ਭਾਰਤੀ ਪੁਰਸ਼ ਹਾਕੀ ਟੀਮ ਨੇ ਨੀਦਰਲੈਂਡ ਨੂੰ 4-2 ਨਾਲ ਹਰਾਇਆ
Tuesday, Oct 17, 2023 - 03:37 PM (IST)
ਨੀਦਰਲੈਂਡ (ਵਾਰਤਾ)– ਆਪਣੇ ਪਹਿਲੇ ਕੌਮਾਂਤਰੀ ਦੌਰੇ ’ਤੇ ਗਈ ਭਾਰਤੀ ਸਬ ਜੂਨੀਅਰ ਪੁਰਸ਼ ਹਾਕੀ ਟੀਮ ਨੇ ਇੱਥੇ ਨੀਦਰਲੈਂਡ ਅੰਡਰ-16 ਟੀਮ ਨੂੰ 4-2 ਨਾਲ ਹਰਾ ਦਿੱਤਾ ਹਾਲਾਂਕਿ ਮਹਿਲਾਵਾਂ ਨੂੰ ਨੀਦਰਲੈਂਡ ਅੰਡਰ-16 ਮਹਿਲਾ ਹਾਕੀ ਟੀਮ ਹੱਥੋਂ 2-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪੁਰਸ਼ ਵਰਗ ਵਿਚ ਉਪ ਕਪਤਾਨ ਆਸ਼ੂ ਮੌਰਿਆ ਨੇ ਪਹਿਲੇ ਕੁਆਰਟਰ ਦੀ ਸ਼ੁਰੂਆਤ ਵਿਚ ਹੀ ਭਾਰਤ ਨੂੰ ਬੜ੍ਹਤ ਦਿਵਾ ਦਿੱਤੀ ਸੀ।
ਇਹ ਵੀ ਪੜ੍ਹੋ : WFI ਤੋਂ ਮੁਅੱਤਲੀ ਹਟਾਈ ਜਾ ਸਕਦੀ ਹੈ, ਸਿਰਫ ਇੱਕ ਸ਼ਰਤ ਨੂੰ ਸਵੀਕਾਰ ਕਰਨਾ ਹੋਵੇਗਾ
ਨੀਦਰਲੈਂਡ ਨੇ ਹਾਫ ਟਾਈਮ ਤੋਂ ਪਹਿਲਾਂ ਸਕੋਰ ਬਰਾਬਰ ਕਰਨ ਲਈ ਵਾਪਸੀ ਕੀਤੀ ਤੇ ਸਖਤ ਮਿਹਨਤ ਦੀ ਬਦੌਲਤ ਬੜ੍ਹਤ ਵੀ ਲੈ ਲਈ। ਹਾਲਾਂਕਿ ਦੀਪਕ ਪ੍ਰਧਾਨ ਨੇ ਭਾਰਤ ਲਈ ਸਕੋਰ ਬਰਾਬਰ ਕਰ ਦਿੱਤਾ ਤੇ ਮੁਕਾਬਲੇ ਦੇ ਆਖਰੀ ਮਿੰਟਾਂ ਵਿਚ ਆਸ਼ੂ ਮੌਰਿਆ ਤੇ ਰਾਹੁਲ ਰਾਜਭਰ ਨੇ ਇਕ ਤੋਂ ਬਾਅਦ ਇਕ ਗੋਲ ਕਰਕੇ ਭਾਰਤ ਨੂੰ ਜਿੱਤ ਦਿਵਾ ਦਿੱਤੀ। ਭਾਰਤੀ ਸਬ ਜੂਨੀਅਰ ਪੁਰਸ਼ ਟੀਮ ਦੇ ਕੋਚ ਸਰਦਾਰ ਸਿੰਘ ਨੇ ਕਿਹਾ,‘‘ਇਹ ਟੀਮ ਲਈ ਇਕ ਵੱਡੀ ਜਿੱਤ ਹੈ। ਸਾਨੂੰ ਇਸ ਜਿੱਤ ’ਤੇ ਬਹੁਤ ਮਾਣ ਹੈ।’’
ਇਹ ਵੀ ਪੜ੍ਹੋ : ਮਾਣ ਵਾਲੀ ਗੱਲ, 70 ਸਾਲਾਂ ਤਪਿੰਦਰ ਸਿੰਘ ਨੇ 'ਸਾਊਥ ਆਕਲੈਂਡ ਮਾਸਟਰਜ਼ ਗੇਮਜ਼' 'ਚ ਜਿੱਤੇ 8 ਤਮਗੇ
ਮਹਿਲਾਵਾਂ ਦੀ ਖੇਡ ਵਿਚ ਭਾਰਤ ਹਾਫ ਟਾਈਮ ਤਕ ਨੀਦਰਲੈਂਡ ਤੋਂ 0-1 ਨਾਲ ਪਿੱਛੇ ਸੀ। ਕਾਜਲ ਆਰ. ਨੇ ਤੀਜੇ ਕੁਆਰਟਰ ਵਿਚ ਭਾਰਤ ਲਈ ਬਰਾਬਰੀ ਦਾ ਗੋਲ ਕਰਨ ਲਈ ਆਪਣਾ ਚੰਗਾ ਪ੍ਰਦਰਸ਼ਨ ਜਾਰੀ ਰੱਖਿਆ। ਨੀਦਰਲੈਂਡ ਨੇ ਲਗਾਤਾਰ ਚਾਰ ਗੋਲ ਕਰਕੇ ਜਵਾਬ ਦਿੱਤਾ, ਇਸ ਤੋਂ ਪਹਿਲਾਂ ਕਪਤਾਨ ਭਾਵਯਾ ਨੇ ਆਖਰੀ ਕੁਆਰਟਰ ਵਿਚ ਭਾਰਤ ਲਈ ਮੈਚ ਦਾ ਦੂਜਾ ਗੋਲ ਕੀਤਾ। ਇਸ ਦੇ ਤੁਰੰਤ ਬਾਅਦ ਨੀਦਰਲੈਂਡ ਨੇ ਇਕ ਹੋਰ ਗੋਲ ਕਰਕੇ ਇਹ ਤੈਅ ਕਰ ਦਿੱਤਾ ਕਿ ਭਾਰਤ ਮੈਚ 2-6 ਨਾਲ ਹਾਰ ਜਾਵੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ