ਰਵੀ ਸ਼ਾਸਤਰੀ ਦੇ ਆਉਂਦਿਆਂ ਹੀ ਟੀਮ ਇੰਡੀਆ ''ਚੋਂ ਕੱਢਿਆ ਗਿਆ ਸੀ ਇਹ ਦਿੱਗਜ, ਹੁਣ ਬਣਿਆ ਕੋਚ

12/31/2019 1:54:37 PM

ਸਪੋਰਟਸ ਡੈਸਕ : ਵੈਸਟਇੰਡੀਜ਼ ਟੀਮ ਨੇ ਸੀਮਤ ਓਵਰਾਂ ਦੀ ਕ੍ਰਿਕਟ ਲਈ ਸਾਬਕਾ ਭਾਰਤੀ ਫੀਲਡਿੰਗ ਕੋਚ ਟ੍ਰੇਵਰ ਪੇਨੀ ਨੂੰ ਆਪਣਾ ਸਹਾਇਕ ਕੋਚ ਨਿਯੁਕਤ ਕੀਤਾ ਹੈ। ਫੀਲਡਿੰਗ 'ਚ ਮਾਹਰ ਰਹੇ 51 ਸਾਲਾ ਟ੍ਰੇਵਰ ਨੂੰ ਵਿੰਡੀਜ਼ ਨੇ ਆਪਣੀ ਟੀਮ ਦੇ ਨਾਲ 2 ਸਾਲ ਦੇ ਕਰਾਰ ਦੇ ਤੌਰ 'ਤੇ ਜੋੜਿਆ ਹੈ। ਇਸ ਦੇ ਚਲਦੇ ਟ੍ਰੇਵਰ 2 ਜਨਵਰੀ ਨੂੰ ਟੀਮ ਦੇ ਨਾਲ ਨਵੇਂ ਸਾਲ ਵਿਚ ਜੁੜ ਕੇ ਕੰਮ ਕਰਨਗੇ। ਉਸ ਦੀ ਕੋਚਿੰਗ ਵਿਚ ਵਿੰਡੀਜ਼ ਟੀਮ ਪਹਿਲੀ ਸੀਰੀਜ਼ ਆਇਰਲੈਂਡ ਖਿਲਾਫ 7 ਜਨਵਰੀ ਤੋਂ ਖੇਡੇਗੀ। ਅਜਿਹੇ 'ਚ ਵੈਸਟਇੰਡੀਜ਼ ਟੀਮ ਦੇ ਸਹਾਇਕ ਕੋਚ ਚੁਣੇ ਜਾਣ ਤੋਂ ਬਾਅਦ ਟ੍ਰੇਵਰ ਨੇ ਕਿਹਾ, ''ਕੀਰੋਨ ਪੋਲਾਰਡ ਅਤੇ ਫਿਲ ਸਿਮੰਸ ਦੀ ਅਗਵਾਈ ਵਿਚ ਖਿਡਾਰੀਆਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਣ 'ਤੇ ਮੈਂ ਕਾਫੀ ਉਤਸ਼ਾਹਿਤ ਹਾਂ।''

ਇਸ ਤੋਂ ਬਾਅਦ ਟ੍ਰੇਵਰ ਨੇ ਕਿਹਾ, ''ਮੈਂ ਕਈ ਸਾਲਾਂ ਤਕ ਕੈਰੇਬੀਅਨ ਪ੍ਰੀਮੀਅਰ ਲੀਗ ਵਿਚ ਵੈਸਟਇੰਡੀਜ਼ ਦੇ ਖਿਡਾਰੀਆਂ ਦੇ ਨਾਲ ਕੰਮ ਕੀਤਾ ਹੈ, ਜਿਸ ਨਾਲ ਮੈਨੂੰ ਮਦਦ ਮਿਲੇਗੀ। ਇਹ ਮੇਰੇ ਲਈ ਘਰ ਤੋਂ ਦੂਰ ਘਰ ਵਰਗਾ ਹੀ ਹੈ।''

4 ਸਾਲਾਂ ਤੋਂ ਵੱਧ ਟੀਮਾਂ ਨੂੰ ਕੋਚਿੰਗ ਦੇਣ ਦਾ ਤਜ਼ਰਬਾ
PunjabKesari

51 ਸਾਲਾ ਟ੍ਰੇਵਰ ਪੇਨੀ, ਜਿਸ ਨੇ ਵਾਰਵਿਕਸ਼ਾਇਰ ਲਈ 158 ਫਰਸਟ ਕਲਾਸ ਅਤੇ 291 ਸੂਚੀ -ਏ ਮੈਚ ਖੇਡੇ ਹਨ ਦੇ ਕੋਲ ਕੋਚਿੰਗ ਦਾ ਕਾਫੀ ਤਜ਼ਰਬਾ ਹੈ। ਉਸ ਨੇ ਭਾਰਤ, ਸ਼੍ਰੀਲੰਕਾ, ਨੀਦਰਲੈਂਡ ਅਤੇ ਯੂ. ਐੱਸ. ਸਣੇ ਕਈ ਕੌਮਾਂਤਰੀ ਟੀਮਾਂ ਦੇ ਨਾਲ ਕੰਮ ਕੀਤਾ ਹੈ। ਇੰਨਾ ਹੀ ਨਹੀਂ ਪੇਨੀ ਨੇ ਇੰਡੀਅਨ ਪ੍ਰੀਮੀਅਰ ਲੀਗ ਵਿਚ ਕਿੰਗਜ਼ ਇਲੈਵਨ ਪੰਜਾਬ, ਡੈੱਕਨ ਚਾਰਜਸ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚ ਸਹਾਇਕ ਕੋਚ ਦੇ ਨਾਲ-ਨਾਲ ਕੈਰੇਬੀਅਨ ਪ੍ਰੀਮੀਅਰ ਲੀਗ (ਸੀ. ਪੀ. ਐੱਲ.) ਵਿਚ ਸੈਂਟ ਲੂਸੀਆ ਜੋਕਸ ਅਤੇ ਸੈਂਟ ਕਿਟਸ ਐਂਡ ਨੇਵਿਸ ਪੈਟ੍ਰਿਅਟਸ ਦੇ ਨਾਲ ਸਹਾਇਕ ਕੋਚ ਦੇ ਰੂਪ 'ਚ ਵੀ ਕੰਮ ਕੀਤਾ ਹੈ। ਹਾਲ ਹੀ 'ਚ ਉਹ 2019 ਸੀ. ਪੀ. ਐੱਲ. ਵਿਚ ਆਪਣੀ ਸਫਲ ਮੁਹਿੰਮ ਦੌਰਾਨ ਬਾਰਬਾਡੋਸ ਟ੍ਰਾਈਡੈਂਟ ਕੋਚਿੰਗ ਸਟਾਫ ਦਾ ਹਿੱਸਾ ਸਨ।

ਭਾਰਤ ਨੇ ਵਿਵਾਦਤ ਢੰਗ ਨਾਲ ਹਟਾਇਆ
PunjabKesari

ਦੱਸ ਦਈਏ ਕਿ ਟ੍ਰੇਵਰ ਪੇਨੀ ਸਾਲ 2011 ਵਿਚ ਭਾਰਤ ਦੇ ਫੀਲਡਿੰਗ ਕੋਚ ਬਣੇ ਸੀ। ਉਸ ਨੇ ਡੰਕਨ ਫਲੈਚਰ ਦੇ ਨਾਲ ਮਿਲ ਕੇ ਕੰਮ ਕੀਤਾ ਸੀ। ਉਸ ਦੇ ਰਹਿੰਦਿਆਂ ਟੀਮ ਇੰਡੀਆ ਨੇ ਚੈਂਪੀਅਨਜ਼ ਟਰਾਫੀ 2013 ਜਿੱਤੀ। ਹਾਲਾਂਕਿ ਅਗਲੇ ਸਾਲ ਹੀ 2014 ਵਿਚ ਉਸ ਨੂੰ ਬਿਨਾ ਦੱਸੇ ਟੀਮ 'ਚੋਂ ਹਟਾ ਦਿੱਤਾ ਗਿਆ। ਸਾਲ 2014 ਵਿਚ ਜਦੋਂ ਰਵੀ ਸ਼ਾਸਤਰੀ ਟੀਮ ਇੰਡੀਆ ਦੇ ਡਾਇਰੈਕਟਰ ਬਣੇ ਤਾਂ ਪੇਨੀ ਨੂੰ ਬਿਨੀ ਦੱਸੇ 3 ਮਹੀਨਿਆਂ ਦੀ ਛੁੱਟੀ 'ਤੇ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਪੇਨੀ ਦੀ ਕਦੇ ਵਾਪਸੀ ਨਹੀਂ ਹੋਈ।


Related News