ਕੋਹਲੀ ਦੇ ਪਿਤਾ ਬਣਨ ਦੀ ਖਬਰ ਸੀ ਝੂਠੀ, ਅਨੁਸ਼ਕਾ ਨੂੰ ਹੈ ਇਹ ਬੀਮਾਰੀ

Wednesday, May 22, 2019 - 10:18 PM (IST)

ਕੋਹਲੀ ਦੇ ਪਿਤਾ ਬਣਨ ਦੀ ਖਬਰ ਸੀ ਝੂਠੀ, ਅਨੁਸ਼ਕਾ ਨੂੰ ਹੈ ਇਹ ਬੀਮਾਰੀ

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਬੀਤੇ ਦਿਨੀਂ ਮੁੰਬਈ 'ਚ ਇਕ ਡਾਕਟਰ ਕੋਲ ਜਾਂਦੀ ਦੇਖੀ ਗਈ ਸੀ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਚਰਚਾ ਹੋਣ ਲੱਗੀ ਕਿ ਸ਼ਾਇਦ ਅਨੁਸ਼ਕਾ ਸ਼ਰਮਾ ਗਰਭਵਤੀ ਹੈ ਪਰ ਹੁਣ ਖਬਰਾਂ ਆ ਰਹੀਆਂ ਹਨ ਕਿ ਅਨੁਸ਼ਕਾ ਡਾਕਟਰ ਦੇ ਕੋਲ ਆਪਣੀ ਪ੍ਰੇਗਨੈਂਸੀ ਰਿਪੋਰਟ ਦੇ ਲਈ ਨਹੀਂ ਬਲਕਿ ਕਮਰ ਦਰਦ ਦਾ ਇਲਾਜ਼ ਕਰਵਾਉਣ ਗਈ ਸੀ।

PunjabKesari
ਦੱਸਿਆ ਜਾਂਦਾ ਹੈ ਕਿ ਅਨੁਸ਼ਕਾ ਬਲਿਜੰਗ ਡਿਸਕ ਦੀ ਬੀਮਾਰੀ ਨਾਲ ਲੜ ਰਹੀ ਹੈ। ਇਹ ਬੀਮਾਰੀ ਕਾਫੀ ਦੇਰ ਤਕ ਬੈਠਣ ਵਾਲੇ ਲੋਕਾਂ 'ਚ ਹੁੰਦੀ ਹੈ। ਇਸ ਬੀਮਾਰੀ 'ਚ ਪਿੱਠ ਤੇ ਕਮਰ 'ਚ ਤੇਜ਼ ਦਰਦ ਹੁੰਦਾ ਹੈ। ਪਿੱਠ ਦੀ ਹੱਡੀ ਨਾਲ ਜੁੜੀ ਇਸ ਸਮੱਸਿਆ ਦੇ ਕਾਰਨ ਹੀ ਅਨੁਸ਼ਕਾ ਫਿਜ਼ੀਓਥੈਰੇਪਿਸਟ ਨਾਲ ਇਲਾਜ ਕਰਵਾ ਰਹੀ ਹੈ।

PunjabKesari
ਜ਼ਿਕਰਯੋਗ ਹੈ ਕਿ ਮੁੰਬਈ ਦੀ ਇਕ ਅਖਬਾਰ ਨੇ ਅਨੁਸ਼ਕਾ ਦੀ ਇਕ ਡਾਕਟਰ ਦੇ ਕਲੀਨਿਕ ਜਾਂਦੀ ਦੀ ਤਸਵੀਰ ਲੱਗੀ ਸੀ। ਇਸ ਤੋਂ ਅੰਦਾਜ਼ਾ ਲਗਾਇਆ ਸੀ ਕਿ ਅਨੁਸ਼ਕਾ ਗਰਭਵਤੀ ਹੈ ਪਰ ਹੁਣ ਇਹ ਖਬਰ ਗੱਲਤ ਹੈ। ਹੁਣ ਅੰਦਾਜ਼ਾ ਹੈ ਕਿ ਅਨੁਸ਼ਕਾ ਜਲਦ ਹੀ ਵਿਸ਼ਵ ਕੱਪ ਦੇਖਣ ਤੇ ਕਪਤਾਨ ਪਤੀ ਦਾ ਹੌਸਲਾ ਵਧਾਉਣ ਦੇ ਲਈ ਇੰਗਲੈਂਡ ਰਵਾਨਾ ਹੋਵੇਗੀ।

PunjabKesari


author

Gurdeep Singh

Content Editor

Related News