ਧੋਨੀ ਦੇ ਇਸ ਛੱਕੇ ਨੂੰ ਦੇਖ ਕੀਵੀ ਖਿਡਾਰੀ ਰਹਿ ਗਏ ਦੰਗ

05/30/2017 12:34:27 PM

ਨਵੀਂ ਦਿੱਲੀ— ਜਦੋਂ ਕ੍ਰੀਜ਼ 'ਤੇ ਮਹਿੰਦਰ ਸਿੰਘ ਧੋਨੀ ਹੋਣ ਤੇ ਉਨ੍ਹਾਂ ਦੇ ਬੱਲੇ ਤੋਂ ਛੱਕਾ ਨਿਕਲੇ ਤਾਂ ਉਹ ਜ਼ਰੂਰ ਸੁਰਖੀਆਂ 'ਚ ਰਹਿੰਦਾ ਹੈ। ਅਜਿਹਾ ਹੀ ਕੁਝ ਚੈਂਪੀਅਨਸ ਟਰਾਫੀ ਦੇ ਅਭਿਆਸ ਮੈਚ 'ਚ ਵੀ ਦੇਖਿਆ ਗਿਆ। ਮੌਜੂਦਾ ਕਪਤਾਨ ਵਿਰਾਟ ਕੋਹਲੀ ਅਤੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਬੱਲੇਬਾਜ਼ੀ ਕਰ ਰਹੇ ਸਨ। ਇਸ ਦੌਰਾਨ ਧੋਨੀ ਨੇ ਇਕ ਵਾਰ ਫਿਰ ਸਾਬਤ ਕੀਤਾ ਕਿ ਉਨ੍ਹਾਂ ਨੂੰ ਦਮਦਾਰ ਹਿੱਟਰ ਕਿਉਂ ਕਿਹਾ ਜਾਂਦਾ ਹੈ।
ਅਸਲ 'ਚ, 25ਵਾਂ ਓਵਰ ਟ੍ਰੈਂਟ ਬੋਲਟ ਸੁੱਟ ਰਹੇ ਸਨ। ਉਸ ਓਵਰ ਦੀ ਤੀਜੀ ਗੇਂਦ ਸ਼ਾਰਟ ਪਿੱਚ ਸੀ, ਜੋ ਆਫ ਸਟੰਪ ਦੇ ਬਾਹਰ ਰਹੀ। ਸ਼ਾਇਦ ਉਹ ਧੋਨੀ ਨੂੰ ਅਜਿਹੀ ਗੇਂਦ ਨਾਲ ਡਰਾਉਣਾ ਚਾਹੁੰਦੇ ਸਨ। ਪਰ ਧੋਨੀ ਕਿੱਥੇ ਮੰਨਣ ਵਾਲੇ ਸਨ। ਉਨ੍ਹਾਂ ਦੇ ਪੈਰ ਹਵਾ 'ਚ ਉੱਛਲੇ ਅਤੇ ਉਨ੍ਹਾਂ ਨੇ ਕਵਰ ਦੇ ਉੱਪਰੋਂ ਅਜਿਹਾ ਸ਼ਾਰਟ ਲਗਾਇਆ, ਜੋ ਪੂਰੀ ਰਫਤਾਰ ਨਾਲ ਬਾਊਂਡਰੀ ਦੇ ਬਾਹਰ ਜਾ ਡਿੱਗਿਆ। ਫੀਲਡਿੰਗ ਕਰ ਰਹੇ ਕਾਲਿਨ ਡਿ ਗਰੈਂਡਹੋਮ ਉਸ ਗੇਂਦ ਨੂੰ ਹਵਾ 'ਚ ਫੜ ਸਕਦੇ ਸਨ, ਪਰ ਬਾਊਂਡਰੀ ਲਾਈਨ ਦੇ ਠੀਕ ਉੱਪਰ ਉਹ ਇਸ ਕੈਚ ਨੂੰ ਫੜ ਨਾ ਸਕੇ। ਧੋਨੀ ਨੇ ਵਿਰਾਟ ਨਾਲ ਉਸ ਛੱਕੇ ਦਾ ਜਸ਼ਨ ਵੀ ਮਨਾਇਆ। ਇੱਥੋਂ ਤੱਕ ਕਿ ਉਸ ਸ਼ਾਰਟ ਨੂੰ ਦੇਖ ਨਿਊਜ਼ੀਲੈਂਡ ਦੇ ਖਿਡਾਰੀ ਵੀ ਦੰਗ ਰਹਿ ਗਏ।


Related News