਲਿਆ ਸੀ, ਜਿਸ ਨਾਲ ਇਹ ਨੋ-ਬਾਲ ਹੋ ਗਈ ਤੇ ਦੱਖਣੀ ਅਫਰੀਕਾ ਬੱਲੇਬਾਜ਼ ਨੂੰ ਜੀਵਨਦਾਨ ਮਿਲ ਗਿਆ ਸੀ।


Priyanka

Content Editor

Related News