ਟੀ-20 ''ਚ ਜਿੰਨੇ ਜ਼ਿਆਦਾ ਆਲਰਾਊਂਡਰ ਟੀਮ ਲਈ ਓਨਾ ਹੀ ਬਿਹਤਰ : ਠਾਕੁਰ
Tuesday, Apr 12, 2022 - 04:48 PM (IST)
ਮੁੰਬਈ- ਦਿੱਲੀ ਕੈਪੀਟਲਸ ਦੇ ਸ਼ਾਰਦੁਲ ਠਾਕੁਰ ਦਾ ਮੰਨਣਾ ਹੈ ਕਿ ਟੀਮ 'ਚ ਆਲਰਾਊਂਡਰਾਂ ਦਾ ਹੋਣਾ ਮਹੱਤਵਪੂਰਨ ਹੈ ਕਿਉਂਕਿ ਜਦੋਂ ਮਾਹਰ ਇਕ ਵਿਭਾਗ 'ਚ ਅਸਫਲ ਹੁੰਦੇ ਹਨ ਤਾਂ ਕਈ ਕੌਸ਼ਲ ਵਾਲੇ ਕ੍ਰਿਕਟਰਾਂ ਦੀ ਭੂਮਿਕਾ ਮਹੱਤਵਪੂਰਨ ਹੋ ਜਾਂਦੀ ਹੈ। ਦਿੱਲੀ ਦੀ ਟੀਮ 'ਚ ਠਾਕੁਰ ਦੇ ਇਲਾਵਾ ਮਿਸ਼ੇਲ ਮਾਰਸ਼, ਅਕਸ਼ਰ ਪਟੇਲ, ਲਲਿਤ ਯਾਦਵ ਤੇ ਮਨਦੀਪ ਸਿੰਘ ਦੇ ਰੂਪ 'ਚ ਕਈ ਆਲਰਾਊਂਡਰ ਮੌਜੂਦ ਹਨ।
ਇਹ ਵੀ ਪੜ੍ਹੋ : CSK ਨੂੰ ਲੱਗਾ ਵੱਡਾ ਝਟਕਾ, ਤੇਜ਼ ਗੇਂਦਬਾਜ਼ ਦੀਪਕ ਚਾਹਰ IPL ਤੋਂ ਬਾਹਰ
ਠਾਕੁਰ ਨੇ ਦਿੱਲੀ ਦੀ ਟੀਮ ਦੇ ਪ੍ਰੈੱਸ ਬਿਆਨ 'ਚ ਕਿਹਾ, 'ਸਾਡੀ ਬੱਲੇਬਾਜ਼ੀ 'ਚ ਕਾਫੀ ਡੂੰਘਾਈ ਹੈ। ਜਿੰਨੇ ਜ਼ਿਆਦਾ ਆਲਰਾਊਂਡਰ ਹੋਣਗੇ, ਟੀ-20 ਟੀਮ ਕਿਸੇ ਵੀ ਟੀਮ ਲਈ ਓਨੀ ਹੀ ਬਿਹਤਰ ਹੋਵੇਗੀ।' ਉਨ੍ਹਾਂ ਕਿਹਾ, 'ਜੇਕਰ ਤੁਸੀਂ ਚੋਟੀ ਦੇ ਕ੍ਰਮ 'ਚ ਛੇਤੀ ਵਿਕਟ ਗੁਆ ਦਿੰਦੇ ਹੋ ਤਾਂ ਛੇਵੇਂ, ਸਤਵੇਂ ਤੇ ਅੱਠਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਵਾਲੇ ਖਿਡਾਰੀਆਂ ਦੀ ਭੂਮਿਕਾ ਮਹੱਤਵਪੂਰਨ ਹੋ ਜਾਂਦੀ ਹੈ।' ਮੌਜੂਦਾ ਆਈ. ਪੀ. ਐੱਲ. 'ਚ ਅਜੇ ਤਕ ਬੱਲੇ ਤੇ ਗੇਂਦ ਨਾਲ ਸ਼ਾਨਦਾਰ ਪ੍ਰਦਰਸਨ ਕਰਨ ਵਾਲੇ ਠਾਕੁਰ ਨੇ ਕਿਹਾ ਕਿ ਉਨ੍ਹਾਂ ਦੀਆਂ ਨਜ਼ਰਾਂ ਹਰ ਮੈਚ 'ਚ ਪ੍ਰਭਾਵ ਛੱਡਣ 'ਤੇ ਟਿਕੀਆਂ ਹਨ।
ਇਹ ਵੀ ਪੜ੍ਹੋ : CSK vs RCB : ਮੈਚ ਤੋਂ ਪਹਿਲਾਂ ਅਭਿਆਸ ਸੈਸ਼ਨ 'ਚ ਜਡੇਜਾ ਨੂੰ ਮਿਲੇ ਵਿਰਾਟ ਕੋਹਲੀ
ਠਾਕੁਰ ਨੇ ਕਿਹਾ, 'ਟੀਮ ਦੇ ਅੰਦਰ ਦਾ ਮਾਹੌਲ ਕਾਫੀ ਚੰਗਾ ਹੈ। ਟੀਮ 'ਚ ਕਾਫ਼ੀ ਯੁਵਾ ਖਿਡਾਰੀ ਹਨ ਤੇ ਅਸੀਂ ਸਾਰੇ ਦੋਸਤ ਹਾਂ ਕਿਉਂਕਿ ਅਸੀਂ ਪਿਛਲੇ ਕੁਝ ਸਮੇਂ ਤੋਂ ਇਕੱਠੇ ਖੇਡ ਰਹੇ ਹਾਂ। ਮੈਂ ਹਰੇਕ ਮੈਚ 'ਚ ਪ੍ਰਭਾਵ ਛੱਡਣਾ ਚਾਹੁੰਦਾ ਹਾਂ ਤੇ ਇਹੋ ਕਾਰਨ ਹੈ ਕਿ ਮੈਂ ਕਾਫ਼ੀ ਊਰਜਾ ਨਾਲ ਖੇਡਦਾ ਹਾਂ।' ਦਿੱਲੀ ਦੀ ਟੀਮ ਅਜੇ ਅੰਕ ਸਾਰਣੀ 'ਚ ਛੇਵੇਂ ਸਥਾਨ 'ਤੇ ਚਲ ਰਹੀ ਹੈ। ਟੀਮ ਨੇ ਚਾਰ 'ਚੋਂ ਦੋ ਮੈਚ ਜਿੱਤੇ ਹਨ ਜਦਕਿ ਦੋ 'ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਠਾਕੁਰ ਨੇ ਕਿਹਾ, 'ਟੀਮ ਸਹੀ ਦਿਸ਼ਾ 'ਚ ਅੱਗੇ ਵਧ ਰਹੀ ਹੈ ਤੇ ਸਾਡੇ ਮੁੱਖ ਕੋਚ ਰਿਕੀ ਪੋਂਟਿੰਗ ਹਮੇਸ਼ਾ ਆਪਣੀ ਸੁਭਾਵਕ ਖੇਡ ਖੇਡਣ ਲਈ ਕਹਿੰਦੇ ਹਨ ਫਿਰ ਸਥਿਤੀ ਭਾਵੇਂ ਕਿਹੋ ਜਿਹੀ ਹੋਵੇ। ਉਹ ਸਾਡਾ ਸਮਰਥਨ ਕਰਦੇ ਹਨ। ਇਸ ਲਈ ਅਸੀਂ ਹਮੇਸ਼ਾ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਦੇ ਹਾਂ।'
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।