ਲਾਹੌਰ ਕਲੰਦਰਸ ਨੇ ਜਿੱਤਿਆ ਪਹਿਲਾ ਪੀ. ਐੱਸ. ਐੱਲ. ਖਿਤਾਬ
Tuesday, Mar 01, 2022 - 02:30 AM (IST)
ਲਾਹੌਰ- ਮੁਹੰਮਦ ਹਫੀਜ਼ (69) ਅਤੇ ਹੈਰੀ ਬਰੂਕ (41) ਦੀਆਂ ਤੂਫਾਨੀ ਪਾਰੀਆਂ ਅਤੇ ਕਪਤਾਨ ਸ਼ਾਹੀਨ ਸ਼ਾਹ ਅਫਰੀਦੀ (30 ਦੌੜਾਂ 'ਤੇ ਤਿੰਨ ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਦੀ ਬਦੌਲਤ ਲਾਹੌਰ ਕਲੰਦਰਸ ਨੇ ਇੱਥੇ ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) 2022 ਦੇ ਫਾਈਨਲ ਵਿਚ ਸਾਬਕਾ ਜੇਤੂ ਮੁਲਤਾਨ ਸੁਲਤਾਨਸ ਨੂੰ 42 ਦੌੜਾਂ ਨਾਲ ਹਰਾ ਕੇ ਪਹਿਲਾ ਪੀ. ਐੱਸ. ਐੱਲ. ਖਿਤਾਬ ਜਿੱਤਿਆ। ਲਾਹੌਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿਚ 5 ਵਿਕਟਾਂ 'ਤੇ 180 ਦੌੜਾਂ ਦਾ ਵੱਡਾ ਸਕੋਰ ਬਣਾਇਆ ਅਤੇ ਮੁਲਤਾਨ ਸੁਲਤਾਨਸ ਨੂੰ 19.3 ਓਵਰਾਂ ਵਿਚ 138 ਦੌੜਾਂ 'ਤੇ ਆਲਆਊਟ ਕਰ ਦਿੱਤਾ ਅਤੇ ਆਪਣਾ ਪਹਿਲਾ ਪੀ. ਐੱਸ. ਐੱਲ. ਖਿਤਾਬ ਹਾਸਲ ਕੀਤਾ।
ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼
ਫਖਰ ਜਮਾਂ- ਮੈਚ 13, ਦੌੜਾਂ 588, ਸ. ਰੇਟ-152
ਮੁਹੰਮਦ ਰਿਜ਼ਵਾਨ- ਮੈਚ 12, ਦੌੜਾਂ 546, ਸ. ਰੇਟ-126
ਸ਼ਾਨ ਮਸੂਦ- ਮੈਚ 12, ਦੌੜਾਂ 478, ਸ. ਰੇਟ-138
ਸ਼ੋਏਬ ਮਲਿਕ- ਮੈਚ 11, ਦੌੜਾਂ 401, ਸ. ਰੇਟ-137
ਅਲੇਕਸ ਹੇਲਸ- ਮੈਚ 9, ਦੌੜਾਂ 355, ਸ. ਰੇਟ-147
ਇਹ ਖ਼ਬਰ ਪੜ੍ਹੋ- NZ v SA : ਦੂਜੇ ਟੈਸਟ 'ਚ ਦੱਖਣੀ ਅਫਰੀਕਾ ਮਜ਼ਬੂਤ, ਨਿਊਜ਼ੀਲੈਂਡ ਦੀਆਂ ਨਜ਼ਰਾਂ ਡਰਾਅ 'ਤੇ
ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼
ਸ਼ਾਹੀਨ ਅਫਰੀਦੀ : ਮੈਚ 13, ਵਿਕਟਾਂ 20
ਸ਼ਾਦਾਬ ਖਾਨ : ਮੈਚ 9, ਵਿਕਟਾਂ 19
ਜਮਾਨ ਖਾਨ : ਮੈਚ 13, ਵਿਕਟਾਂ 18
ਸ਼ਾਹਨਵਾਜ ਧਾਨੀ : ਮੈਚ 11, ਵਿਕਟਾਂ 17
ਇਮਰਾਨ ਤਾਹਿਰ : ਮੈਚ 12, ਵਿਕਟਾਂ 16
ਇਹ ਖ਼ਬਰ ਪੜ੍ਹੋ- ਮਹਿਲਾ ਵਿਸ਼ਵ ਕੱਪ ਦੇ ਲਈ ICC ਨੇ ਹਟਾਇਆ ਬਾਇਓ ਬਬਲ, ਦਿੱਤਾ ਇਹ ਬਿਆਨ
ਸਭ ਤੋਂ ਜ਼ਿਆਦਾ ਛੱਕੇ ਮਾਰਨ ਵਾਲੇ ਖਿਡਾਰੀ
21 ਟਿਮ ਡੇਵਿਡ
20 ਫਖਰ ਜਮਾਂ
19 ਆਜ਼ਮ ਖਾਨ
18 ਸ਼ਾਦਾਬ ਖਾਨ
14 ਸ਼ੋਏਬ ਮਲਿਕ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।