ਪਾਕਿ ਦੇ ਇਨ੍ਹਾਂ ਖਿਡਾਰੀਆਂ ''ਤੇ ICC ਨੇ ਠੋਕਿਆ ਜੁਰਮਾਨਾ, ਜਾਣੋ ਕਿਉਂ ਹੋਈ ਕਾਰਵਾਈ

Thursday, Jul 30, 2026 - 12:09 PM (IST)

ਪਾਕਿ ਦੇ ਇਨ੍ਹਾਂ ਖਿਡਾਰੀਆਂ ''ਤੇ ICC ਨੇ ਠੋਕਿਆ ਜੁਰਮਾਨਾ, ਜਾਣੋ ਕਿਉਂ ਹੋਈ ਕਾਰਵਾਈ

ਸਪੋਰਟਸ ਡੈਸਕ : ਪਾਕਿਸਤਾਨੀ ਕ੍ਰਿਕਟ ਟੀਮ ਇਸ ਸਮੇਂ ਬੇਹੱਦ ਖਰਾਬ ਦੌਰ ਤੋਂ ਗੁਜਰ ਰਹੀ ਹੈ । ਪਾਕਿਸਤਾਨ ਨੂੰ ਵੈਸਟਇੰਡੀਜ ਖਿਲਾਫ ਟੈਸਟ ਸੀਰੀਜ਼ ਤੋਂ ਪਹਿਲੇ ਮੁਕਾਬਲੇ ਵਿੱਚ ਹੀ 90 ਦੌੜਾਂ ਦੀ ਸ਼ਰਮਨਾਕ ਹਾਰ ਝੱਲਣੀ ਪਈ । ਇਹ ਪਾਕਿਸਤਾਨ ਦੀ ਵਿਦੇਸ਼ੀ ਸਰਜ਼ਰੀ 'ਤੇ ਲਗਾਤਾਰ 8ਵੀਂ ਟੈਸਟ ਹਾਰ ਸੀ । ਸ਼ਾਨ ਸਮੂਦ ਦੀ ਜਗ੍ਹਾ ਬਾਬਰ ਆਜਮ ਨੂੰ ਇਕ ਵਾਰ ਫਿਰ ਟੀਮ ਦਾ ਕਪਤਾਨ ਬਣਾਇਆ ਗਿਆ ਸੀ, ਪਰ ਉਸ ਦੀ ਕਪਤਾਨੀ ਪਹਿਲੇ ਮੈਚ ਵਿੱਚ ਪੂਰੀ ਤਰ੍ਹਾ ਫਲਾਪ ਰਹੀ ।

ਪਾਕਿਸਤਾਨੀ ਟੀਮ ਪਹਿਲੇ ਟੈਸਟ ਵਿੱਚ ਮਿਲੀ ਹਾਰ ਤੋਂ ਹੁਣ ਉਭਰ ਵੀ ਨਹੀਂ ਪਾਈ ਸੀ ਕਿ ਟੀਮ ਦੇ 2 ਗੇਂਦਬਾਜ਼ਾਂ 'ਤੇ ICC (ਇੰਟਰਨੈਸ਼ਨਲ ਕ੍ਰਿਕਟ ਕਾਊਸਿਲ ) ਨੇ ਕਾਰਵਾਈ ਕਰ ਦਿੱਤੀ । ਆਈ.ਸੀ.ਸੀ. ਨੇ ਮੁਹੰਮਦ ਅੱਬਾਸ ਅਤੇ ਖੁਰਮ ਸ਼ਹਿਜਾਦ ਨੂੰ 1 ਉਲੰਘਣਾ ਕਰਨ ਦਾ ਦੋਸ਼ੀ ਠਹਿਰਾਇਆ ਹੈ ।

ਦੋਵਾਂ ਖਿਡਾਰੀਆਂ 'ਤੇ ਆਰਟਿਕਲ 2.5 ਦੇ ਤਹਿਤ ਕਾਰਵਾਈ ਕੀਤੀ ਗਈ । ਇਸ ਨਿਯਮ ਦੇ ਅਨੁਸਾਰ ਕੋਈ ਵੀ ਖਿਡਾਰੀ ਵਿਕਟ ਲੈਣ ਤੋਂ ਬਾਅਦ ਅਜਿਹੇ ਸ਼ਬਦ, ਇਸ਼ਾਰੇ ਜਾ ਹਰਕਤ ਨਹੀਂ ਕਰ ਸਕਦਾ, ਜਿਸ ਨਾਲ ਸਾਹਮਣੇ ਵਾਲੇ ਬੱਲੇਬਾਜ਼ ਗੁੱਸੇ ਵਿੱਚ ਆ ਜਾਵੇ।

ਦੋਵੇਂ ਖਿਡਾਰੀਆਂ ਨੂੰ ਕੀ ਮਿਲੀ ਸਜ਼ਾ ?
ਆਈ.ਸੀ.ਸੀ. ਨੇ ਖੁਰਮ ਸ਼ਹਿਜਾਦ 'ਤੇ ਮੈਚ ਫੀਸ ਦਾ 15 ਫੀਸਦੀ ਜੁਰਮਾਨਾ ਲਗਾਇਆ ਹੈ । ਇਸ ਤੋਂ ਇਲਾਵਾ ਉਸ ਦੇ ਖਾਤੇ ਵਿੱਚ ਇਕ ਡਿਮੇਰਿਟ ਅੰਕ ਵੀ ਜੋੜ ਦਿੱਤਾ ਗਿਆ ਹੈ । ਖੁਰਮ  ਨੇ ਵੈਸਟਇੰਡੀਜ਼ ਦੀ ਦੂਜੀ ਪਾਰੀ ਦੇ 17ਵੇਂ ਓਵਰ ਵਿੱਚ ਸ਼ਾਈ ਹੋਪ ਨੂੰ ਆਊਟ ਕਰਨ ਤੋਂ ਬਾਅਦ ਬੱਲੇਬਾਜ਼ ਦੇ ਬੇਹੱਦ ਨੇੜੇ ਜਾ ਕੇ ਗਲਤ ਅੰਦਾਜ ਵਿੱਚ ਜਸ਼ਨ ਮਨਾਇਆ ਸੀ ।

ਆਈ.ਸੀ.ਸੀ, ਨੇ ਮੰਨਿਆ ਕਿ ਉਸ ਦਾ ਇਹ ਵਰਤਾਅ ਖੇਡ ਭਾਵਨਾ ਦੇ ਅਨੁਰੂਪ ਨਹੀਂ ਸੀ, ਉਹ ਮੁਹੰਮਦ ਅੱਬਾਸ ਨੂੰ ਬੱਲੇਬਾਜ਼ ਜੋਮੇਲ ਵਾਰਿਕਨ ਦੀ ਵਿਕਟ ਲੈਣ ਤੋਂ ਬਾਅਦ ਜਰੂਰਤ ਤੋਂ ਜ਼ਿਆਦਾ ਜਸ਼ਨ ਮਨਾਉਣ ਲਈ ਅਧਿਕਾਰਿਤ ਫਟਕਾਰ ਲਾਈ ਗਈ । ਇਸ ਦੇ ਖਾਤੇ ਵਿੱਚ ਇਕ ਵੀ ਡਿਮੇਰਿਟ ਅੰਕ ਜੋੜਿਆ ਗਿਆ ਹੈ ।

ਆਈ.ਸੀ.ਸੀ. ਏਲੀਟ ਪੈਨਲ ਮੈਚ ਰੇਫਰੀ ਜੇਫ ਵਲੋਂ ਬਣਦੀ ਸਜ਼ਾ ਨੂੰ ਦੋਵੇਂ ਖਿਡਾਰੀਆਂ ਨੇ ਸਵੀਕਾਰ ਕਰ ਲਿਆ ਹੈ । ਇਸ ਦੇ ਚਲਦੇ ਪੂਰੇ ਮਾਮਲੇ ਵਿੱਚ ਕਿਸੇ ਤਰ੍ਹਾ ਦੀ ਕੋਈ ਵੀ ਸੁਣਵਾਈ ਦੀ ਜਰੂਰਤ ਨਹੀਂ ਪਈ । ਇਹ ਦੋਸ਼ ਮੈਦਾਨੀ ਅੰਪਾਇਰ ਏਲੇਕਸ ਵਹਾਰਫ, ਰਿਚਰਡ ਕੈਟਲਬੋਰੋ, ਤੀਜੇ ਅੰਪਾਇਰ ਜਇਰਾਮਨ ਮਦਨ ਗੋਪਾਲ ਅਤੇ ਚੌਥੇ ਅੰਪਾਇਰ ਦੀ ਰਿਪੋਰਟ ਦੇ ਆਧਾਰ 'ਤੇ ਲਗਾਏ ਗਏ। ਆਈ.ਸੀ.ਸੀ. ਨੇ ਵੀ ਸਪੱਸ਼ਟ ਕੀਤਾ ਕਿ ਪਿਛਲੇ 24 ਮਹੀਨਿਆਂ ਵਿੱਚ ਦੋਵਾਂ ਖਿਡਾਰੀਆਂ ਵਲੋਂ ਪਹਿਲੀ ਵਾਰ ਇਹ ਉਲੰਘਣਾ ਕੀਤੀ ਗਈ ਸੀ । ਹੁਣ ਪਾਕਿਸਤਾਨੀ ਟੀਮ ਇਨ੍ਹਾਂ ਵਿਵਾਦਾਂ ਨੂੰ ਪਿੱਛੇ ਛੱਡਦੇ ਹੋਏ ਵੈਸਟਇੰਡੀਜ਼ ਖਿਲਾਫ ਟੈਸਟ ਸੀਰੀਜ਼ ਬਣਾਉਣਾ ਚਾਹੇਗੀ । ਦੋਵੇਂ ਟੀਮਾਂ ਦੇ ਵਿਚਾਲੇ ਦੂਜਾ ਅਤੇ ਆਖਰੀ ਟੈਸਟ 2 ਅਗਸਤ ਤੋਂ ਪੋਰਟ ਆਫ ਸਪੇਨ ਦੇ ਕਵੀਸ ਪਾਰਕ ਓਵਲ ਵਿੱਚ ਖੇਡਿਆ ਜਾਵੇਗਾ ।
 


author

SATPAL

Content Editor

Related News