ਗੇਂਦਬਾਜ਼ਾਂ ਦੇ ਛੱਕੇ ਛੁਡਾਉਣ ਮੁੜ ਮੈਦਾਨ 'ਤੇ ਉਤਰੇਗਾ ਇਹ ਧਾਕੜ ਬੱਲੇਬਾਜ਼, 4 ਸਾਲ ਪਹਿਲਾਂ ਲੈ ਲਿਆ ਸੀ ਸੰਨਿਆਸ

Thursday, Jan 30, 2025 - 12:12 AM (IST)

ਗੇਂਦਬਾਜ਼ਾਂ ਦੇ ਛੱਕੇ ਛੁਡਾਉਣ ਮੁੜ ਮੈਦਾਨ 'ਤੇ ਉਤਰੇਗਾ ਇਹ ਧਾਕੜ ਬੱਲੇਬਾਜ਼, 4 ਸਾਲ ਪਹਿਲਾਂ ਲੈ ਲਿਆ ਸੀ ਸੰਨਿਆਸ

ਸਪੋਰਟਸ ਡੈਸਕ- ਦੱਖਣੀ-ਅਫਰੀਕਾ ਦੇ ਸਾਬਕਾ ਦਿੱਗਜ ਬੱਲੇਬਾਜ਼ ਏਬੀ ਡੀਵਿਲੀਅਰਜ਼ ਸਾਰੇ ਫਾਰਮੇਟਾਂ 'ਚੋਂ ਸੰਨਿਆਸ ਲੈਣ ਤੋਂ ਬਾਅਦ ਇਕ ਵਾਰ ਫਿਰ ਮੈਦਾਨ 'ਤੇ ਵਾਪਸੀ ਲਈ ਤਿਆਰ ਹਨ। ਡੀਵਿਲੀਅਰਜ਼ ਵਿਸ਼ਵ ਚੈਂਪੀਅਨਸ਼ਿਪ ਆਫ ਲੀਜੈਂਡਸ (ਡਬਲਯੂ.ਸੀ.ਐੱਲ.) ਦੇ ਦੂਜੇ ਸੈਸ਼ਨ 'ਚ ਗੇਮ ਚੇਂਚਰਜ਼ ਦੱਖਣੀ ਅਫਰੀਕਾ ਚੈਂਪੀਅਨਜ਼ ਦੀ ਕਪਤਾਨੀ ਕਰਨਗੇ। ਇਹ ਟੂਰਨਾਮੈਂਟ 18 ਜੁਲਾਈ ਤੋਂ ਸ਼ੁਰੂ ਹੋਵੇਗਾ। 

ਜ਼ਿਕਰਯੋਗ ਹੈ ਕਿ ਡੀਵਿਲੀਅਰਜ਼ ਨੇ 2021 'ਚ ਕ੍ਰਿਕਟ ਨੂੰ ਅਲਵਿਦਾ ਆਖ ਦਿੱਤਾ ਸੀ। 40 ਸਾਲਾ ਡੀਵਿਲੀਅਜ਼ ਨੂੰ ਅੱਖਾਂ 'ਚ ਸੱਟ ਲੱਗ ਗਈ ਸੀ, ਜਿਸ ਕਾਰਨ ਉਨ੍ਹਾਂ ਨੂੰ ਦੇਖਣ 'ਚ ਸਮੱਸਿਆ ਹੁੰਦੀ ਸੀ। ਇਸੇ ਕਾਰਨ ਉਨ੍ਹਾਂ ਨੇ ਕ੍ਰਿਕਟ ਦਾ ਖੇਡ ਛੱਡਣ ਦਾ ਫੈਸਲਾ ਲਿਆ ਪਰ ਹੁਣ ਉਹ ਪੂਰੀ ਤਰ੍ਹਾਂ ਫਿੱਟ ਹਨ। ਅਜਿਹੇ 'ਚ ਇਕ ਵਾਰ ਫਿਰ ਉਹ ਗੇਂਦਬਾਜ਼ਾਂ ਦੇ ਛੱਕੇ ਛੁਡਾਉਂਦੇ ਦਿਸਣਗੇ।

ਇਹ ਵੀ ਪੜ੍ਹੋ- ਇਨ੍ਹਾਂ 5 ਭਾਰਤੀ ਖਿਡਾਰੀਆਂ ਦਾ ਚੈਂਪੀਅਨਜ਼ ਟਰਾਫੀ 2025 ਖੇਡਣ ਦਾ ਸੁਪਨਾ ਟੁੱਟਾ, ਨਹੀਂ ਮਿਲੀ ਟੀਮ 'ਚ ਜਗ੍ਹਾ


author

Rakesh

Content Editor

Related News