ਪਾਕਿਸਤਾਨੀ ਟੀਮ ਦੇ ਅੰਦਰੂਨੀ ਵਿਵਾਦ ਦੀਆਂ ਅਟਕਲਾਂ ''ਤੇ PCB ਦਾ ਬਿਆਨ ਆਇਆ ਸਾਹਮਣੇ
Monday, Oct 23, 2023 - 08:36 PM (IST)
ਕਰਾਚੀ— ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ ਸੋਮਵਾਰ ਨੂੰ ਭਾਰਤ 'ਚ ਹੋਣ ਵਾਲੇ ਆਈ. ਸੀ. ਸੀ. ਵਿਸ਼ਵ ਕੱਪ 'ਚ ਹਿੱਸਾ ਲੈ ਰਹੀ ਰਾਸ਼ਟਰੀ ਟੀਮ 'ਚ ਆਪਸੀ ਲੜਾਈ ਅਤੇ ਅੰਦਰੂਨੀ ਕਲੇਸ਼ ਦੀਆਂ ਖਬਰਾਂ ਨੂੰ ਖਾਰਜ ਕਰ ਦਿੱਤਾ ਹੈ। ਪੀ. ਸੀ. ਬੀ. ਨੇ ਬਾਬਰ ਆਜ਼ਮ ਦੀ ਅਗਵਾਈ ਵਾਲੀ ਟੀਮ ਵਿੱਚ ਕਿਸੇ ਅੰਦਰੂਨੀ ਵਿਵਾਦ ਦੀਆਂ ਅਟਕਲਾਂ ਨੂੰ ਨਕਾਰਦਿਆਂ ਇੱਕ ਰਿਲੀਜ਼ ਜਾਰੀ ਕੀਤੀ। ਟੀਮ 'ਚ ਫੁੱਟ ਦੀਆਂ ਅਫਵਾਹਾਂ ਤੋਂ ਬਾਅਦ ਪੀ. ਸੀ. ਬੀ. ਨੂੰ ਸਥਿਤੀ ਸਪੱਸ਼ਟ ਕਰਨ ਲਈ ਮਜਬੂਰ ਹੋਣਾ ਪਿਆ ਹੈ।
ਪਾਕਿਸਤਾਨ ਦੇ ਕੁਝ ਪੱਤਰਕਾਰਾਂ ਨੇ ਟੀਮ 'ਚ ਕਥਿਤ ਝਗੜੇ ਬਾਰੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਹੈ। ਇਨ੍ਹਾਂ ਪੱਤਰਕਾਰਾਂ ਨੇ ਸੋਮਵਾਰ ਨੂੰ ਅਫਗਾਨਿਸਤਾਨ ਖਿਲਾਫ ਮੈਚ ਤੋਂ ਬਾਅਦ ਹੋਰ ਵੇਰਵੇ ਦੇਣ ਦਾ ਵਾਅਦਾ ਕੀਤਾ। ਇਨ੍ਹਾਂ ਪੱਤਰਕਾਰਾਂ ਅਨੁਸਾਰ ਦੋ ਖਿਡਾਰੀ ਆਪਸ ਵਿੱਚ ਭਿੜ ਗਏ ਜਿਸ ਕਾਰਨ ਟੀਮ ਵਿੱਚ ਕਲੇਸ਼ ਵਧ ਗਿਆ ਹੈ। ਇਸ ਤੋਂ ਬਾਅਦ ਕਪਤਾਨ ਬਾਬਰ ਨੂੰ ਖਿਡਾਰੀਆਂ ਦੇ ਸਮੂਹ ਤੋਂ ਦੂਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੀ. ਸੀ. ਬੀ. ਦੀ ਰੀਲੀਜ਼ ਦੇ ਅਨੁਸਾਰ, 'ਮੀਡੀਆ ਦੇ ਇੱਕ ਹਿੱਸੇ ਦੁਆਰਾ ਫੈਲਾਈਆਂ ਗਈਆਂ ਅਫਵਾਹਾਂ ਦੇ ਉਲਟ, ਪੀ. ਸੀ. ਬੀ. ਸਪੱਸ਼ਟ ਤੌਰ 'ਤੇ ਭਰੋਸਾ ਦਿਵਾਉਂਦਾ ਹੈ ਕਿ ਟੀਮ ਇਕਜੁੱਟ ਹੈ ਅਤੇ ਇਨ੍ਹਾਂ ਬੇਬੁਨਿਆਦ ਦਾਅਵਿਆਂ ਲਈ ਕੋਈ ਸਬੂਤ ਨਹੀਂ ਹੈ।' ਪੀ. ਸੀ. ਬੀ. ਨੇ ਕਿਹਾ ਕਿ ਉਹ ਝੂਠੀਆਂ ਖ਼ਬਰਾਂ ਫੈਲਾਉਣ ਤੋਂ ਨਿਰਾਸ਼ ਹੈ। ਪਾਕਿਸਤਾਨ ਨੇ ਆਸਟ੍ਰੇਲੀਆ ਅਤੇ ਭਾਰਤ ਤੋਂ ਹਾਰਨ ਤੋਂ ਪਹਿਲਾਂ ਨੀਦਰਲੈਂਡ ਅਤੇ ਸ਼੍ਰੀਲੰਕਾ ਖਿਲਾਫ ਆਪਣੇ ਪਹਿਲੇ ਦੋ ਮੈਚ ਜਿੱਤੇ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ