ਬਾਲਾਜੀ-ਕੋਰਨੀਆ ਦੀ ਜੋੜੀ ਪੁਰਸ਼ ਡਬਲਜ਼ ਦੇ ਦੂਜੇ ਦੌਰ ''ਚ ਹਾਰੀ

Saturday, Jan 20, 2024 - 01:52 PM (IST)

ਬਾਲਾਜੀ-ਕੋਰਨੀਆ ਦੀ ਜੋੜੀ ਪੁਰਸ਼ ਡਬਲਜ਼ ਦੇ ਦੂਜੇ ਦੌਰ ''ਚ ਹਾਰੀ

ਮੈਲਬੌਰਨ, (ਭਾਸ਼ਾ)- ਭਾਰਤ ਦੇ ਐਨ. ਸ਼੍ਰੀਰਾਮ ਬਾਲਾਜੀ ਅਤੇ ਰੋਮਾਨੀਆ ਦੇ ਵਿਕਟਰ ਵਲਾਦ ਕੋਰਨੀਆ ਦੀ ਜੋੜੀ ਅਲ ਸੈਲਵਾਡੋਰ ਦੇ ਮਾਰਸੇਲਾ ਅਰੇਵਾਲੋ ਅਤੇ ਕ੍ਰੋਏਸ਼ੀਆ ਦੇ ਮੇਟ ਪਾਵਿਕ ਤੋਂ ਹਾਰ ਕੇ ਆਸਟ੍ਰੇਲੀਅਨ ਓਪਨ ਪੁਰਸ਼ ਡਬਲਜ਼ ਦੇ ਦੂਜੇ ਦੌਰ ਤੋਂ ਬਾਹਰ ਹੋ ਗਈ ਹੈ। ਇਸ ਜੋੜੀ ਨੂੰ ਉਨ੍ਹਾਂ ਦੇ ਦਸਵਾਂ ਦਰਜਾ ਪ੍ਰਾਪਤ ਵਿਰੋਧੀ ਨੇ 6-3, 6-3 ਨਾਲ ਹਰਾਇਆ।

ਇਸ ਤੋਂ ਪਹਿਲਾਂ ਬਾਲਾਜੀ ਅਤੇ ਕੋਰਨੀਆ ਨੇ ਇਟਲੀ ਦੇ ਮੈਟੀਓ ਅਰਨੋਲਡੀ ਅਤੇ ਐਂਡਰੀਆ ਪੇਲੇਗ੍ਰੀਨੋ ਨੂੰ 6-3, 6-4 ਨਾਲ ਹਰਾਇਆ ਸੀ।  ਬਾਲਾਜੀ ਅਤੇ ਕੋਰਨੀਆ ਟੂਰਨਾਮੈਂਟ ਵਿੱਚ ਬਦਲਵੀਂ ਜੋੜੀ ਦੇ ਤੌਰ 'ਤੇ ਉਤਰੇ ਸਨ। ਏਟੀਪੀ ਡਬਲਜ਼ ਰੈਂਕਿੰਗ 'ਚ ਬਾਲਾਜੀ 79ਵੇਂ ਅਤੇ ਕੋਰਨੀਆ 69ਵੇਂ ਸਥਾਨ 'ਤੇ ਹਨ। ਬਾਲਾਜੀ ਦੂਜੀ ਵਾਰ ਆਸਟ੍ਰੇਲੀਅਨ ਓਪਨ ਦੇ ਦੂਜੇ ਦੌਰ 'ਚ ਪਹੁੰਚੇ ਸਨ। ਪਿਛਲੇ ਸਾਲ ਉਸ ਨੇ ਭਾਰਤ ਦੇ ਜੀਵਨ ਨੇਦੁਚੇਝਿਆਨ ਨਾਲ ਪਹਿਲੇ ਦੌਰ ਵਿੱਚ ਜਿੱਤ ਦਰਜ ਕੀਤੀ ਸੀ। ਉਹ ਹਮਵਤਨ ਵਿਸ਼ਨੂੰ ਵਰਧਨ ਦੇ ਨਾਲ 2018 ਵਿੰਬਲਡਨ ਵਿੱਚ ਦੂਜੇ ਦੌਰ ਵਿੱਚ ਪਹੁੰਚਿਆ ਸੀ। 


author

Tarsem Singh

Content Editor

Related News