ਰਹਾਣੇ ਦੇ ਸੰਨਿਆਸ ਤੋਂ ਬਾਅਦ ਵਿਰਾਟ ਕੋਹਲੀ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕਹੀ ਇਹ ਵੱਡੀ ਗੱਲ
Friday, Jul 31, 2026 - 10:57 AM (IST)
ਸਪੋਰਟਸ ਡੈਸਕ : ਅਜਿੰਕਿਆ ਰਹਾਣੇ ਦੀ ਰਿਟਾਇਰਮੈਂਟ 'ਤੇ ਵਿਰਾਟ ਕੋਹਲੀ ਦਾ ਬਿਆਨ ਸਾਹਮਣੇ ਆਇਆ ਹੈ । ਇਸ ਤੋਂ ਪਹਿਲਾ ਸਚਿਨ ਤੇਂਦੁਲਕਰ ਵੀ ਰਹਾਣੇ ਨੂੰ ਉਸ ਦੀ ਰਿਟਾਇਰਮੈਂਟ ਲਈ ਆਪਣਾ ਬਿਆਨ ਦੇ ਚੁੱਕੇ ਹਨ । ਹੁਣ ਵਿਰਾਟ ਕੋਹਲੀ ਨੇ ਉਸ ਨੂੰ ਆਪਣੀ ਪਸੰਦੀਦਾ ਟੈਸਟ ਬੱਲੇਬਾਜ਼ੀ ਸਾਥੀ ਦੱਸਿਆ ਹੈ । ਰਹਾਣੇ ਨੇ ਟੈਸਟ ਵਿੱਚ ਨੰਬਰ-4 ਅਤੇ ਨੰਬਰ-5 'ਤੇ ਬੱਲੇਬਾਜ਼ੀ ਕਰਦੇ ਹੋਏ ਕਈ ਬਿਹਤਰੀਨ ਪਾਰੀਆਂ ਖੇਡੀਆਂ ਹਨ ।
ਵਿਰਾਟ ਕੋਹਲੀ ਨੇ ਸੋਸ਼ਲ ਮੀਡੀਆ ਰਾਹੀ ਅਜਿੰਕਿਆ ਦੀ ਰਿਟਾਇਰਮੈਂਟ 'ਤੇ ਬਿਆਨ ਦਿੱਤਾ, ਕੋਹਲੀ ਨੇ ਆਪਣੇ ਸਾਥੀ ਖਿਡਾਰੀ ਨੂੰ ਜੀਵਨ ਦੇ ਅਗਲੇ ਚੈਪਟਰ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਸਲਿਪ ਪੋਜ਼ੀਸ਼ਨ ਵਿੱਚ ਉਸ ਕੋਲੋ ਕੈਚ ਛੁੱਟ ਜਾਵੇ ਅਜਿਹਾ ਹੋ ਨਹੀਂ ਸਕਦਾ ਸੀ ।
ਵਿਰਾਟ ਕੋਹਲੀ ਨੇ ਲਿਖਿਆ, ਜਿੰਕਸ ਮੇਰੇ ਦੋਸਤ ਇਸ ਸ਼ਾਨਦਾਰ ਕਰੀਅਰ 'ਤੇ ਵਧਾਈ । ਤੁਸੀਂ ਭਾਰਤੀ ਕ੍ਰਿਕਟ ਲਈ ਕਮਾਲ ਦਾ ਕੰਮ ਕੀਤਾ ਹੈ ਅਤੇ ਤੁਹਾਨੂੰ ਇਸ ਸਫਰ 'ਤੇ ਮਾਣ ਹੋਣਾ ਚਾਹੀਦਾ ਹੈ । ਸਲਿੱਪਸ ਵਿੱਚ ਸਭ ਤੋਂ ਭਰੋਸੇਮੰਦ ਹੱਥ ਅਤੇ ਮੇਰੇ ਪਸੰਦੀਦਾ ਟੈਸਟ ਬੱਲੇਬਾਜ਼ ਪਾਰਟਨਰ, ਮੈ ਹਮੇਸ਼ਾ ਤੁਹਾਡ਼ੀ ਭਲਾਈ ਦੀ ਕਾਮਨਾ ਕਰਾਂਗਾ । ਭਗਵਾਨ ਦੀ ਕਿਰਪਾ ਤੁਹਾਡੇ 'ਤੇ ਹਮੇਸ਼ਾ ਬਣੀ ਰਹੇ ।
Jinks, congratulations on a great career, buddy. You’ve done wonders for Indian cricket, and you can be very proud of your journey. The safest pair of hands in the slips and my favourite Test batting partner. Wishing you well always. God bless. 🤝🇮🇳@ajinkyarahane88 pic.twitter.com/bHGaas41gO
— Virat Kohli (@imVkohli) July 30, 2026
ਘਰੇਲੂ ਕ੍ਰਿਕਟ ਖੇਡਦੇ ਰਹਿਣਗੇ ਰਹਾਣੇ
ਅਜਿੰਕਿਆ ਰਹਾਣੇ ਦੇ ਫੈਨਸ ਲਈ ਵਧੀਆ ਖਬਰ ਇਹ ਹੈ ਕਿ ਉਹ ਘਰੇਲੂ ਕ੍ਰਿਕਟ ਖੇਡਦੇ ਰਹਿਣਗੇ । ਰਹਾਣੇ 2023 ਦੇ ਬਾਅਦ ਤੋਂ ਹੀ ਭਾਰਤੀ ਟੀਮ ਤੋਂ ਬਾਹਰ ਚਲ ਰਹੇ ਸਨ । ਉਸ ਨੇ 3 ਸਾਲ ਭਾਰਤੀ ਟੀਮ ਵਿੱਚ ਵਾਪਸੀ ਦਾ ਇੰਤਜ਼ਾਰ ਕੀਤਾ, ਆਖਿਰ ਉਸ ਨੇ 30 ਜੁਲਾਈ 2026 ਦੇ ਦਿਨ ਸੰਨਿਆਸ ਦਾ ਐਲਾਨ ਕਰ ਦਿੱਤਾ । ਘਰੇਲੂ ਕ੍ਰਿਕਟ ਵਿੱਚ ਰਹਾਣੇ ਮੁੰਬਈ ਟੀਮ ਦੇ ਲਈ ਖੇਡਦੇ ਹਨ । ਫਿਲਹਾਲ ਲਈ ਉਸ ਦੀ IPL2027 ਵਿੱਚ ਜਗ੍ਹਾ ਵੀ ਖਤਰੇ ਵਿੱਚ ਪੈਂਦੀ ਦਿਖਾਈ ਦੇ ਰਹੀ ਹੈ । ਪਿਛਲੇ 2 ਸੀਜ਼ਨ ਤਾਂ ਉਹ KKR ਦੀ ਕਪਤਾਨੀ ਕਰ ਰਹੇ ਸਨ ।
