ਵਿਰਾਟ ਕੋਹਲੀ ਨੇ ਇੰਸਟਾਗ੍ਰਾਮ ''ਤੇ ਸਟੋਰੀ ਸਾਂਝੀ ਕਰਕੇ ਕਿਹਾ- ਬਚਪਨ ਤੋਂ ਜੋ ਅਖ਼ਬਾਰ ਪੜ੍ਹੀ, ਹੁਣ ਉਹ ਵੀ...

08/16/2023 4:31:06 PM

ਸਪੋਰਟਸ ਡੈਸਕ : ਵਿਰਾਟ ਕੋਹਲੀ ਨੇ ਉਨ੍ਹਾਂ ਰਿਪੋਰਟਾਂ ਨੂੰ ਖਾਰਜ ਕੀਤਾ ਹੈ ਜਿਨ੍ਹਾਂ 'ਚ ਕਿਹਾ ਗਿਆ ਸੀ ਕਿ ਉਹ ਅਲੀਬਾਗ 'ਚ ਆਪਣੇ ਫਾਰਮਹਾਊਸ ਦੇ ਅੰਦਰ ਇਕ ਕ੍ਰਿਕਟ ਪਿੱਚ ਬਣਾਉਣ ਦੀ ਯੋਜਨਾ ਬਣਾ ਰਿਹਾ ਸੀ। ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੇ ਮੁੰਬਈ ਦੇ ਕੋਲ ਅਲੀਬਾਗ ਇਲਾਕੇ 'ਚ 8 ਏਕੜ ਜ਼ਮੀਨ ਖਰੀਦੀ ਹੈ। ਦੱਸਿਆ ਜਾ ਰਿਹਾ ਹੈ ਕਿ ਜਿਰਾਡ ਪਿੰਡ ਕੋਲ ਵਿਰੁਸ਼ਕਾ ਨੇ ਕੁੱਲ 19.24 ਕਰੋੜ ਰੁਪਏ 'ਚ 7.5 ਏਕੜ ਜ਼ਮੀਨ ਲਈ ਹੈ।
ਵਿਰਾਟ ਅਤੇ ਅਨੁਸ਼ਕਾ ਬੀਤੇ ਦਿਨ ਹੀ ਆਪਣੇ ਫਾਰਮਹਾਊਸ ਦਾ ਨਿਰਮਾਣ ਦੇਖਣ ਅਲੀਬਾਗ ਗਏ ਸੀ। ਫਿਲਹਾਲ ਵਿਰੁਸ਼ਕਾ ਨੇ ਇਸ ਦੌਰੇ ਸੰਬੰਧੀ ਇਕ ਅੰਗਰੇਜ਼ੀ ਅਖ਼ਬਾਰ ਨੇ ਰਿਪੋਰਟ ਦਿੱਤੀ ਸੀ ਕਿ ਇਹ ਸਟਾਰ ਜੋੜਾ ਆਪਣੇ ਫਾਰਮਹਾਊਸ ਅੰਦਰ ਇਕ ਕ੍ਰਿਕਟ ਪਿੱਚ ਬਣਾ ਰਿਹਾ ਹੈ। 

ਇਹ ਵੀ ਪੜ੍ਹੋ- ਜਸਪ੍ਰੀਤ ਦੀ ਅਗਵਾਈ 'ਚ ਟੀਮ ਇੰਡੀਆ ਆਇਰਲੈਂਡ ਰਵਾਨਾ, ਜਾਣੋ ਕਦੋਂ ਅਤੇ ਕਿੱਥੇ ਖੇਡੀ ਜਾਵੇਗੀ ਟੀ-20 ਸੀਰੀਜ਼
ਹਾਲਾਂਕਿ ਸਟਾਰ ਬੱਲੇਬਾਜ਼ ਨੇ ਆਪਣੀ ਇੰਸਟਾਗ੍ਰਾਮ 'ਤੇ ਇਨ੍ਹਾਂ ਸਾਰੀਆਂ ਖ਼ਬਰਾਂ ਨੂੰ ਖ਼ਾਰਜ ਕਰ ਦਿੱਤਾ ਹੈ। ਕੋਹਲੀ ਨੇ ਸਟੋਰੀ 'ਚ ਖ਼ਬਰ ਦਾ ਸਕ੍ਰੀਨਸ਼ਾਟ ਸਾਂਝਾ ਕਰਦੇ ਹੋਏ ਲਿਖਿਆ- ਬਚਪਨ ਤੋਂ ਜੋ ਅਖ਼ਬਾਰ ਪੜ੍ਹੀ ਹੈ, ਉਹ ਵੀ ਫ਼ੇਕ ਨਿਊਜ਼ ਛਾਪਣ ਲੱਗੇ ਹੁਣ। 

PunjabKesari
ਇਹ ਪਹਿਲੀ ਵਾਰ ਨਹੀਂ ਕਿ ਜਦ ਕੋਹਲੀ ਨੇ ਅਜਿਹੀਆਂ ਅਫ਼ਵਾਹਾਂ ਨੂੰ ਸੰਬੋਧਿਤ ਕਰਨ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਹੋਵੇ। ਹਾਲ ਹੀ 'ਚ ਸੋਸ਼ਲ ਮੀਡੀਆ ਦੇ ਰਾਹੀਂ ਕੋਹਲੀ ਦੀ ਕਮਾਈ ਦੀਆਂ ਖ਼ਬਰਾਂ ਚੱਲ ਰਹੀਆਂ ਸਨ। ਦਾਅਵਾ ਕੀਤਾ ਗਿਆ ਕਿ ਉਹ ਇੰਸਟਾਗ੍ਰਾਮ 'ਤੇ ਇਕ ਪ੍ਰਮੋਸ਼ਨਲ ਪੋਸਟ ਲਈ 11.4 ਕਰੋੜ ਰੁਪਏ ਕਮਾ ਰਿਹਾ ਹੈ। ਕੋਹਲੀ ਨੇ ਟਵੀਟ ਕਰਕੇ ਇਸ ਖ਼ਬਰ ਦਾ ਖੰਡਨ ਕੀਤਾ ਸੀ।

ਇਹ ਵੀ ਪੜ੍ਹੋ- ਪਾਕਿ ਟੀਮ ਨੂੰ ਲੱਗਾ ਵੱਡਾ ਝਟਕਾ, ਵਿਸ਼ਵ ਕੱਪ ਤੋਂ ਠੀਕ ਪਹਿਲਾਂ ਸਟਾਰ ਤੇਜ਼ ਗੇਂਦਬਾਜ਼ ਨੇ ਲਿਆ ਸੰਨਿਆਸ
ਦੱਸ ਦੇਈਏ ਕਿ ਵਿਰਾਟ ਕੋਹਲੀ ਹੁਣ ਸਿੱਧਾ ਏਸ਼ੀਆ ਕੱਪ 'ਚ ਦਿਖਣਗੇ। ਟੀਮ ਇੰਡੀਆ ਦਾ ਪਹਿਲਾ ਮੁਕਾਬਲਾ ਹੀ ਪਾਕਿਸਤਾਨ ਨਾਲ ਹੈ। ਖ਼ਾਸ ਗੱਲ ਇਹ ਹੈ ਕਿ ਇਸ ਟੂਰਨਾਮੈਂਟ ਦੌਰਾਨ ਇਹ ਦੋਵੇਂ ਟੀਮਾਂ 3 ਮੈਚ ਖੇਡ ਸਕਦੀਆਂ ਹਨ। ਜੇਕਰ ਅਜਿਹਾ ਹੋਇਆ ਤਾਂ ਦਰਸ਼ਕਾਂ ਨੂੰ ਭਰਪੂਰ ਮਨੋਰੰਜਨ ਦੇਖਣ ਨੂੰ ਮਿਲ ਸਕਦਾ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Aarti dhillon

Content Editor

Related News