ਭਾਰਤੀ ਸ਼ਤਰੰਜ ਟੀਮ ਨੇ ਰੂਸ ਅਤੇ ਅਮਰੀਕਾ ਨਾਲ ਖੇਡੇ ਡਰਾਅ

Monday, Oct 01, 2018 - 02:32 PM (IST)

ਭਾਰਤੀ ਸ਼ਤਰੰਜ ਟੀਮ ਨੇ ਰੂਸ ਅਤੇ ਅਮਰੀਕਾ ਨਾਲ ਖੇਡੇ ਡਰਾਅ

ਚੇਨਈ : 5ਵੀਂ ਸੀਡ ਪ੍ਰਾਪਤ ਭਾਰਤੀ ਪੁਰਸ਼ ਟੀਮ ਨੇ ਐਤਵਾਰ ਨੂੰ ਜਾਰਜੀਆ ਵਿਚ ਖੇਡੇ ਜਾ ਰਹੇ ਵਿਸ਼ਵ ਸ਼ਤਰੰਜ ਓਲੰਪਿਆਡ ਵਿਚ 6ਵੇਂ ਦੌਰ ਦੇ ਮੁਕਾਬਲੇ ਵਿਚ ਦੂਜੀ ਸੀਡ ਰੂਸ ਨੂੰ ਡਰਾਅ 'ਤੇ ਰੋਕ ਦਿੱਤਾ। ਮਹਿਲਾ ਵਰਗ ਵਿਚ ਭਾਰਤੀ ਟੀਮ ਨੇ 10ਵੀਂ ਸੀਡ ਅਮਰੀਕਾ ਨੂੰ ਡਰਾਅ 'ਤੇ ਰੋਕਿਆ। ਭਾਰਤੀ ਮਹਿਲਾ ਟੀਮ ਨੇ ਅਮਰੀਕਾ ਤੋਂ 2 ਮੈਚ ਜਿੱਤੇ ਅਤੇ 2 ਹਾਰੇ। ਸਾਬਕਾ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੇ ਈਰਾਨ ਦੇ ਨੇਪੋਮਨਿਚਤਚੀ ਨੂੰ 43 ਚਾਲਾਂ ਵਿਚ ਹਰਾਇਆ।

ਇਸ ਤਰ੍ਹਾਂ ਪੀ. ਹਰਿਕ੍ਰਿਸ਼ਣਾ, ਵੀਦਿਤ ਸੰਤੋਸ਼ ਗੁਜਰਾਤੀ ਅਤੇ ਬੀ ਅਬੀਧਾਨ ਨੇ ਕ੍ਰਮ : ਵਲਾਦਿਮੀਰ ਕਰਾਮਿਕ, ਨਿਕਿਤਾ ਵਿਟੀਗੋਵ ਅਤੇ ਦਮਿਤਰੀ ਜਾਕੋਵੇਂਕੋ ਦੇ ਨਾਲ ਅੰਕ ਵੰਡੇ। ਮਹਿਲਾ ਵਰਗ ਵਿਚ ਕੋਨੇਰੂ ਹੰਪੀ ਨੇ ਐਨਾ ਜੇਂਟੋਸਕੀ ਨੂੰ 35 ਚਾਲਾਂ ਨਾਲ ਹਰਾਇਆ। ਦੂਜੇ ਮੈਚ ਵਿਚ ਹਰਿਕਾ ਦ੍ਰੋਣਾਵੱਲੀ ਨੂੰ ਅਮਰੀਕਾ ਦੀ ਇਰੀਨਾ ਕਰੁਸ਼ ਤੋਂ 57 ਚਾਲਾਂ ਨਾਲ ਹਾਰ ਝਲਣੀ ਪਈ।

ਤੀਜੇ ਮੈਚ ਵਿਚ ਤਾਨੀਆ ਸਚਦੇਵ ਨੇ ਆਪਣੀ ਜੇਤੂ ਮੁਹਿੰਮ ਜਾਰੀ ਰੱਖਦਿਆਂ ਟਾਟੇਵ ਅਬ੍ਰਾਹਮਯਨ ਨੂੰ 31 ਚਾਲਾਂ ਵਿਚ ਹਰਾਇਆ। ਚੌਥੇ ਮੁਕਾਬਲੇ ਵਿਚ ਭਾਰਤ ਦੀ ਈਸ਼ਾ ਕਾਰਾਵਾਡੇ ਨੂੰ ਜੇਨਿਫਰ ਯੂ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।


Related News