ਭਾਰਤੀ ਜੂਨੀਅਰ ਟੀਮ ਨੇ ਮਲੇਸ਼ੀਆ ਨੂੰ 4-2 ਨਾਲ ਹਰਾਇਆ

Sunday, Oct 13, 2019 - 12:17 AM (IST)

ਭਾਰਤੀ ਜੂਨੀਅਰ ਟੀਮ ਨੇ ਮਲੇਸ਼ੀਆ ਨੂੰ 4-2 ਨਾਲ ਹਰਾਇਆ

ਬਾਹਰੂ— ਪਿਛਲੀ ਉਪ ਜੇਤੂ ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਨੇ 9ਵੇਂ ਸੁਲਤਾਨ ਜੋਹੋਰ ਕੱਪ 'ਚ ਆਪਣੀ ਮੁਹਿੰਮ ਦੀ ਜੇਤੂ ਸ਼ੁਰੂਆਤ ਕਰਦੇ ਹੋਏ ਸ਼ਨੀਵਾਰ ਨੂੰ ਮੇਜ਼ਬਾਨ ਮਲੇਸ਼ੀਆ ਨੂੰ 4-2 ਨਾਲ ਹਰਾ ਦਿੱਤਾ। ਭਾਰਤ ਦੀ ਜਿੱਤ 'ਚ ਪ੍ਰਤਾਪ ਲਾਕੜਾ ਨੇ 19ਵੇਂ ਤੇ 33ਵੇਂ ਮਿੰਟ 'ਚ 2 ਗੋਲ ਕੀਤੇ ਜਦਕਿ ਟੀਮ ਦੇ ਹੋਰ ਗੋਲ ਸ਼ਿਲਾਨੰਦ ਲਾਕੜਾ ਨੇ 39ਵੇਂ ਤੇ ਉਤਮ ਸਿੰਘ ਨੇ 60ਵੇਂ ਮਿੰਟ 'ਚ ਕੀਤੇ। ਮਲੇਸ਼ੀਆ ਵਲੋਂ ਮੁਹੰਮਦ ਹਸਨ (8) ਤੇ ਮੁਹੰਮਦ ਜ਼ੈਨੁਦੀਨ (9) ਨੇ ਗੋਲ ਕੀਤੇ। ਭਾਰਤ ਨੇ ਪਹਿਲੇ 9 ਮਿੰਟ 'ਚ 2 ਗੋਲ ਨਾਲ ਪਿਛੜਣ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ ਤੇ ਚਾਰ ਗੋਲ ਕਰਕੇ ਮੈਚ ਜਿੱਤ ਲਿਆ। ਭਾਰਤੀ ਟੀਮ ਦਾ ਅਗਲਾ ਮੁਕਾਬਲਾ ਨਿਊਜ਼ੀਲੈਂਡ ਨਾਲ ਐਤਵਾਰ ਨੂੰ ਹੋਵੇਗਾ।

PunjabKesari


author

Gurdeep Singh

Content Editor

Related News