ਭਾਰਤੀ ਮਹਿਲਾ 25 ਮੀਟਰ ਪਿਸਟਲ ਟੀਮ ਵਿਸ਼ਵ ਕੱਪ ''ਚ ਸੋਨ ਤਮਗ਼ੇ ਦੇ ਮੁਕਾਬਲੇ ''ਚ ਪੁੱਜੀ
Monday, Mar 07, 2022 - 11:00 AM (IST)
ਕਾਹਿਰਾ- ਰਾਹੀ ਸਰਨੋਬਤ, ਏਸ਼ਾ ਸਿੰਘ ਤੇ ਰਿਦਮ ਸਾਂਗਵਾਨ ਦੀ ਤਿੰਨ ਮੈਂਬਰੀ ਭਾਰਤੀ ਮਹਿਲਾ 25 ਮੀਟਰ ਪਿਸਟਲ ਟੀਮ ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ ਦੇ ਸੋਨ ਤਮਗ਼ੇ ਦੇ ਮੁਕਾਬਲੇ 'ਚ ਪੁੱਜ ਗਈ। ਤਿੰਨਾਂ ਨੇ ਦੂਜੇ ਕੁਆਲੀਫਿਕੇਸ਼ਨ ਪੜਾਅ 'ਚ ਪਹਿਲਾ ਸਥਾਨ ਹਾਸਲ ਕਰਦੇ ਹੋਏ 450 'ਚੋਂ 441 ਅੰਕ ਬਣਾਏ।
ਇਹ ਵੀ ਪੜ੍ਹੋ : ਬੇਲਗ੍ਰੇਡ ਫਿਡੇ ਗ੍ਰਾਂ. ਪੀ. ਸ਼ਤਰੰਜ ਟੂਰਨਾਮੈਂਟ : ਵਿਦਿਤ ਨੇ ਸ਼ਿਰੋਵ ਨਾਲ ਖੇਡਿਆ ਡਰਾਅ
ਹੁਣ ਫਾਈਨਲ 'ਚ ਉਨ੍ਹਾਂ ਸਾਹਮਣਾ ਸਿੰਗਾਪੁਰ ਨਾਲ ਹੋਵੇਗਾ ਜਿਸ ਦੇ ਸਮਾਨ ਅੰਕ ਰਹੇ ਹਨ ਪਰ ਅੰਦਰੂਨੀ 10 'ਚ ਭਾਰਤ ਤੋਂ ਤਿੰਨ ਸ਼ਾਟ ਘੱਟ ਲਗਾਏ। ਚੀਨੀ ਤਾਈਪੈ ਤੇ ਜਾਪਾਨ ਤਮਗ਼ੇ ਲਈ ਖੇਡਣਗੇ। ਭਾਰਤ ਦੋ ਸੋਨ ਤੇ ਇਕ ਚਾਂਦੀ ਦੇ ਤਮਗ਼ੇ ਜਿੱਤ ਕੇ ਤਮਗ਼ਾ ਸੂਚੀ 'ਚ ਦੂਜੇ ਸਥਾਨ 'ਤੇ ਹੈ।
ਇਹ ਵੀ ਪੜ੍ਹੋ : IND vs SL : ਜਡੇਜਾ ਨੇ ਜੜਿਆ ਸੈਂਕੜਾ ਫਿਰ ਝਟਕਾਈਆਂ 5 ਵਿਕਟਾਂ, ਦਿੱਗਜਾਂ ਦੀ ਲਿਸਟ 'ਚ ਹੋਏ ਸ਼ਾਮਲ
ਸੌਰਭ ਚੌਧਰੀ ਤੇ ਮਹਿਲਾਵਾਂ ਦੀ 10 ਮੀਟਰ ਏਅਰ ਪਿਸਟਲ ਟੀਮ ਨੇ ਸੋਨ ਤਮਗ਼ਾ ਜਿੱਤਿਆ ਸੀ ਜਦਕਿ ਏਸ਼ਾ ਸਿੰਘ ਨੇ ਮਹਿਲਾਵਾਂ ਦੀ 10 ਮੀਟਰ ਏਅਰ ਪਿਸਟਲ 'ਚ ਚਾਂਦੀ ਦਾ ਤਮਗ਼ਾ ਹਾਸਲ ਕੀਤਾ ਸੀ। ਪੁਰਸ਼ਾਂ ਦੇ 25 ਮੀਟਰ ਰੈਪਿਡ ਫਾਇਰ ਪਿਸਟਲ 'ਚ ਭਾਰਤ ਦੇ ਅਨੀਸ਼ ਭਾਨਵਾਲਾ 37 ਨਿਸ਼ਾਨੇਬਾਜ਼ਾਂ ਦੇ ਕੁਆਲੀਫਿਕੇਸ਼ਨ ਦੌਰ 'ਤੇ ਫਿਲਹਾਲ ਨੌਵੇਂ ਸਥਾਨ 'ਤੇ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।