50 ਅਰਬ ਅਮਰੀਕੀ ਡਾਲਰ ਤਕ ਪਹੁੰਚ ਸਕਦੀ ਹੈ IPL ਮੀਡੀਆ ਅਧਿਕਾਰਾਂ ਦੀ ਕੀਮਤ

Saturday, Dec 02, 2023 - 10:46 AM (IST)

ਬੈਂਗਲੁਰੂ– ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਮੁਖੀ ਅਰੁਣ ਧੂਮਲ ਦਾ ਮੰਨਣਾ ਹੈ ਕਿ ਜੇਕਰ ਖੇਡ ਪ੍ਰੇਮੀਆਂ ਦੀ ਦਿਲਚਸਪੀ ਨੂੰ ਧਿਆਨ ਵਿਚ ਰੱਖਦੇ ਹੋਏ ਲੀਗ ਵਿਚ ਨਵਾਂਪਨ ਤੇ ਸੁਧਾਰ ਹੁੰਦਾ ਰਹੇ ਤਾਂ ਇਸਦੇ ਮੀਡੀਆ ਅਧਿਕਾਰਾਂ ਦੀ ਕੀਮਤ ਅਗਲੇ ਦੋ ਦਹਾਕਿਆਂ ਵਿਚ 50 ਅਰਬ ਡਾਲਰ (50 ਬਿਲੀਅਨ) ਤਕ ਪਹੁੰਚ ਸਕਦੀ ਹੈ। ਇਸ ਸਮੇਂ ਆਈ. ਪੀ.ਐੱਲ. ਦੇ 5 ਸਾਲ ਲਈ ਮੀਡੀਆ ਅਧਿਕਾਰਾਂ ਦੀ ਕੀਮਤ ਤਕਰੀਬਨ 48,000 ਕਰੋੜ ਰੁਪਏ (6.2 ਬਿਲੀਅਨ ਡਾਲਰ) ਹੈ। ਇਸ ਤਰ੍ਹਾਂ ਕੀਮਤ ਦੇ ਹਿਸਾਬ ਨਾਲ ਨੈਸ਼ਨਲ ਫੁੱਟਬਾਲ ਲੀਗ (ਐੱਨ. ਐੱਫ. ਐੱਲ.) ਤੋਂ ਬਾਅਦ ਆਈ. ਪੀ. ਐੱਲ. ਦੂਜੇ ਨੰਬਰ ਦੀ ਲੀਗ ਹੈ। ਐੱਨ. ਐੱਫ. ਐੱਲ. ਨੇ ਪਿਛਲੇ 11 ਸਾਲਾਂ ਲਈ 110 ਬਿਲੀਅਨ ਡਾਲਰ ਦੀ ਕੀਮਤ ਦਾ ਕਰਾਰ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ- ਬ੍ਰਿਸਬੇਨ ਇੰਟਰਨੈਸ਼ਨਲ ਟੂਰਨਾਮੈਂਟ 'ਚ ਵਾਪਸੀ ਕਰਨਗੇ ਰਾਫੇਲ ਨਡਾਲ
ਧੂਮਲ ਨੇ ਇੱਥੇ ਕਿਹਾ,‘‘ਜੇਕਰ ਮੈਨੂੰ ਦੇਖਣਾ ਹੈ ਕਿ ਇਹ ਪਿਛਲੇ 15 ਸਾਲ ਵਿਚ ਕਿਹੋ ਜਿਹਾ ਰਿਹਾ ਤੇ ਅੱਗੇ ਇਹ ਕਿਵੇਂ ਹੋਵੇਗਾ ਤਾਂ ਸਾਨੂੰ ਆਈ. ਪੀ.ਐੱਲ. ਦੇ ਮੀਡੀਆ ਅਧਿਕਾਰਾਂ ਦੇ ਤਕਰੀਬਨ 2043 ਤਕ 50 ਬਿਲੀਅਨ ਡਾਲਰ (50 ਅਰਬ ਡਾਲਰ) ਦੇ ਨੇੜੇ ਪਹੁੰਚਣ ਦੀ ਉਮੀਦ ਹੈ।’’
ਧੂਮਲ ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ.ਆਈ.) ਦਾ ਖਜ਼ਾਨਚੀ ਵੀ ਹੈ। ਉਸ ਨੇ ਮਹਿਲਾਵਾਂ ਦੀ ਪ੍ਰੀਮੀਅਰ ਲੀਗ (ਡਬਲਯੂ. ਪੀ. ਐੱਲ.) ਦੀ ਸ਼ੁਰੂਆਤ ਤੇ ਕ੍ਰਿਕਟ ਦੇ 2028 ਲਾਸ ਏਂਜਲਸ ਓਲੰਪਿਕ ਵਿਚ ਸ਼ਾਮਲ ਕੀਤੇ ਜਾਣ ਨਾਲ ਵੀ ਵਿੱਤੀ ਲਾਭ ਦੀ ਉਮੀਦ ਜਤਾਈ ਹੈ। ਧੂਮਲ ਨੇ ਕਿਹਾ, ‘‘ਸਾਨੂੰ ਨਵਾਂਪਨ ਲਿਆਉਂਦੇ ਰਹਿਣ ਦੀ ਉਮੀਦ ਹੈ, ਖੇਡ ਪ੍ਰੇਮੀਆਂ ਦੀ ਹਿੱਸੇਦਾਰੀ ਦੇ ਮਾਮਲੇ ਵਿਚ ਬਿਹਤਰ ਕਰਦੇ ਰਹਿਣ ਦੀ ਲੋੜ ਹੈ ਤੇ ਮੈਚ ਦੇ ਪੱਧਰ ਦੇ ਮਾਮਲੇ ਵਿਚ ਇਸ ਵਿਚ ਬਿਹਤਰ ਕਰਦੇ ਰਹਿਣ ਦੀ ਲੋੜ ਹੈ।’’

ਇਹ ਖ਼ਬਰ ਵੀ ਪੜ੍ਹੋ- IPL Auction : ਇਨ੍ਹਾਂ 25 ਖਿਡਾਰੀਆਂ ਨੇ ਬੇਸ ਪ੍ਰਾਈਸ ਰੱਖਿਆ 2 ਕਰੋੜ, ਸ਼੍ਰੀਲੰਕਾ ਤੋਂ ਸਿਰਫ਼ ਇਕ ਖਿਡਾਰੀ
ਉਨ੍ਹਾਂ ਨੇ ਕਿਹਾ,‘‘ਹੁਣ ਕ੍ਰਿਕਟ ਓਲੰਪਿਕ ਦਾ ਵੀ ਹਿੱਸਾ ਬਣ ਰਹੀ ਹੈ ਤੇ ਮਹਿਲਾਵਾਂ ਦੀ ਕ੍ਰਿਕਟ ਵਿਚ ਡਬਲਯੂ. ਪੀ. ਐੱਲ. ਵੀ ਇਸ ਨੂੰ ਵੱਖਰੇ ਪੱਧਰ ’ਤੇ ਲਿਜਾ ਰਿਹਾ ਹੈ ਤੇ ਮੈਨੂੰ ਕਾਫੀ ਉਮੀਦਾਂ ਹਨ।’’
ਪਿਛਲੇ ਡੇਢ ਦਹਾਕੇ ਵਿਚ ਆਈ. ਪੀ. ਐੱਲ. ਦੇ ਮੀਡੀਆ ਅਧਿਕਾਰਾਂ ਦੀ ਕੀਮਤ ਕਾਫੀ ਤੇਜ਼ੀ ਨਾਲ ਵਧੀ ਹੈ ਜਿਹੜੇ 2008 ’ਚ 6000 ਕਰੋੜ ਰੁਪਏ ਸਨ। ਇਸ ਤਰ੍ਹਾਂ ਇਹ ਦੁਨੀਆ ਭਰ ਦੀਆਂ ਕਈ ਵੱਡੀਆਂ ਲੀਗਾਂ ਨੂੰ ਪਛਾੜਦੀ ਜਾ ਰਹੀ ਹੈ। ਧੂਮਲ ਨੇ ਆਈ. ਪੀ.ਐੱਲ. ਦੀ ਵਧਦੀ ਪ੍ਰਸਿੱਧੀ ਬਾਰੇ ਵਿਚ ਗੱਲ ਕਰਦੇ ਹੋਏ ਕਿਹਾ,‘‘ਆਈ. ਪੀ. ਐੱਲ. ਦੁਨੀਆ ਭਰ ਦੀ ਸਭ ਤੋਂ ਵੱਧ ਦੇਖੀ ਜਾਣ ਵਾਲੀ ਕ੍ਰਿਕਟ ਲੀਗ ਹੈ। ਵਿਅਕਤੀਗਤ ਰੂਪ ਨਾਲ ਮੈਨੂੰ ਲੱਗਦਾ ਹੈ ਕਿ ਆਜ਼ਾਦੀ ਤੋਂ ਬਾਅਦ ਦੇਖੋ ਤਾਂ ਆਈ. ਪੀ. ਐੱਲ. ‘ਮੇਨ ਇਨ ਬ੍ਰਾਂਡ’ ਦੀ ਸਰਵਸ੍ਰੇਸ਼ਠ ਉਦਾਹਰਨ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ- ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ 'ਚ ਦਿਓ।


Aarti dhillon

Content Editor

Related News