ਸਭ ਤੋਂ ਸੁੰਦਰ ਰੈਸਲਰ ਕਰ ਸਕਦੀ ਹੈ WWE ''ਚ ਐਂਟਰੀ, ਇੰਸਟਾਗ੍ਰਾਮ ''ਤੇ ਹਨ Hot ਤਸਵੀਰਾਂ
Wednesday, Oct 09, 2019 - 08:53 PM (IST)

ਨਵੀਂ ਦਿੱਲੀ— ਇੰਪੇਕਟ ਰੈਸਲਿੰਗ ਦੀ ਸਭ ਤੋਂ ਸੁੰਦਰ ਮਹਿਲਾ ਰੈਸਲਰਾਂ 'ਚੋਂ ਇਕ ਮੰਨੀ ਜਾਂਦੀ ਸਕਾਰਲੇਟ ਬੋਰਡਾ ਹੁਣ ਡਬਲਯੂ. ਡਬਲਯੂ. ਈ. ਵਿਚ ਐਂਟਰੀ ਕਰਨ ਜਾ ਰਹੀ ਹੈ। ਸਕਾਰਲੇਟ ਦਾ ਇੰਪੇਕਟ ਰੈਸਲਿੰਗ ਨਾਲ ਕਰਾਰ ਖਤਮ ਹੋ ਗਿਆ ਹੈ ਇਸ ਲਈ ਹੁਣ ਉਹ ਲੰਬੀ ਛਲਾਂਗ ਲਗਾ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ 28 ਸਾਲ ਦੀ ਇਹ ਸੁੰਦਰ ਬੀਤੇ ਕੁਝ ਹਫਤਿਆਂ ਤੋਂ ਡਬਲਯੂ. ਡਬਲਯੂ. ਈ. ਪ੍ਰਫਾਰਮੈਂਸ ਸੇਂਟਰ 'ਚ ਦੇਖੀ ਜਾ ਰਹੀ ਹੈ। ਇਸ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਹ ਜਲਦ ਹੀ ਡਬਲਯੂ. ਡਬਲਯੂ. ਈ. 'ਚ ਐਂਟਰੀ ਕਰ ਲਵੇਗੀ। ਖਬਰਾਂ ਅਨੁਸਾਰ ਸਕਾਰਲੇਟ ਨੇ ਡਬਲਯੂ. ਡਬਲਯੂ. ਈ. ਪ੍ਰਬੰਧਨ ਨਾਲ ਡੀਲ ਕਰ ਲਈ ਹੈ ਤੇ ਇਸ ਦੇ ਨਾਲ ਹੀ ਉਸ ਨੂੰ ਇਸ ਤੋਂ ਮੋਟੀ ਰਕਮ ਮਿਲੇਗੀ।
ਸਕਾਰਲੇਟ ਜਿਸ ਦਾ ਅਲਸੀ ਨਾਂ ਐਲਿਜਾਬੇਥ ਚਿਹਿਆ ਹੈ, ਇਸ ਤੋਂ ਪਹਿਲਾਂ ਵੀ ਡਬਲਯੂ. ਡਬਲਯੂ. ਈ. ਵਿਚ ਐਂਟਰੀ ਨੂੰ ਲੈ ਕੇ ਚਰਚਾ 'ਚ ਆਈ ਸੀ ਪਰ ਫਿਰ ਉਸ ਨੇ ਆਪਣੇ ਕਦਮ ਪਿੱਛੇ ਹਟਾ ਲਏ ਸਨ। ਸਕਾਰਲੇਟ ਨੇ ਇਸ ਦੇ ਲਈ ਕਿਹਾ ਸੀ ਕਿ ਮੈਨੂੰ ਲੱਗਦਾ ਹੈ ਕਿ ਉਸ ਵਿਚ ਬਹੁਤ ਸਾਰੇ ਲੋਕ ਪਾਖੰਡੀ ਹਨ। ਹਾਲਾਂਕਿ ਬਹੁਤ ਸਾਰੀਆਂ ਹੈਰਾਨੀਜਨਕ ਮਹਿਲਾਵਾਂ ਪਹਿਲਵਾਨ ਵੀ ਹਨ, ਜੋ ਸੈਕਸੀ ਫੋਟੋਸ਼ੂਟ ਤੇ ਬਿਕਨੀ 'ਚ ਤਸਵੀਰਾਂ ਵੀ ਕਰਵਾਉਂਦੀਆਂ ਹਨ।
ਸਕਾਰਲੇਟ ਨੇ ਕਿਹਾ ਹਰ ਮਹਿਲਾ- ਸੁੰਦਰ ਹੋਣਾ ਚਾਹੁੰਦੀ ਹੈ। ਸੈਕਸੀ ਕਹਾਉਣਾ ਚਾਹੁੰਦੀਆਂ ਹਨ... ਬਹੁਤ ਸਾਰੀਆਂ ਮਹਿਲਾਵਾਂ ਹਨ ਜੋ ਹੋਰ ਮਹਿਲਾਵਾਂ ਨੂੰ ਹੇਠਾ ਰੱਖਦੀਆਂ ਹਨ। ਇਹ ਉਨ੍ਹਾਂ ਮਹਿਲਾਵਾਂ ਦੇ ਲਈ ਵੀ ਹੈ ਜੋ ਬੀਤੇ ਦਿਨਾਂ 'ਚ ਦਿਵਾਜ ਰਹਿ ਚੁੱਕੀਆਂ ਹਨ।