ਮੀਡੀਆ ਦੇ ਸਾਹਮਣੇ ਆ ਕੇ ਰੋ ਪਏ ‘The Great Khali'', ਦੇਖੋ ਵਾਇਰਲ ਵੀਡੀਓ
Saturday, Aug 13, 2022 - 12:05 PM (IST)

ਖੇਡ ਡੈਸਕ : ਰੈਸਲਿੰਗ ਦੀ ਦੁਨੀਆ 'ਚ ਕਰੀਬ ਇਕ ਦਹਾਕੇ ਤੋਂ ਭਾਰਤ ਦਾ ਨਾਂ ਉੱਚਾ ਕਰ ਰਹੇ ਦਿ ਗ੍ਰੇਟ ਖਲੀ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਮੀਡੀਆ ਫੋਟੋਗ੍ਰਾਫਰਾਂ ਦੇ ਸਾਹਮਣੇ ਆਊਣ ਦੇ ਬਾਅਦ ਰੋਂਦੇ ਹੋਏ ਨਜ਼ਰ ਆ ਰਹੇ ਹਨ। ਜਦੋਂ ਖਲੀ ਦੀਆਂ ਅੱਖਾਂ 'ਚੋਂ ਹੰਝੂ ਆਉਣੇ ਸ਼ੁਰੂ ਹੋ ਜਾਂਦੇ ਹਨ, ਤਾਂ ਉਹ ਇਕ ਕਮਰੇ ਵੱਲ ਚਲੇ ਜਾਂਦੇ ਹਨ ਅਤੇ ਉਨ੍ਹਾਂ ਦਾ ਇਕ ਹੱਥ ਆਪਣੀਆਂ ਗੱਲ੍ਹਾਂ 'ਤੇ ਹੁੰਦਾ ਹੈ ਜਿਵੇਂ ਕਿ ਉਹ ਆਪਣਾ ਚਿਹਰਾ ਪੂੰਝ ਰਹੇ ਹੋਣ।
ਇਹ ਵੀ ਪੜ੍ਹੋ : ਪਟਿਆਲਾ ਦੇ ਉਦੈਵੀਰ ਨੇ ਸਿਰਜਿਆ ਇਤਿਹਾਸ, ਤਲਵਾਰਬਾਜ਼ੀ ਚੈਪੀਅਨਸ਼ਿਪ 'ਚ ਜਿੱਤੇ 2 ਸੋਨ ਤਮਗੇ
what made Khali Sir cry? pic.twitter.com/mrFKUTdM5A
— Viral Bhayani (@viralbhayani77) August 12, 2022
ਜਿਵੇਂ ਹੀ ਇਹ ਵੀਡੀਓ ਸਾਹਮਣੇ ਆਇਆ, ਪ੍ਰਸ਼ੰਸਕਾਂ ਨੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਖਲੀ ਕਿਉਂ ਰੋਏ। ਇਸ ਦੌਰਾਨ ਬਹੁਤ ਸਾਰੇ ਪ੍ਰਸ਼ੰਸਕ ਅਜਿਹੇ ਸਨ ਜਿਨ੍ਹਾਂ ਨੇ ਇਸ ਸਥਿਤੀ ਵਿੱਚ ਮਜ਼ਾਕ ਕੀਤਾ ਅਤੇ ਸੋਸ਼ਲ ਮੀਡੀਆ 'ਤੇ ਮੀਮਜ਼ ਸ਼ੇਅਰ ਕੀਤੇ।
ਵੀਡੀਓ ਦੇ ਕੁਮੈਂਟ ਬਾਕਸ 'ਚ ਪ੍ਰਸ਼ੰਸਕਾਂ ਨੇ ਕਈ ਤਰ੍ਹਾਂ ਦੇ ਕੁਮੈਂਟ ਕੀਤੇ। ਇੱਕ ਨੇ ਲਿਖਿਆ- ਖਲੀ ਇਸ ਲਈ ਰੋ ਰਹੇ ਹਨ ਕਿਉਂਕਿ ਉਨ੍ਹਾਂ ਨੇ ਲਾਲ ਸਿੰਘ ਚੱਢਾ ਦੇਖ ਲਈ ਹੈ। ਇੱਕ ਨੇ ਲਿਖਿਆ - ਤੁਸੀਂ ਕਿਉਂ ਰੋ ਰਹੇ ਹੋ ਖਲੀ ਸਰ - ਕੀ ਉਰਵਸ਼ੀ ਨੇ ਤੁਹਾਨੂੰ ਵੀ ਡੀ. ਐੱਮ. ਕੀਤਾ ਹੈ? ਇਸ ਦੇ ਨਾਲ ਹੀ ਇੱਕ ਫੈਨ ਨੇ ਲਿਖਿਆ- ਖਲੀ ਸਰ ਪਾਣੀ ਦੀ ਸਮੱਸਿਆ ਦੂਰ ਕਰ ਰਹੇ ਹਨ।
ਇਹ ਵੀ ਪੜ੍ਹੋ : ਲੋਕੇਸ਼ ਰਾਹੁਲ ਪੂਰੀ ਤਰ੍ਹਾਂ ਸਿਹਤਮੰਦ, ਜ਼ਿੰਬਾਬਵੇ ਖ਼ਿਲਾਫ਼ ਕਰੇਗਾ ਟੀਮ ਦੀ ਕਪਤਾਨੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।