ਭਾਰਤੀ ਅੰਡਰ-17 ਟੀਮ ਨੂੰ ਕਤਰ ਨੇ 1-3 ਨਾਲ ਹਰਾਇਆ

Sunday, Feb 26, 2023 - 03:20 PM (IST)

ਭਾਰਤੀ ਅੰਡਰ-17 ਟੀਮ ਨੂੰ ਕਤਰ ਨੇ 1-3 ਨਾਲ ਹਰਾਇਆ

ਨਵੀਂ ਦਿੱਲੀ-  ਭਾਰਤ ਦੀ ਅੰਡਰ-17 ਪੁਰਸ਼ ਫੁੱਟਬਾਲ ਟੀਮ ਨੂੰ ਦੋ ਮੈਚਾਂ ਦੀ ਦੋਸਤਾਨਾ ਲੜੀ ਦੇ ਪਹਿਲੇ ਮੈਚ ਵਿੱਚ ਕਤਰ ਤੋਂ 1-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸ਼ਨੀਵਾਰ ਨੂੰ ਦੋਹਾ ਦੀ ਐਸਪਾਇਰ ਅਕੈਡਮੀ 'ਚ ਖੇਡੇ ਗਏ ਮੈਚ ਦੇ ਪਹਿਲੇ ਘੰਟੇ 'ਚ ਭਾਰਤੀ ਟੀਮ ਨੇ ਕਤਰ ਨੂੰ ਸਖਤ ਟੱਕਰ ਦਿੱਤੀ ਪਰ ਆਖਰੀ ਮਿੰਟਾਂ 'ਚ ਟੀਮ ਨੂੰ ਲੈਅ ਗੁਆਉਣ ਦਾ ਖਮਿਆਜ਼ਾ ਭੁਗਤਣਾ ਪਿਆ।

ਮੈਚ ਦੇ ਪੰਜਵੇਂ ਮਿੰਟ 'ਚ ਐਥਨ ਡਿਫੀਨਾ ਨੇ ਕਤਰ ਨੂੰ ਬੜ੍ਹਤ ਦਿਵਾਈ ਪਰ ਭਾਰਤ ਨੇ 30ਵੇਂ ਮਿੰਟ 'ਚ ਸ਼ਾਸ਼ਵਤ ਪੰਵਾਰ ਦੇ ਗੋਲ 'ਚ ਵਾਪਸੀ ਕੀਤੀ। ਮੇਜ਼ਬਾਨ ਟੀਮ ਨੇ ਦੂਜੇ ਹਾਫ 'ਚ ਖਾਲਿਦ ਅਲਸ਼ਾਬੀ (61ਵੇਂ ਮਿੰਟ) ਦੇ ਜ਼ਰੀਏ ਫਿਰ ਬੜ੍ਹਤ ਬਣਾ ਲਈ। ਇਸ ਤੋਂ ਬਾਅਦ ਮੁਹੰਮਦ ਐਲਸਿਡਿਗ ਨੇ ਆਖਰੀ ਮਿੰਟ (89ਵੇਂ ਮਿੰਟ) 'ਚ ਗੋਲ ਕਰਕੇ ਕਤਰ ਦੀ ਬੜ੍ਹਤ 3-1 ਨਾਲ ਵਧਾ ਦਿੱਤੀ। 


author

Tarsem Singh

Content Editor

Related News