ਭਾਰਤੀ ਪੁਰਸ਼ ਹਾਕੀ ਟੀਮ ਨੇ ਓਲੰਪਿਕ ਚੈਂਪੀਅਨ ਅਰਜਨਟੀਨਾ ਨੂੰ 4-3 ਨਾਲ ਹਰਾਇਆ

04/07/2021 8:30:23 PM

ਬਿਊਨਸ ਆਯਰਸ-  ਭਾਰਤੀ ਪੁਰਸ਼ ਹਾਕੀ ਟੀਮ ਨੇ ਅਰਜਨਟੀਨਾ ਦੌਰੇ ਦੀ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਪਿਛਲੇ ਓਲੰਪਿਕ ਚੈਂਪੀਅਨ ਨੂੰ ਪਹਿਲੇ ਅਭਿਆਸ ਮੈਚ ’ਚ 4-3 ਨਾਲ ਹਰਾਇਆ। ਨਿਲਾਕਾਂਤ ਸ਼ਰਮਾ (16ਵੇਂ ਮਿੰਟ), ਹਰਮਨਪ੍ਰੀਤ ਸਿੰਘ (28ਵੇਂ ਮਿੰਟ), ਰੁਪਿੰਦਰ ਪਾਲ ਸਿੰਘ (33ਵੇਂ ਮਿੰਟ) ਅਤੇ ਵਰੁਣ ਕੁਮਾਰ (47ਵੇਂ ਮਿੰਟ) ਨੇ ਭਾਰਤ ਵੱਲੋਂ ਗੋਲ ਕੀਤੇ। ਮੇਜ਼ਬਾਨ ਟੀਮ ਵੱਲੋਂ ਡ੍ਰੈਗ ਫਲਿੱਕਰ ਲਿਐਂਡਰੋ ਤੋਲਿਨੀ (35 ਅਤੇ 53ਵੇਂ ਮਿੰਟ) ਨੇ ਜਦਕਿ ਮਾਸੀਓ ਕਾਸੇਲਾ (41ਵੇਂ ਮਿੰਟ) ਨੇ ਗੋਲ ਕੀਤਾ। ਦੋਵੇਂ ਹੀ ਟੀਮਾਂ ਨੇ ਪਹਿਲੇ ਕੁਆਰਟਰ ’ਚ ਤੇਜ਼ੀ ਦਿਖਾਈ। ਸ਼ਿਲਾਨੰਦ ਲਾਕੜਾ ਨੇ ਭਾਰਤ ਦੇ ਪਹਿਲੇ ਗੋਲ ਦੀ ਨੀਂਹ ਰੱਖੀ। ਉਸ ਦੇ ਸਟੀਕ ਪਾਸ ’ਤੇ ਸਰਕਲ ਦੇ ਅੰਦਰ ਮੌਜੂਦ ਨਿਲਾਕਾਂਤ ਨੇ ਅਰਜਨਟੀਨਾ ਦੇ ਗੋਲਕੀਪਰ ਨੂੰ ਪਛਾੜਦੇ ਹੋਏ ਭਾਰਤ ਨੂੰ ਬੜ੍ਹਤ ਦੁਆਈ।

PunjabKesari

ਇਹ ਖ਼ਬਰ ਪੜ੍ਹੋ- LIVE: PM ਮੋਦੀ ਦੀ ‘ਪ੍ਰੀਖਿਆ ਪੇ ਚਰਚਾ’ ਜਾਰੀ, ਵਿਦਿਆਰਥੀਆਂ ਨੂੰ ਦਿੱਤਾ ਟੈਨਸ਼ਨ ਫ੍ਰੀ ਦਾ ਮੰਤਰ


ਭਾਰਤ ਨੇ ਇਸ ਤੋਂ ਬਾਅਦ ਲਗਾਤਾਰ ਹਮਲਾ ਕਰ ਕੇ ਵਿਰੋਧੀ ਟੀਮ ਨੂੰ ਬੈਕਫੁੱਟ ’ਤੇ ਰੱਖਿਆ। ਅਰਜਨਟੀਨਾ ਨੇ ਭਾਰਤ ਦੇ ਹਮਲਾਵਰ ਪ੍ਰਦਰਸ਼ਨ ਦਾ ਜਵਾਬ ਦਿੰਦੇ ਹੋਏ ਜਲਦ ਹੀ ਪੈਨਲਟੀ ਕਾਰਨਰ ਹਾਸਲ ਕੀਤਾ ਪਰ ਤਜ਼ਰਬੇਕਾਰ ਗੋਲਕੀਪਰ ਪੀ. ਆਰ. ਸ਼੍ਰੀਜੇਸ਼ ਨੇ ਮੇਜ਼ਬਾਨ ਟੀਮ ਦੀ ਕੋਸ਼ਿਸ਼ ਨੂੰ ਅਸਫਲ ਕਰ ਦਿੱਤਾ। ਦਿਲਪ੍ਰੀਤ ਸਿੰਘ ਦੀ ਬਦੌਲਤ ਭਾਰਤ ਨੇ 28ਵੇਂ ਮਿੰਟ ’ਚ ਪੈਨਲਟੀ ਕਾਰਨਰ ਹਾਸਲ ਕੀਤਾ ਅਤੇ ਹਰਮਨਪ੍ਰੀਤ ਨੇ ਦਮਦਾਰ ਸ਼ਾਟ ਦੀ ਬਦੌਲਤ ਮਹਿਮਾਨ ਟੀਮ ਨੂੰ 2-0 ਨਾਲ ਅੱਗੇ ਕਰ ਦਿੱਤਾ।
ਅਰਜਨਟੀਨਾ ਨੇ ਤੀਜੇ ਕੁਆਰਟਰ ’ਚ ਮਜ਼ਬੂਤ ਵਾਪਸੀ ਕੀਤੀ ਜਦੋਂ ਤੋਲਿਨੀ ਨੇ ਪੈਨਲਟੀ ਕਾਰਨਰ ਨੂੰ ਗੋਲ ’ਚ ਬਦਲਿਆ। ਭਾਰਤ ਨੇ ਇਸ ਦੇ ਤੁਰੰਤ ਬਾਅਦ ਪੈਨਲਟੀ ਕਾਰਨਰ ਹਾਸਲ ਕੀਤਾ ਅਤੇ ਤਜ਼ਰਬੇਕਾਰ ਰੁਪਿੰਦਰ ਨੇ ਗੋਲ ਕਰ ਕੇ ਭਾਰਤ ਨੂੰ 3-1 ਨਾਲ ਅੱਗੇ ਕਰ ਦਿੱਤਾ। 

PunjabKesari
ਅਰਜਨਟੀਨਾ ਨੇ ਹਾਲਾਂਕਿ 42ਵੇਂ ਮਿੰਟ ’ਚ ਕਾਸੇਲਾ ਦੀ ਬਦੌਲਤ ਇਕ ਹੋਰ ਗੋਲ ਕਰ ਕੇ ਭਾਰਤ ਦੀ ਬੜ੍ਹਤ ਨੂੰ ਘੱਟ ਕੀਤਾ। ਅਰਜਨਟੀਨਾ ਨੂੰ ਇਸ ਦੇ ਬਾਅਦ ਇਕ ਹੋਰ ਪੈਨਲਟੀ ਕਾਰਨਰ ਮਿਲਿਆ ਪਰ ਨੌਜਵਾਨ ਭਾਰਤੀ ਗੋਲਕੀਪਰ ਕ੍ਰਿਸ਼ਣ ਬਹਾਦੁਰ ਪਾਠਕ ਨੇ ਇਸ ਯਤਨ ਨੂੰ ਫੇਲ ਕਰ ਦਿੱਤਾ। ਭਾਰਤ ਨੇ ਆਖਰੀ ਕੁਆਰਟਰ ’ਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਆਪਣੀ ਬੜ੍ਹਤ ਬਰਕਰਾਰ ਰੱਖੀ। ਦਿਲਪ੍ਰੀਤ ਨੇ 47ਵੇਂ ਮਿੰਟ ’ਚ ਭਾਰਤ ਲਈ ਇਕ ਹੋਰ ਪੈਨਲਟੀ ਕਾਰਨਰ ਹਾਸਲ ਕੀਤਾ ਅਤੇ ਪੈਰ ਦੀਆਂ ਮਾਸਪੇਸ਼ੀਆਂ ’ਚ ਖਿਚਾਅ ਤੋਂ ਬਾਅਦ ਟੀਮ ’ਚ ਵਾਪਸੀ ਕਰ ਰਹੇ ਵਰੁਣ ਨੇ ਗੋਲ ਕਰਨ ’ਚ ਕੋਈ ਗਲਤੀ ਨਹੀਂ ਕੀਤੀ। ਤੋਲਿਨੀ ਨੇ 53ਵੇਂ ਮਿੰਟ ’ਚ ਅਰਜਨਟੀਨਾ ਵੱਲੋਂ ਇਕ ਹੋਰ ਗੋਲ ਕਰ ਕੇ ਸਕੌਰ 3-4 ਕੀਤਾ ਪਰ ਇਸ ਤੋਂ ਬਾਅਦ ਭਾਰਤ ਦੇ ਡਿਫੈਂਸ ਨੇ ਮੇਜ਼ਬਾਨ ਟੀਮ ਨੂੰ ਹੋਰ ਗੋਲ ਨਾ ਕਰ ਦਿੱਤਾ ਅਤੇ ਭਾਰਤ ਨੇ ਜਿੱਤ ਦਰਜ ਕੀਤੀ। ਭਾਰਤ 11 ਅਤੇ 12 ਅਪ੍ਰੈਲ ਨੂੰ ਅਰਜਨਟੀਨਾ ਵਿਰੁੱਧ ਐੱਫ. ਆਈ. ਐੱਚ. ਹਾਕੀ ਪ੍ਰੋ ਲੀਗ ਦੇ 2 ਮੁਕਾਬਲੇ ਖੇਡੇਗਾ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News