ਭਾਰਤੀ ਮਹਿਲਾ ਹਾਕੀ ਟੀਮ ਓਲੰਪਿਕ ਕੁਆਲੀਫਾਇਰ ’ਚ ਅਮਰੀਕਾ ਤੋਂ ਹਾਰੀ

Sunday, Jan 14, 2024 - 11:40 AM (IST)

ਭਾਰਤੀ ਮਹਿਲਾ ਹਾਕੀ ਟੀਮ ਓਲੰਪਿਕ ਕੁਆਲੀਫਾਇਰ ’ਚ ਅਮਰੀਕਾ ਤੋਂ ਹਾਰੀ

ਰਾਂਚੀ, (ਭਾਸ਼ਾ)- ਭਾਰਤੀ ਟੀਮ ਸ਼ਨੀਵਾਰ ਨੂੰ ਇੱਥੇ ਐੱਫ. ਆਈ. ਐੱਚ. ਮਹਿਲਾ ਓਲੰਪਿਕ ਕੁਆਲੀਫਾਇਰ ਦੇ ਸ਼ੁਰੂਆਤੀ ਮੈਚ ’ਚ ਕਈ ਮੌਕੇ ਗੁਆਉਣ ਤੋਂ ਬਾਅਦ ਹੇਠਲੀ ਰੈਂਕਿੰਗ ਵਾਲੇ ਅਮਰੀਕਾ ਤੋਂ 0-1 ਨਾਲ ਹਾਰ ਗਈ। ਵਿਸ਼ਵ ਰੈਂਕਿੰਗ ’ਚ 6ਵੇਂ ਸਥਾਨ ’ਤੇ ਕਾਬਜ਼ ਭਾਰਤੀ ਟੀਮ ਨੇ ਦਬਦਬਾ ਬਣਾਇਆ ਅਤੇ ਗੋਲ ਕਰਨ ਦੇ ਕਈ ਮੌਕੇ ਬਣਾਏ ਪਰ ਅਮਰੀਕਾ ਦੇ ਡਿਫੈਂਸ ਨੂੰ ਤੋੜਨ ’ਚ ਨਾਕਾਮ ਰਹੀ। ਭਾਰਤ ਨੇ 7 ਪੈਨਲਟੀ ਕਾਰਨਰ ਹਾਸਲ ਕੀਤੇ। ਵਿਸ਼ਵ ਰੈਂਕਿੰਗ ’ਚ 24ਵੇਂ ਸਥਾਨ ’ਤੇ ਕਾਬਜ਼ ਅਮਰੀਕਾ ਨੇ ਪੂਲ ਬੀ ਦੇ ਇਸ ਮੈਚ ਦੇ 16ਵੇਂ ਮਿੰਟ ’ਚ ਅਬੀਗੈਲ ਟੈਮਰ ਦੀ ਬਦੌਲਤ ਮੈਚ ਦਾ ਇਕਮਾਤਰ ਗੋਲ ਕੀਤਾ। 

ਇਹ ਵੀ ਪੜ੍ਹੋ : ਟੈਸਟ ਕ੍ਰਿਕਟ 'ਚ ਪਾਰੀ ਦੀ ਸ਼ੁਰੂਆਤ ਮੇਰੇ ਲਈ ਕੋਈ ਨਵੀਂ ਗੱਲ ਨਹੀਂ : ਸਮਿਥ

ਇਸ ਹਾਰ ਨਾਲ ਭਾਰਤ ਦਾ ਪੈਰਿਸ ਓਲੰਪਿਕ ਦਾ ਰਸਤਾ ਹੋਰ ਮੁਸ਼ਕਿਲ ਹੋ ਜਾਵੇਗਾ ਕਿਉਂਕਿ ਅਗਲੇ ਮੈਚਾਂ ’ਚ ਉਸ ਦਾ ਸਾਹਮਣਾ ਮਜ਼ਬੂਤ ​​ਟੀਮਾਂ ਨਾਲ ਹੋਵੇਗਾ। ਦੋਵਾਂ ਟੀਮਾਂ ਵਿਚਾਲੇ ਪਹਿਲੇ ਕੁਆਰਟਰ ’ਚ ਮੁਕਾਬਲਾ ਟੱਕਰ ਦਾ ਸੀ। ਦੋਵੇਂ ਟੀਮਾਂ ਘੇਰੇ ’ਚ ਦਾਖਲ ਹੋਣ ’ਚ ਸਫਲ ਰਹੀਆਂ ਪਰ ਗੋਲ ਨਹੀਂ ਕਰ ਸਕੀਆਂ। ਭਾਰਤੀ ਟੀਮ ਦੋਵਾਂ ਪਾਸਿਆਂ ਤੋਂ ਚੰਗਾ ਹਮਲਾ ਨਹੀਂ ਕਰ ਸਕੀ ਜਦੋਂਕਿ ਅਮਰੀਕਾ ਅਜਿਹਾ ਕਰਦਾ ਰਿਹਾ। ਭਾਰਤੀ ਟੀਮ ਦੀ ਪੈਨਲਟੀ ਕਾਰਨਰ ਨੂੰ ਗੋਲ ’ਚ ਤਬਦੀਲ ਨਾ ਕਰਨ ਦੀ ਸਮੱਸਿਆ ਬਣੀ ਰਹੀ। ਅਮਰੀਕਾ ਨੇ 11ਵੇਂ ਮਿੰਟ ’ਚ ਕਪਤਾਨ ਅਮਾਂਡਾ ਗੋਲਿਨੀ ਦੀ ਸਹਾਇਤਾ ਨਾਲ ਗੋਲ ਕੀਤਾ ਪਰ ਰੁਕਾਵਟ ਪਾਉਣ ਲਈ ਇਸ ਗੋਲ ਨੂੰ ਅਸਵੀਕਾਰ ਕਰ ਦਿੱਤਾ ਗਿਆ, ਜਿਸ ਨਾਲ ਖਚਾਖਚ ਭਰੇ ਸਟੇਡੀਅਮ ’ਚ ਮੌਜੂਦ ਦਰਸ਼ਕਾਂ ਨੂੰ ਕਾਫੀ ਰਾਹਤ ਮਿਲੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tarsem Singh

Content Editor

Related News