4 ਤਮਗੇ ਜਿੱਤਣ ਵਾਲੀ ਇਕਲੌਤੀ ਭਾਰਤੀ ਰਹੀ ਮਣਿਕਾ

04/17/2018 3:33:36 AM

ਨਵੀਂ ਦਿੱਲੀ— ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ 'ਚ ਦੋ ਸੋਨ ਸਮੇਤ ਚਾਰ ਤਮਗੇ ਜਿੱਤਣ ਵਾਲੀ ਭਾਰਤ ਦੀ ਟੇਬਲ ਟੈਨਿਸ ਖਿਡਾਰਨ ਮਣਿਕਾ ਬੱਤਰਾ ਨੂੰ ਜੇਕਰ ਇਨ੍ਹਾਂ ਖੇਡਾਂ ਦੀ ਦੀ ਓਵਰ ਆਲ ਤਮਗਾ ਸੂਚੀ ਵਿਚ ਰੱਖਿਆ ਜਾਵੇ ਤਾਂ ਉਸ ਨੇ 18ਵਾਂ ਸਥਾਨ ਹਾਸਲ ਕੀਤਾ। ਮਣਿਕਾ ਨੇ ਗੋਲਡ ਕੋਸਟ ਵਿਚ ਮਹਿਲਾ ਸਿੰਗਲਜ਼ ਦਾ ਸੋਨ ਤਮਗਾ, ਮਹਿਲਾ ਟੀਮ ਪ੍ਰਤੀਯੋਗਿਤਾ ਦਾ ਸੋਨਾ, ਮਹਿਲਾ ਡਬਲਜ਼ ਟੀਮ ਵਿਚ ਮੌਮਾ ਦਾਸ ਨਾਲ ਚਾਂਦੀ ਤਮਗਾ ਤੇ ਜੀ. ਸਾਥਿਆਨ ਨਾਲ ਮਿਕਸਡ ਡਬਲਜ਼ ਵਿਚ ਕਾਂਸੀ ਤਮਗਾ ਜਿੱਤਿਆ।
ਭਾਰਤ ਦੀ ਟੇਬਲ ਟੈਨਿਸ ਟੀਮ ਨੇ ਕੁਲ 7 ਤਮਗੇ ਆਪਣੇ ਨਾਂ ਕੀਤੇ, ਜਿਸ ਵਿਚ ਚਾਰ ਤਮਗੇ ਮਣਿਕਾ ਦੇ ਨਾਂ ਹਨ। ਮਣਿਕਾ ਇਸ ਤਰ੍ਹਾਂ ਇਨ੍ਹਾਂ ਖੇਡਾਂ ਵਿਚ ਸਭ ਤੋਂ ਵੱਧ 4 ਤਮਗੇ ਜਿੱਤਣ ਵਾਲੀ ਸਭ ਤੋਂ ਸਫਲ ਭਾਰਤੀ ਖਿਡਾਰੀ ਬਣ ਗਈ।
ਮਣਿਕਾ ਨੇ ਇਨ੍ਹਾਂ ਚਾਰ ਤਮਗਿਆਂ ਨੂੰ ਜੇਕਰ ਅੰਕ ਸੂਚੀ ਵਿਚ ਤੋਲਿਆ ਜਾਵੇ ਤਾਂ ਉਹ ਰਾਸ਼ਟਰਮੰਡਲ ਖੇਡਾਂ ਦੇ 71 ਦੇਸ਼ਾਂ ਵਿਚ 18ਵੇਂ ਸਥਾਨ 'ਤੇ ਆ ਜਾਂਦੀ ਹੈ।


Related News