ਸਾਤਵਿਕ-ਚਿਰਾਗ ਦੀ ਜੋੜੀ ਸਵਿਸ ਓਪਨ ਦੇ ਸੈਮੀਫਾਈਨਲ ''ਚ ਪੁੱਜੀ

03/25/2023 4:42:11 PM

ਬਾਸੇਲ : ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈਟੀ ਦੀ ਭਾਰਤੀ ਪੁਰਸ਼ ਡਬਲਜ਼ ਜੋੜੀ ਨੇ ਡੈਨਮਾਰਕ ਦੇ ਜੇਪੀ ਬੇ ਅਤੇ ਲਾਸੇ ਮੋਲਹੇਡੇ ਨੂੰ ਤਿੰਨ ਗੇਮਾਂ ਦੇ ਸਖ਼ਤ ਮੁਕਾਬਲੇ ਵਿੱਚ ਹਰਾ ਕੇ ਸਵਿਸ ਓਪਨ ਸੁਪਰ ਸੀਰੀਜ਼ 300 ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਭਾਰਤੀ ਜੋੜੀ ਨੇ ਸ਼ੁੱਕਰਵਾਰ ਰਾਤ ਨੂੰ ਖੇਡੇ ਗਏ ਮੈਚ 'ਚ 54 ਮਿੰਟ 'ਚ 15-21, 21-11, 21-14 ਨਾਲ ਜਿੱਤ ਦਰਜ ਕੀਤੀ।

ਸਾਤਵਿਕ ਅਤੇ ਚਿਰਾਗ ਦਾ ਅਗਲਾ ਮੁਕਾਬਲਾ ਓਂਗ ਯਿਊ ਸਿਨ ਅਤੇ ਟੀਓ ਈ ਯੀ ਦੀ ਮਲੇਸ਼ੀਆ ਦੀ ਜੋੜੀ ਨਾਲ ਹੋਵੇਗਾ। ਪੀਵੀ ਸਿੰਧੂ ਅਤੇ ਲਕਸ਼ਯ ਸੇਨ ਵਰਗੇ ਖਿਡਾਰੀਆਂ ਦੇ ਛੇਤੀ ਬਾਹਰ ਹੋਣ ਨਾਲ, ਭਾਰਤ ਦੀਆਂ ਸੰਭਾਵਨਾਵਾਂ ਹੁਣ ਪੁਰਸ਼ ਡਬਲਜ਼ ਦੀ ਸਟਾਰ ਜੋੜੀ 'ਤੇ ਟਿਕੀ ਹਨ। ਭਾਰਤੀ ਜੋੜੀ ਲਈ ਸ਼ੁਰੂਆਤ ਚੰਗੀ ਨਹੀਂ ਰਹੀ।

ਇਹ ਵੀ ਪੜ੍ਹੋ : ਅਫਗਾਨਿਸਤਾਨ ਨੇ ਰਚਿਆ ਇਤਿਹਾਸ, ਪਾਕਿਸਤਾਨ ਨੂੰ ਟੀ20 ਫਾਰਮੈਟ 'ਚ ਪਹਿਲੀ ਵਾਰ ਹਰਾਇਆ

ਪਹਿਲੀ ਗੇਮ 'ਚ ਇਕ ਸਮੇਂ ਉਹ 15-16 ਦੇ ਸਕੋਰ ਦੇ ਨਾਲ ਇਕ ਅੰਕ ਪਿੱਛੇ ਸੀ। ਇਸ ਤੋਂ ਬਾਅਦ ਡੈਨਮਾਰਕ ਦੀ ਜੋੜੀ ਨੇ ਲਗਾਤਾਰ ਛੇ ਅੰਕ ਬਣਾ ਕੇ ਪਹਿਲੀ ਗੇਮ ਜਿੱਤ ਲਈ। ਸਾਤਵਿਕ ਅਤੇ ਚਿਰਾਗ ਨੇ ਦੂਜੀ ਗੇਮ ਵਿੱਚ ਆਪਣੀ ਲੈਅ ਲੱਭੀ ਅਤੇ ਅੰਤਰਾਲ ਤਕ 11-4 ਦੀ ਮਜ਼ਬੂਤ ਬੜ੍ਹਤ ਬਣਾ ਲਈ। ਇਸ ਤੋਂ ਬਾਅਦ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਦੂਸਰੀ ਗੇਮ ਜਿੱਤ ਕੇ ਮੈਚ ਨੂੰ ਫੈਸਲਾਕੁੰਨ ਤੱਕ ਪਹੁੰਚਾਇਆ। 

ਭਾਰਤੀ ਜੋੜੀ ਨੇ ਤੀਜੀ ਗੇਮ ਵਿੱਚ ਵੀ ਚੰਗਾ ਪ੍ਰਦਰਸ਼ਨ ਕੀਤਾ ਅਤੇ ਅੰਤਰਾਲ ਤੱਕ 11-7 ਦੀ ਬੜ੍ਹਤ ਬਣਾਈ। ਇਸ ਤੋਂ ਬਾਅਦ ਉਸ ਨੇ ਸੱਤ ਅੰਕਾਂ ਦੀ ਬੜ੍ਹਤ ਲੈ ਲਈ ਅਤੇ ਇਸ ਨੂੰ ਅੰਤ ਤੱਕ ਬਰਕਰਾਰ ਰੱਖਦਿਆਂ ਸ਼ਾਨਦਾਰ ਢੰਗ ਨਾਲ ਸੈਮੀਫਾਈਨਲ ਵਿੱਚ ਥਾਂ ਬਣਾਈ। ਭਾਰਤੀ ਜੋੜੀ ਨੇ ਇਸ ਤੋਂ ਪਹਿਲਾਂ ਆਲ ਇੰਗਲੈਂਡ ਚੈਂਪੀਅਨਸ਼ਿਪ 'ਚ ਪਹਿਲੇ ਦੌਰ 'ਚ ਹਾਰ ਤੋਂ ਬਾਅਦ ਇਸ ਟੂਰਨਾਮੈਂਟ 'ਚ ਚੰਗੀ ਵਾਪਸੀ ਕੀਤੀ ਸੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News