ਅਗਲੇ ਕੁਝ ਦਿਨਾਂ ਵਿਚ ਵਿਸਫੋਟ ਵੇਖਣ ਨੂੰ ਮਿਲੇਗਾ : ਪੇਨ
Wednesday, Jan 06, 2021 - 08:59 PM (IST)
ਸਿਡਨੀ- ਆਸਟ੍ਰੇਲੀਆ ਦੇ ਕਪਤਾਨ ਟਿਮ ਪੇਨ ਦਾ ਕਹਿਣਾ ਹੈ ਕਿ ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਹੁਣ ਤੱਕ ਦੋਸਤਾਨਾ ਮਾਹੌਲ ਵਿਚ ਮੁਕਾਬਲੇ ਚੱਲ ਰਹੇ ਹਨ, ਜੋ ਹੈਰਾਨ ਕਰਨ ਵਾਲਾ ਹੈ ਪਰ ਉਨ੍ਹਾਂ ਨੂੰ ਲੱਗਦਾ ਹੈ ਕਿ ਹੁਣ ਮਾਹੌਲ ਥੋੜ੍ਹਾ ਗਰਮ ਹੋ ਰਿਹਾ ਹੈ ਅਤੇ ਅਗਲੇ ਕੁਝ ਦਿਨਾਂ ਵਿਚ ਵਿਸਫੋਟ ਦੇਖਣ ਨੂੰ ਮਿਲੇਗਾ। ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਇਸ ਤੋਂ ਪਹਿਲਾਂ ਜਦ ਵੀ ਸੀਰੀਜ਼ ਹੋਈ ਹੈ ਤਾਂ ਉਸ ਵਿਚ ਦੋਹਾਂ ਪੱਖਾਂ ਦਰਮਿਆਨ ਮਾਹੌਲ ਗਰਮ ਰਿਹਾ ਹੈ ਪਰ ਇਸ ਵਾਰ ਹੁਣ ਤੱਕ 2 ਟੈਸਟ ਮੁਕਾਬਲੇ ਦੋਸਤਾਨਾ ਮਾਹੌਲ ਵਿਚ ਖੇਡੇ ਗਏ ਹਨ ਪਰ ਬ੍ਰਿਸਬੇਨ ਵਿਚ ਤਾਜ਼ਾ ਬੰਦਿਸ਼ਾਂ ਕਾਰਣ ਟੀਮ ਇੰਡੀਆ ਨੇ ਉਥੇ ਜਾਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਅਜਿਹੀ ਸਥਿਤੀ ਬਣਨ ’ਤੇ ਸਿਡਨੀ ਵਿਚ ਹੀ ਚੌਥਾ ਟੈਸਟ ਮੈਚ ਖੇਡਣ ਦੀ ਮੰਗ ਕੀਤੀ ਗਈ ਸੀ। ਆਸਟਰੇਲੀਆ ਦੇ ਬੱਲੇਬਾਜ਼ ਮੈਥਿਊ ਵੇਡ ਅਤੇ ਗੇਂਦਬਾਜ਼ ਨਾਥਨ ਲਿਓਨ ਨੇ ਹਾਲਾਂਕਿ ਭਾਰਤੀ ਟੀਮ ਦੀ ਇਸ ਗੱਲ ਨੂੰ ਖਾਰਜ ਕਰਦੇ ਹੋਏ ਕਿਹਾ ਸੀ ਕਿ ਉਹ ਸਿਡਨੀ ਦੇ ਮੈਦਾਨ ਵਿਚ ਲਗਾਤਾਰ 2 ਟੈਸਟ ਖੇਡਣ ਦੇ ਪੱਖ ਵਿਚ ਨਹੀਂ ਹਨ।
ਪੇਨ ਨੇ ਕਿਹਾ, ‘‘ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਇਹ ਸੀਰੀਜ਼ ਹੁਣ ਤੱਕ ਦੋਸਤਾਨਾ ਮਾਹੌਲ ਵਿਚ ਚੱਲ ਰਹੀ ਸੀ। ਮੇਰੇ ਖ਼ਿਆਲ ਹੈ ਕਿ ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ ਹੋ ਸਕਦਾ ਹੈ ਕਿ ਦੋਵੇਂ ਟੀਮਾਂ ਲੰਮੇ ਵਕਫ਼ੇ ਤੋਂ ਬਾਅਦ ਟੈਸਟ ਕ੍ਰਿਕਟ ਵਿਚ ਵਾਪਸੀ ਨਾਲ ਖੁਸ਼ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਦੋਵੇਂ ਟੀਮਾਂ ਇਕ-ਦੂਸਰੇ ਦਾ ਸਨਮਾਨ ਕਰਦੀਆਂ ਹਨ।’’
ਉਨ੍ਹਾਂ ਕਿਹਾ, "ਦੋਵੇਂ ਟੀਮਾਂ ਇਕ-ਦੂਸਰੇ ਦੀਆਂ ਕੰਪੀਟੀਟਰ ਹਨ ਪਰ ਹੁਣ ਮੌਜੂਦਾ ਸਥਿਤੀ ਥੋੜ੍ਹੀ ਗਰਮ ਹੋ ਰਹੀ ਹੈ ਅਤੇ ਹੋ ਸਕਦਾ ਹੈ ਕਿ ਤੀਸਰੇ ਟੈਸਟ ਦੌਰਾਨ ਵਿਸਫੋਟ ਦੇਖਣ ਨੂੰ ਮਿਲੇ। ਮੇਰਾ ਖਿਆਲ ਹੈ ਕਿ ਕੁਝ ਲੋਕ ਇਸ ਦੀ ਸ਼ੁਰੂਆਤ ਕਰ ਸਕਦੇ ਹਨ। ਹਾਲਾਂਕਿ ਦੇਖਣਾ ਹੋਵੇਗਾ ਕਿ ਸਥਿਤੀ ਕਿਸ ਤਰ੍ਹਾਂ ਦੀ ਰਹਿੰਦੀ ਹੈ।’
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।