ਫੀਫਾ ਅੰਡਰ-17 ਵਿਸ਼ਵ ਕੱਪ ਦਾ ਪ੍ਰਭਾਵ ਭਾਰਤ ''ਚ ਦਿਖਣ ਲੱਗਾ ਹੈ : ਭੂਟੀਆ

09/07/2017 4:08:43 PM

ਨਵੀਂ ਦਿੱਲੀ— ਅੰਡਰ-17 ਫੀਫਾ ਵਿਸ਼ਵ ਕੱਪ ਇਕ ਮਹੀਨੇ ਦੂਰ ਹੈ ਪਰ ਭਾਰਤ ਦੇ ਮਹਾਨ ਫੁੱਟਬਾਲਰ ਬਾਈਚੁੰਗ ਭੂਟੀਆ ਨੂੰ ਲਗਦਾ ਹੈ ਕਿ ਆਗਾਮੀ ਟੂਰਨਾਮੈਂਟ ਨੇ ਆਪਣਾ ਪ੍ਰਭਾਵ ਪਹਿਲਾਂ ਹੀ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਦੇਸ਼ 'ਚ ਕਈ ਅਕੈਡਮੀਆਂ ਅਤੇ ਗਰੁੱਪ ਕਲੱਬ ਖੁਲ੍ਹਣੇ ਸ਼ੁਰੂ ਹੋ ਗਏ ਹਨ। 

ਸਾਬਕਾ ਫੁੱਟਬਾਲ ਕਪਤਾਨ ਭੂਟੀਆ ਨੇ ਦੇਸ਼ ਦੇ ਲਈ 100 ਤੋਂ ਜ਼ਿਆਦਾ ਮੈਚ ਖੇਡਣ ਦੇ ਬਾਅਦ 2011 'ਚ ਫੁੱਟਬਾਲ ਤੋਂ ਸੰਨਿਆਸ ਲੈ ਲਿਆ ਸੀ। ਉਹ ਫੁੱਟਬਾਲ ਅਧਿਕਾਰੀਆਂ ਅਤੇ ਮਾਹਰਾਂ ਦੇ ਇਸ ਵਿਚਾਰ ਨਾਲ ਸਹਿਮਤ ਸਨ ਕਿ 6 ਤੋਂ 28 ਅਕਤੂਬਰ ਨੂੰ ਹੋਣ ਵਾਲਾ ਇਹ ਟੂਰਨਾਮੈਂਟ 'ਭਾਰਤ 'ਚ ਫੁੱਟਬਾਲ ਦਾ ਨਜ਼ਾਰਾ' ਹੀ ਬਦਲ ਦੇਵੇਗਾ। 1995 ਤੋਂ 2011 ਤੱਕ ਭਾਰਤ ਦੇ ਲਈ ਖੇਡਣ ਵਾਲੇ ਭੂਟੀਆ ਨੇ ਕਿਹਾ, ''ਇਸ ਮਸ਼ਹੂਰ ਟੂਰਨਾਮੈਂਟ ਨਾਲ ਦੇਸ਼ ਨੂੰ ਫੁੱਟਬਾਲ ਦੀ ਲੋਕਪ੍ਰਿਯਤਾ ਵਧਾਉਣ 'ਚ ਮਦਦ ਮਿਲੇਗੀ।''


Related News