ਸੋਸ਼ਲ ਮੀਡੀਆ ''ਤੇ ਵਾਇਰਲ ਹੋਈ ਧੋਨੀ ਦੀ ਮ੍ਰਿਤਕ ਗਰਲਫ੍ਰੈਂਡ ਦੀ ਤਸਵੀਰ!

Friday, Jun 23, 2017 - 04:35 PM (IST)

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਮ੍ਰਿਤਕ ਪ੍ਰੇਮਿਕਾ ਪ੍ਰਿਅੰਕਾ ਝਾਅ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ। ਦਰਅਸਲ ਧੋਨੀ 'ਤੇ ਨਿਰਦੇਸ਼ਕ ਨੀਰਜ ਪਾਂਡੇ ਨੇ ਐੱਮ.ਐੱਸ. ਧੋਨੀ- ਦਿ ਅਨਟੋਲਡ ਸਟੋਰੀ ਨਾਂ ਦੀ ਇਕ ਫਿਲਮ ਬਣਾਈ ਸੀ। ਫਿਲਮ 'ਚ ਧੋਨੀ ਦੀ ਨਿੱਜੀ ਜ਼ਿੰਦਗੀ ਨਾਲ ਜੁੜੇ ਕਈ ਪਹਿਲੂਆਂ ਦਾ ਜ਼ਿਕਰ ਹੋਇਆ ਸੀ। ਅਜਿਹਾ ਹੀ ਪਹਿਲੂ ਸੀ ਧੋਨੀ ਦੀ ਪ੍ਰੇਮਿਕਾ ਪ੍ਰਿਅੰਕਾ ਝਾਅ ਦਾ।

ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਬਹੁਤ ਘੱਟ ਲੋਕ ਜਾਣਦੇ ਸਨ ਕਿ ਧੋਨੀ ਦੀ ਪ੍ਰਿਅੰਕਾ ਨਾਂ ਦੀ ਗਰਲਫ੍ਰੈਂਡ ਵੀ ਸੀ। ਫਿਲਮ 'ਚ ਧੋਨੀ ਦੀ ਗਰਲਫ੍ਰੈਂਡ ਦਾ ਕਿਰਦਾਰ ਬਾਲੀਵੁੱਡ ਅਭਿਨੇਤਰੀ ਦਿਸ਼ਾ ਪਟਾਨੀ ਨੇ ਨਿਭਾਇਆ ਸੀ, ਪਰ ਕਦੇ ਪ੍ਰਿਅੰਕਾ ਝਾਅ ਦੀ ਕੋਈ ਤਸਵੀਰ ਸਾਹਮਣੇ ਨਹੀਂ ਆਈ ਸੀ। ਲੋਕਾਂ ਨੂੰ ਇਸ ਗੱਲ ਦਾ ਇੰਤਜ਼ਾਰ ਸੀ ਕਿ ਧੋਨੀ ਦੀ ਗਰਲਫ੍ਰੈਂਡ ਦੀ ਰੀਅਲ ਤਸਵੀਰ ਸਾਹਮਣੇ ਆਏ। ਹਾਲਾਂਕਿ ਅਜੇ ਇਸ ਤਸਵੀਰ ਦੀ ਸੱਚਾਈ ਕੋਈ ਨਹੀਂ ਜਾਣਦਾ। ਸੋਸ਼ਲ ਮੀਡੀਆ 'ਤੇ ਇਸ ਤਸਵੀਰ ਨੂੰ ਤੇਜ਼ੀ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।


Related News