ਪਾਕਿ ਵੀਜ਼ਾ ਮਾਮਲੇ ''ਤੇ 23 ਤੋਂ ਬਾਅਦ ਸਰਕਾਰ ਨਾਲ ਗੱਲ ਕਰੇਗਾ ਆਈ. ਓ. ਏ.

05/16/2019 9:12:37 PM

ਨਵੀਂ ਦਿੱਲੀ— ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਦੇ ਜਨਰਲ ਸਕੱਤਰ ਰਾਜੀਵ ਮੇਹਤਾ ਨੇ ਕਿਹਾ ਕਿ ਪਾਕਿਸਤਾਨੀ ਖਿਡਾਰੀਆਂ ਨੂੰ ਵੀਜ਼ਾ ਦਿੱਤੇ ਜਾਣ ਦੇ ਮਾਮਲੇ ਨੂੰ ਲੈ ਕੇ ਆਮ ਚੋਣਾਂ ਤੋਂ ਬਾਅਦ ਸਰਕਾਰ ਨਾਲ ਚਰਚਾ ਕੀਤੀ ਜਾਵੇਗੀ। ਮੇਹਤਾ ਨੇ ਭਾਰਤ ਦੀ ਪਹਿਲੀ ਖੋ-ਖੋ ਲੀਗ ਸ਼ੁਰੂ ਕੀਤੇ ਜਾਣ ਦੇ ਮੌਕੇ 'ਤੇ ਕਿਹਾ ਕਿ ਪਾਕਿਸਤਾਨ ਦੇ ਕੁਝ ਖਿਡਾਰੀਆਂ ਨੇ ਇਸ ਟੂਰਨਾਮੈਂਟ ਵਿਚ ਹਿੱਸਾ ਲੈਣ ਵਿਚ ਦਿਲਚਸਪੀ ਦਿਖਾਈ ਸੀ। 
ਭਾਰਤੀ ਖੋ-ਖੋ ਮਹਾਸੰਘ ਦੇ ਮੁਖੀ ਮੇਹਤਾ ਨੇ ਕਿਹਾ, ''ਇਹ ਸਿਰਫ ਖੋ-ਖੋ ਨਾਲ ਜੁੜਿਆ ਹੋਇਆ ਮਾਮਲਾ ਨਹੀਂ ਹੈ, ਇਸ ਵਿਚ ਹੋਰ ਖੇਡ ਪ੍ਰਤੀਯੋਗਿਤਾਵਾਂ ਵੀ ਸ਼ਾਮਲ ਹਨ, ਜਿਹੜੀਆਂ ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਦਾ ਹਿੱਸਾ ਹਨ। ਇਹ ਵੀ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੀਆਂ ਹਨ, ਜਿਨ੍ਹਾਂ ਨੂੰ ਆਈ. ਓ. ਏ. ਦੇ ਸਰਕਾਰ ਨਾਲ ਗੱਲ ਕਰਨ ਤੋਂ ਬਾਅਦ ਹੀ ਸੁਲਝਾਇਆ  ਜਾ ਸਕਦਾ ਹੈ।''
ਭਾਰਤ ਨੇ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਦੇ ਦੋ ਨਿਸ਼ਾਨੇਬਾਜ਼ਾਂ  ਨੂੰ  ਨਵੀਂ ਦਿੱਲੀ ਵਿਚ ਹੋਏ ਵਿਸ਼ਵ ਕੱਪ  ਲਈ ਵੀਜ਼ਾ ਨਹੀਂ ਦਿੱਤਾ ਸੀ। ਇਸ ਤੋਂ ਬਾਅਦ ਆਈ. ਓ. ਸੀ. ਨੇ ਦੋ ਪ੍ਰਤੀਯੋਗਿਤਾਵਾਂ ਦਾ ਓਲੰਪਿਕ ਕੁਆਲੀਫਾਇੰਗ ਦਰਜਾ ਵਾਪਸ ਲੈ ਲਿਆ ਸੀ।'' ਆਈ. ਓ. ਸੀ. ਨੇ ਇਸ ਨੂੰ  ਓਲੰਪਿਕ ਚਾਰਟਰ ਵਿਰੁੱਧ ਦੱਸਿਆ ਸੀ ਤੇ ਭਾਰਤ ਦੇ ਭਵਿੱਖ ਦੀਆਂ ਪ੍ਰਤੀਯੋਗਿਤਾਵਾਂ  ਦੇ ਆਯੋਜਨ ਤੋਂ ਪਾਬੰਦੀਸ਼ੁਦਾ ਕਰ ਦਿੱਤਾ ਸੀ। ਉਸ ਨੇ ਕੌਮਾਂਤਰੀ ਖੇਡ ਮਹਾਸੰਘ ਨੂੰ ਵੀ ਭਾਰਤ ਵਿਚ ਪ੍ਰਤੀਯੋਗਿਤਾਵਾਂ ਨਾ ਕਰਨ ਦੀ ਬੇਨਤੀ ਕੀਤੀ ਸੀ। 


Gurdeep Singh

Content Editor

Related News