ਬਤੌਰ ਕਪਤਾਨ ਕੋਹਲੀ ਦਾ ਨਵਾਂ ਕਰਿਸ਼ਮਾ, ਤੋੜਿਆ ਗਾਂਗੁਲੀ ਦਾ ਵੱਡਾ ਰਿਕਾਰਡ

Wednesday, Aug 22, 2018 - 11:10 PM (IST)

ਜਲੰਧਰ— ਭਾਰਤੀ ਕ੍ਰਿਕਟ ਟੀਮ ਨੂੰ ਨਾਟਿੰਘਮ 'ਚ ਮਿਲੀ ਤੀਜੇ ਟੈਸਟ ਮੈਚ 'ਚ ਜਿੱਤ ਤੋਂ ਬਾਅਦ ਹੀ ਕਪਤਾਨ ਵਿਰਾਟ ਕੋਹਲੀ ਨੇ ਇਕ ਨਵਾਂ ਕਰਿਸ਼ਮਾ ਕਰ ਦਿਖਾਇਆ। ਕੋਹਲੀ ਨੇ ਬਤੌਰ ਕਪਤਾਨ ਸਭ ਤੋਂ ਜ਼ਿਆਦਾ ਮੈਚ ਜਿੱਤਣ ਵਾਲੇ ਭਾਰਤ ਦੇ ਦੂਜੇ ਸਫਲ ਕਪਤਾਨ ਬਣ ਗਏ ਹਨ।

PunjabKesari
ਤੋੜਿਆ ਗਾਂਗੁਲੀ ਦਾ ਰਿਕਾਰਡ
ਟੀਮ ਨੂੰ ਬਤੌਰ ਕਪਤਾਨ ਸਭ ਤੋਂ ਜ਼ਿਆਦਾ ਮੈਚ ਜਿੱਤਾਉਣ ਦੇ ਮਾਮਲੇ 'ਚ ਕੋਹਲੀ ਨੇ ਸੌਰਵ ਗਾਂਗੁਲੀ ਦਾ ਰਿਕਾਰਡ ਤੋੜ ਦਿੱਤਾ। ਗਾਂਗੁਲੀ ਨੇ 49 ਮੈਚਾਂ ਦੀ ਕਪਤਾਨੀ ਕਰਦੇ ਹੋਏ ਭਾਰਤ ਨੂੰ 21 ਜਿੱਤਾਂ ਹਾਸਲ ਕਰਵਾਈਆਂ। ਵਿਰਾਟ ਕੋਹਲੀ ਨੇ ਸਿਰਫ 38 ਮੈਚਾਂ 'ਚ ਹੀ ਭਾਰਤ ਨੂੰ 22 ਮੈਚਾਂ 'ਚ ਜਿੱਤ ਹਾਸਲ ਕਰਵਾ ਦਿੱਤੀ। ਇਸ ਮਾਮਲੇ 'ਚ ਪਹਿਲਾਂ ਮਹਿੰਦਰ ਸਿੰਘ ਧੋਨੀ ਦਾ ਨਾਂ ਆਉਂਦਾ ਹੈ। ਧੋਨੀ ਨੇ 60 ਮੈਚਾਂ 'ਚ 27 ਮੈਚਾਂ ਆਪਣੀ ਕਪਤਾਨੀ 'ਚ ਭਾਰਤ ਨੂੰ ਜਿੱਤਾਏ ਸਨ।

PunjabKesari
ਰਿਚਡਰਸਨ ਤੇ ਟੇਲਰ ਨੂੰ ਵੀ ਛੱਡਿਆ ਪਿੱਛੇ
ਇਕ ਕਪਤਾਨ ਦੇ ਰੂਪ 'ਚ ਕੋਹਲੀ ਨੇ ਵਿੰਡੀਜ਼ ਦੇ ਵਿਵ ਰਿਚਡਰਸਨ ਤੇ ਆਸਟਰੇਲੀਆ ਦੇ ਮਾਰਕ ਟੇਲਰ ਨੂੰ ਵੀ ਪਿੱਛੇ ਛੱਡਾ ਦਿੱਤਾ ਹੈ। ਕੋਹਲੀ 28 ਮੈਚਾਂ 'ਚ ਸਭ ਤੋਂ ਜ਼ਿਆਦਾ ਜਿੱਤਾਂ ਦਰਜ ਕਰਨ ਵਾਲੇ ਦੁਨੀਆ ਦੇ ਤੀਜੇ ਕਪਤਾਨ ਬਣ ਗਏ ਹਨ। ਕੋਹਲੀ ਦੇ ਨਾਲ ਇੰਗਲੈਂਡ ਦੇ ਮਾਰਕ ਵਾਨ ਵੀ 22 ਜਿੱਤਾਂ ਦੇ ਨਾਲ ਬਰਕਰਾਰ ਹਨ। ਰਿਚਡਰਸਨ ਤੇ ਟੇਲਰ ਨੇ 38 'ਚੋਂ 21 ਮੈਚਾਂ 'ਤੇ ਆਪਣੀ ਟੀਮ ਨੂੰ ਜਿੱਤ ਦਿਵਾਈ ਸੀ। ਇਸ ਲਿਸਟ 'ਚ ਸਭ ਤੋਂ ਉਪਰ ਆਸਟਰੇਲੀਆ ਦੇ ਮਹਾਨ ਕਪਤਾਨ ਰਿੱਕੀ ਪੋਂਟਿੰਗ ਦਾ ਨਾਂ ਹੈ। ਜਿਸ ਨੇ 30 ਮੈਚਾਂ 'ਚ ਜਿੱਤ ਹਾਸਲ ਕੀਤੀ ਹੈ। ਉਸ ਦਾ ਇਹ ਰਿਕਾਰਡ ਤੋੜਨਾ ਮੁਸ਼ਕਲ ਹੀ ਨਹੀਂ ਨਾਮੁਨਕਿਨ ਨਜ਼ਰ ਆ ਰਿਹਾ ਹੈ।

PunjabKesari
ਇਹ ਰਿਕਾਰਡ ਵੀ ਹੋਇਆ ਦਰਜ਼
ਕੋਹਲੀ ਭਾਰਤ ਦੇ ਦੂਜੇ ਇਸ ਤਰ੍ਹਾਂ ਦੇ ਕਪਤਾਨ ਬਣ ਗਏ ਹਨ, ਜਿਨ੍ਹਾਂ ਨੇ ਭਾਰਤ ਨੂੰ ਇੰਗਲੈਂਡ 'ਚ ਦੂਜੀ ਵੱਡੀ ਜਿੱਤ ਹਾਸਲ ਕਰਵਾਈ ਹੈ। ਕੋਹਲੀ ਤੋਂ ਪਹਿਲਾਂ ਕਪਿਲ ਦੇਵ ਨੇ 1986 'ਚ 279 ਦੌੜਾਂ ਨਾਲ ਜਿੱਤ ਹਾਸਲ ਕੀਤੀ ਸੀ ਤੇ ਹੁਣ ਕੋਹਲੀ ਨੇ ਟ੍ਰੇਂਟ ਬ੍ਰਿਜ 'ਚ 203 ਦੌੜਾਂ ਨਾਲ ਜਿੱਤ ਹਾਸਲ ਕੀਤੀ ਹੈ। ਇਸ ਤੋਂ ਇਲਾਵਾ ਕੋਹਲੀ ਦੀ ਕਪਤਾਨੀ 'ਚ ਇਹ ਭਾਰਤ ਦੀ ਆਲਓਵਰ ਤੀਜੀ ਵੱਡੀ ਜਿੱਤ ਰਹੀ।


Related News