ਇਨਫੈਕਸ਼ਨ ਕਾਰਨ ਅਜੇ ਹਸਪਤਾਲ ''ਚ ਹੀ ਰਹਿਣਗੇ ਮਹਾਨ ਫੁੱਟਬਾਲਰ ਪੇਲੇ

Tuesday, Feb 22, 2022 - 11:44 AM (IST)

ਸਾਓ ਪਾਉਲੋ- ਸਾਬਕਾ ਧਾਕੜ ਫੁੱਟਬਾਲਰ ਪੇਲੇ ਨੂੰ ਪਿਸ਼ਾਬ 'ਚ ਇਨਫੈਕਸ਼ਨ ਦੇ ਕਾਰਨ ਅਜੇ ਕੁਝ ਹੋਰ ਦਿਨ ਹਸਪਤਾਲ 'ਚ ਹੀ ਰਹਿਣਾ ਹੋਵੇਗਾ। ਸਾਓ ਪਾਓਲੋ ਸਥਿਤ ਅਲਬਰਟ ਆਈਂਸਟੀਨ ਹਸਪਤਾਲ ਨੇ ਸੋਮਵਾਰ ਨੂੰ ਕਿਹਾ ਕਿ 81 ਸਾਲਾ ਪੇਲੇ ਨੂੰ ਅੰਤੜੀਆਂ ਦੇ ਕੈਂਸਰ ਦਾ ਇਲਾਜ ਜਾਰੀ ਰੱਖਣ ਲਈ 13 ਫਰਵਰੀ ਨੂੰ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਸੀ ਪਰ ਬਾਅਦ 'ਚ ਡਾਕਟਰਾਂ ਨੇ ਪਾਇਆ ਕਿ ਉਹ ਇਨਫੈਕਸ਼ਨ ਨਾਲ ਪੀੜਤ ਹਨ। 

ਇਹ ਵੀ ਪੜ੍ਹੋ : ਭਾਰਤ ਦੀ ਇਸ ਮਹਿਲਾ ਸਟਾਰ ਕ੍ਰਿਕਟਰ ਨੇ ਕ੍ਰਿਕਟ ਨੂੰ ਕਿਹਾ ਅਲਵਿਦਾ

ਹਸਪਤਾਲ ਨੇ ਕਿਹਾ, 'ਉਨ੍ਹਾਂ ਦੀ ਸਥਿਤੀ ਸਥਿਰ ਹੈ ਤੇ ਉਨ੍ਹਾਂ ਨੂੰ ਅਗਲੇ ਕੁਝ ਦਿਨਾਂ 'ਚ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਹੈ।' ਪਿਛਲੇ ਸਾਲ ਅਗਸਤ 'ਚ ਨਿਯਮਿਤ ਜਾਂਚ ਦੇ ਦੌਰਾਨ ਪੇਲੇ ਦੇ ਢਿੱਡ 'ਚ ਕੈਂਸਰ ਦਾ ਪਤਾ ਲੱਗਾ ਸੀ ਜਿਸ ਤੋਂ ਬਾਅਦ ਉਨ੍ਹਾਂ ਦੀ ਕੀਮੋਥੈਰਪੀ ਕੀਤੀ ਗਈ ਸੀ। ਉਨ੍ਹਾਂ ਨੂੰ ਉਦੋਂ ਲਗਭਗ ਇਕ ਮਹੀਨੇ ਤਕ ਹਸਪਤਾਲ 'ਚ ਰਹਿਣਾ ਪਿਆ ਸੀ। ਪੇਲੇ ਦੇ ਰਹਿੰਦੇ ਹੋਏ ਬ੍ਰਾਜ਼ੀਲ ਨੇ 1958, 1962 ਤੇ 1970 'ਚ ਵਿਸ਼ਵ ਕੱਪ ਜਿੱਤੇ ਸਨ। ਉਨ੍ਹਾਂ ਨੇ 92 ਮੈਚਾਂ 'ਚ 77 ਗੋਲ ਕੀਤੇ ਜੋ ਬ੍ਰਾਜ਼ੀਲ ਵਲੋਂ ਰਿਕਾਰਡ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News