124 ਸਾਲ ਪੁਰਾਣੇ ਇਤਿਹਾਸ ’ਚ ਹੁਣ ਤਕ ਤਿੰਨ ਵਾਰ ਰੱਦ ਹੋ ਚੁੱਕੇ ਹਨ ਓਲੰਪਿਕ

Friday, Mar 06, 2020 - 01:14 PM (IST)

124 ਸਾਲ ਪੁਰਾਣੇ ਇਤਿਹਾਸ ’ਚ ਹੁਣ ਤਕ ਤਿੰਨ ਵਾਰ ਰੱਦ ਹੋ ਚੁੱਕੇ ਹਨ ਓਲੰਪਿਕ

ਸਪੋਰਟਸ ਡੈਸਕ— ਓਲੰਪਿਕ ਨੂੰ ਖੇਡਾਂ ਦੀ ਦੁਨੀਆ ਦਾ ਮਹਾਕੁੰਭ ਮੰਨਿਆ ਜਾਂਦਾ ਹੈ, ਜੋ ਹਰ ਚਾਰ ਸਾਲ ’ਚ ਹੁੰਦੇ ਹਨ। ਇਸ ਮਹਾਕੁੰਭ ’ਚ ਦੁਨੀਆ ਦੇ 200 ਤੋਂ ਜ਼ਿਆਦਾ ਦੇਸ਼ ਹਿੱਸਾ ਲੈਂਦੇ ਹਨ। ਹਰ ਇਕ ਖਿਡਾਰੀ ਦਾ ਸੁਪਨਾ ਓਲੰਪਿਕ ’ਚ ਦੇਸ਼ ਦਾ ਤਰਜਮਾਨੀ ਕਰਨਾ ਹੁੰਦਾ ਹੈ। ਇਸ ਮਹਾਕੁੰਭ ਦਾ ਇਤਿਹਾਸ ਕਈ ਸਾਲ ਪੁਰਾਣਾ ਹੈ। ਪਹਿਲੀ ਵਾਰ 1896 ’ਚ ਏਥੇਂਸ ’ਚ ਮਾਰਡਨ ਓਲੰਪਿਕ ਦਾ ਆਯੋਜਨ ਹੋਇਆ। ਉਦੋਂ ਤੋਂ ਹੁਣ ਤਕ ਇਨ੍ਹਾਂ ਖੇਡਾਂ ਦਾ ਰੁਤਬਾ ਅਜੇ ਤਕ ਬਰਕਰਾਰ ਹੈ। ਹਰ ਚਾਰ ਸਾਲ ’ਚ ਸ਼ਾਨਦਾਰ ਰੂਪ ਨਾਲ ਇਨ੍ਹਾਂ ਖੇਡਾਂ ਦਾ ਆਯੋਜਨ ਕੀਤਾ ਜਾਂਦਾ ਹੈ। ਖੇਡਾਂ ਦੀ ਮੇਜ਼ਬਾਨੀ ਮਿਲਦੇ ਹੀ ਮੇਜ਼ਬਾਨ ਦੇਸ਼ ਇਸ ਦੀਆਂ ਤਿਆਰੀਆਂ ’ਚ ਜੁੱਟ ਜਾਂਦੀਆਂ ਹਨ ਅਤੇ ਇਸ ਦੀਆਂ ਤਿਆਰੀਆਂ ’ਚ ਕਰੀਬ ਚਾਰ ਸਾਲ ਲੱਗ ਜਾਂਦੇ ਹਨ। ਇਹ ਖੇਡਾਂ ਤੈਅ ਸਮੇਂ ਤੇ ਹੀ ਸ਼ੁਰੂ ਹੁੰਦੀਆਂ ਹਨ।

PunjabKesari

ਆਧੁਨਿਕ ਓਲੰਪਿਕ ਹੁਣ ਤਕ ਆਪਣੇ 124 ਸਾਲ ਦੇ ਇਤਿਹਾਸ ’ਚ ਸਿਰਫ ਤਿੰਨ ਵਾਰ ਰੱਦ ਹੋਇਆ ਹੈ, ਜਦੋਂ ਇਨਾਂ ਖੇਡਾਂ ਨੂੰ ਰੱਦ ਕੀਤਾ ਗਿਆ ਪਰ ਤਿੰਨੋਂ ਹੀ ਵਾਰ ਇਹ ਖੇਡਾਂ ਵਿਸ਼ਵ ਯੁੱਧ ਕਾਰਨ ਰੱਦ ਹੋਈਆਂ ਹਨ। ਹਾਲਾਂਕਿ ਇਸ ਸਾਲ ਟੋਕੀਓ ’ਚ ਹੋਣ ਵਾਲੀਆਂ ਓਲੰਪਿਕ ਖੇਡਾਂ ’ਤੇ ਵੀ ਕੋਰੋਨਾ ਵਾਇਰਸ ਦੇ ਕਾਰਨ ਸੰਕਟ ਮੰਡਰਾ ਰਿਹਾ ਹੈ ਅਤੇ ਇਨ੍ਹਾਂ ਦੇ ਕਾਰਨ ਖਤਰਾ ਵੱਧਦਾ ਜਾ ਰਿਹਾ ਹੈ। ਆਯੋਜਕ ਦੇਸ਼ ਜਾਪਾਨ ਨੇ ਵੀ ਇਸ ਗੱਲ ਤੇ ਸਹਿਮਤੀ ਜਤਾਈ ਹੈ ਕਿ ਜੇ ਹਾਲਾਤ ਠੀਕ ਨਾ ਹੋਏ ਤਾਂ ਓਲੰਪਿਕ ਖੇਡਾਂ ਨੂੰ ਰੱਦ ਕਰਨਾ ਪੈ ਸਕਦਾ ਹੈ। ਜੇ ਅਜਿਹਾ ਹੁੰਦਾ ਹੈ, ਇਹ ਪਹਿਲਾ ਮੌਕਾ ਹੋਵੇਗਾ ਜਦੋਂ ਮਹਾਂਮਾਰੀ ਦੇ ਕਾਰਨ ਓਲੰਪਿਕ ਰੱਦ ਕੀਤੇ ਜਾਣਗੇ.ਅੱਜ ਤਕ ਕਿਸੇ ਮਹਾਮਾਰੀ ਜਾਂ ਫਿਰ ਸਿਹਤ ਕਾਰਨਾਂ ਕਰਕੇ ਓਲੰਪਿਕ ਰੱਦ ਨਹੀਂ ਹੋਏ ਹਨ।  

ਹੁਣ ਤੱਕ ਤਿੰਨ ਵਾਰ ਓਲੰਪਿਕ ਖੇਡਾਂ ਕੀਤੀਅਾਂ ਗਈਅਾਂ ਹਨ ਰੱਦ

1916 ਬਰਲਿਨ ਓਲੰਪਿਕ :
ਇਤਿਹਾਸ ’ਚ ਪਹਿਲੀ ਵਾਰ 1916 ’ਚ ਓਲੰਪਿਕ ਖੇਡਾਂ ਰੱਦ ਹੋਈਆਂ ਸਨ। ਪਹਿਲੇ ਵਿਸ਼ਵ ਯੁੱਧ ਦੇ ਕਾਰਨ ਇਨ੍ਹਾਂ ਓਲੰਪਿਕ ਨੂੰ ਰੱਧ ਕਰਨਾ ਪਿਆ ਸੀ। 4 ਜੁਲਾਈ 1912 ਨੂੰ ਆਈ. ਓ. ਸੀ. (IOC) ਦੀ ਮੀਟਿੰਗ ’ਚ ਬਰਲਿਨ ਨੇ ਵੱਡੇ ਵੱਡੇ ਦੇਸ਼ਾਂ ਨੂੰ ਪਿੱਛੇ ਛੱਡ ਮੇਜ਼ਬਾਨੀ ਹਾਸਲ ਕੀਤੀ ਸੀ ਪਰ ਪਹਿਲੇ ਵਿਸ਼ਵ ਯੁੱਧ ਦੇ ਕਾਰਨ ਇਹ ਓਲੰਪਿਕ ਰੱਧ ਹੋ ਗਿਆ ‌ਸੀ। ਇਸ ਦੇ 20 ਸਾਲਾਂ ਬਾਅਦ ਬਰਲਿਨ ਨੇ 1936 ਯੁੱਧ ਓਲੰਪਿਕ ਦਾ ਆਯੋਜਨ ਕੀਤਾ। ਦੂਜੇ ਵਿਸ਼ਵ ਯੁੱਧ ਤੋਂ ਪਹਿਲਾਂ ਇਹ ਆਖਰੀ ਓਲੰਪਿਕ ਸੀ।PunjabKesari 1940 ਟੋਕੀਓ ਓਲੰਪਿਕ :
1940 ’ਚ 21 ਸਤੰਬਰ ਤੋਂ 6 ਅਕਤੂਬਰ ਤੱਕ ਟੋਕੀਓ ’ਚ 12ਵੇਂ ਓਲੰਪਿਕ ਦਾ ਆਯੋਜਨ ਹੋਣਾ ਸੀ ਪਰ ਇਸ ਤੋਂ ਬਾਅਦ ਇਸ ਨੂੰ ਰੀ-ਸ਼ੈਡਿਊਲ ਕਰਕੇ 20 ਜੁਲਾਈ ਤੋਂ 4 ਅਗਸਤ ਵਿਚਾਲੇ ਫਿਨਲੈਂਡ ’ਚ ਆਯੋਜਿਤ ਕਰਵਾਉਣ ਦਾ ਫੈਸਲਾ ਲਿਆ ਗਿਆ ਪਰ ਦੂਜੇ ਵਿਸ਼ਵ ਯੁੱਧ ਕਾਰਨ ਆਖ਼ਰਕਾਰ ਇਸ ਓਲੰਪਿਕ ਨੂੰ ਰੱਦ ਹੀ ਕਰਨਾ ਪਿਆ। ਇਸ ਤੋਂ ਬਾਅਦ ਫਿਨਲੈਂਡ ਨੇ 1952 ’ਚ ਅਤੇ ਟੋਕੀਓ ਨੇ 1964 ’ਚ ਸਮਰ ਓਲੰਪਿਕ ਦੀ ਮੇਜ਼ਬਾਨੀ ਕੀਤੀ।PunjabKesari

1944 ਲੰਡਨ ਓਲੰਪਿਕ :
ਓਲੰਪਿਕ ਦੇ 13ਵੇਂ ਸੀਜ਼ਨ ਦੀ ਮੇਜ਼ਬਾਨੀ ਲੰਡਨ ਨੂੰ ਮਿਲੀ ਸੀ ਪਰ ਦੂਜੇ ਵਿਸ਼ਵ ਯੁੱਧ ਦੇ ਚੱਲਦੇ ਇਹ ਓਲੰਪਿਕ ਵੀ ਰੱਦ ਹੋ ਗਏ ਸਨ। ਇਸ ਤੋਂ ਬਾਅਦ ਲੰਡਨ ਨੇ 1948 ਓਲੰਪਿਕ ਦੀ ਮੇਜ਼ਬਾਨੀ ਕੀਤੀ ਸੀ।

PunjabKesari


Related News