ਭਾਰਤੀ ਟੀਮ ਨੇ ਜੂਡੋ ਜੂਨੀਅਰ ਏਸ਼ੀਆਈ ਕੱਪ ''ਚ ਜਿੱਤੇ 15 ਤਮਗੇ
Tuesday, Jul 24, 2018 - 04:01 AM (IST)
ਨਵੀਂ ਦਿੱਲੀ- ਭਾਰਤੀ ਕੈਡਿਟਸ ਤੇ ਜੂਨੀਅਰ ਜੂਡੋਕੂਆਂ ਨੇ ਮਕਾਓ ਵਿਚ 20 ਤੋਂ 22 ਜੁਲਾਈ ਤੱਕ ਚੱਲੇ ਏਸ਼ੀਆਈ ਕੱਪ ਵਿਚ 4 ਸੋਨ ਸਮੇਤ 15 ਤਮਗੇ ਆਪਣੇ ਨਾਂ ਕੀਤੇ। ਭਾਰਤ ਨੇ ਇਥੇ 4 ਸੋਨ ਤਮਗਿਆਂ ਤੋਂ ਇਲਾਵਾ 2 ਚਾਂਦੀ ਤੇ 9 ਕਾਂਸੀ ਦੇ ਤਮਗੇ ਵੀ ਆਪਣੇ ਨਾਂ ਕੀਤੇ। ਭਾਰਤੀ ਦਲ 'ਚ 29 ਮੈਂਬਰ ਸਨ, ਜਿਨ੍ਹਾਂ 'ਚ ਕੈਡੇਟ ਵਰਗ ਵਿਚ 12 ਖਿਡਾਰੀ ਤੇ ਜੂਨੀਅਰ ਵਰਗ 'ਚ 13 ਖਿਡਾਰੀਆਂ ਤੋਂ ਇਲਾਵਾ 4 ਕੋਚ ਵੀ ਸ਼ਾਮਲ ਸਨ।
