ਸ਼੍ਰੀਲੰਕਾ ਟੈਸਟ ਸੀਰੀਜ਼ ਲਈ ਜਸਪ੍ਰੀਤ ਬੁਮਰਾਹ ਦੀ ਜਗ੍ਹਾ ਇਸ ਧਾਕੜ ਖਿਡਾਰੀ ਨੂੰ ਕੀਤਾ ਗਿਆ ਸ਼ਾਮਲ
Monday, Aug 03, 2026 - 10:51 AM (IST)
ਸਪੋਰਟਸ ਡੈਸਕ : ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਹੋਣ ਵਾਲੀ ਸ਼੍ਰੀਲੰਕਾ ਟੈਸਟ ਸੀਰੀਜ਼ ਤੋਂ ਬਾਹਰ ਕਰ ਦਿੱਤਾ ਗਿਆ ਹੈ । ਇੰਗਲੈਂਡ ਖਿਲਾਫ ਵਨਡੇ ਸੀਰੀਜ਼ ਦੌਰਾਨ ਉਸ ਦੇ ਗੋਢੇ 'ਤੇ ਸੱਟ ਲੱਗਣ ਨਾਲ ਉਹ ਪੂਰੀ ਤਰ੍ਹਾ ਠੀਕ ਨਹੀਂ ਹੋ ਸਕੇ । ਜਿਸ ਦੇ ਚਲਦੇ ਚੋਣਕਾਰਾਂ ਨੇ ਉਸ ਨੂੰ ਫਿਟ ਨਹੀਂ ਮੰਨਿਆ ।
ਪੁਰਸ਼ ਚੌਣ ਕਮੇਟੀ ਨੇ ਬੁਮਰਾਹ ਦੀ ਜਗ੍ਹਾ ਜੰਮੂ-ਕਸ਼ਮੀਰ ਦੇ ਤੇਜ਼ ਗੇਂਦਬਾਜ਼ ਆਕਿਬ ਨਬੀ ਨੂੰ ਭਾਰਤੀ ਟੈਸਟ ਟੀਮ ਵਿੱਚ ਸ਼ਾਮਲ ਕੀਤਾ ਹੈ । ਇਹ 24 ਸਾਲ ਦਾ ਤੇਜ਼ ਗੇਂਦਬਾਜ਼ ਸੀਨੀਅਰ ਭਾਰਤੀ ਟੀਮ ਵਿੱਚ ਪਹਿਲੀ ਵਾਰ ਚੁਣਿਆ ਗਿਆ ਹੈ ।
ਆਕਿਬ ਨਬੀ ਨੇ ਪਿਛਲੇ ਦੋ ਰਣਜ਼ੀ ਟਰਾਫੀ ਸੀਜ਼ਨ ਵਿੱਚ ਕੁਲ 104 ਵਿਕਟਾਂ ਹਾਸਲ ਕੀਤੀ ਹਨ । 2025-26 ਸੀਜ਼ਨ ਵਿੱਚ ਉਸ ਨੇ 60 ਵਿਕਟਾਂ ਹਾਸਲ ਕਰ ਕੇ ਜੰਮੂ-ਕਸ਼ਮੀਰ ਨੂੰ ਪਹਿਲੀ ਰਣਜ਼ੀ ਟਰਾਫੀ ਦਾ ਖਿਤਾਬ ਹਾਸਲ ਕਰਵਾਉਣ ਵਿੱਚ ਅਹਿੰਮ ਭੂਮਿਕਾ ਨਿਭਾਈ । ਹਾਲ ਹੀ ਵਿੱਚ ਸ਼੍ਰੀਲੰਕਾ ਦੌਰੇ 'ਤੇ ਗਈ ਭਾਰਤੀ ਏ ਟੀਮ ਦਾ ਵੀ ਉਹ ਹਿੱਸਾ ਸਨ, ਜਿੱਥੇ ਉਸ ਨੇ ਦੋ ਮੈਚਾਂ ਵਿੱਚ 6 ਵਿਕਟਾਂ ਹਾਸਲ ਕੀਤੀ ਸਨ ।
ਸ਼੍ਰੀਲੰਕਾ ਖਿਲਾਫ ਟੈਸਟ ਸੀਰੀਜ਼ ਲਈ ਭਾਰਤ ਟੀਮ
ਸ਼ੁਭਮਨ ਗਿੱਲ (ਕਪਤਾਨ), ਕੇ.ਐਲ ਰਾਹੁਲ (ਉਪ ਕਪਤਾਨ), ਯਸ਼ਸਵੀ ਜਾਇਸਵਾਲ, ਰਿਸ਼ਭ ਪੰਤ (ਵਿਕਟਕੀਪਰ), ਸਾਈ ਸੁਦਰਸ਼ਨ, ਧਰੁਵ ਜੁਰੇਲ ( ਵਿਕਟਕੀਪਰ), ਰਵਿੰਦਰ ਜੁਡੇਜਾ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਪ੍ਰਸਿੱਦ ਕ੍ਰਿਸ਼ਣਾ, ਗੁਰਨੂਰ ਬਰਾੜ, ਦੇਵਦੱਤ ਪਡਿਕੱਲ, ਸਾਰਾਂਸ਼ ਜੈਨ ਅਤੇ ਆਕਿਬ ਨਬੀ ।
