ਪ੍ਰਿਥਵੀ ਸ਼ਾਅ ਨਾਲ ਕੁੜੀ ਨੇ ਕੀਤੀਆਂ ਸਾਰੀਆਂ ਹੱਦਾਂ ਪਾਰ, ਮੰਗੇ 50 ਹਜ਼ਾਰ, ਵੀਡੀਓ ਆਈ ਸਾਹਮਣੇ
Thursday, Feb 16, 2023 - 08:40 PM (IST)
ਸਪੋਰਟਸ ਡੈਸਕ : ਭਾਰਤੀ ਕ੍ਰਿਕਟਰ ਪ੍ਰਿਥਵੀ ਸ਼ਾਅ ਨਾਲ ਕੁਝ ਪ੍ਰਸ਼ੰਸਕ ਲੜਦੇ ਨਜ਼ਰ ਆਏ, ਜਿਸ ਦੀ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵੀਡੀਓ 'ਚ ਇਕ ਲੜਕੀ ਨੂੰ ਵੀ ਸ਼ਾਅ ਨਾਲ ਸਾਰੀਆਂ ਹੱਦਾਂ ਪਾਰ ਕਰਦੇ ਦੇਖਿਆ ਜਾ ਸਕਦਾ ਹੈ। ਇਹ ਸਾਰੀ ਘਟਨਾ ਮੁੰਬਈ ਦੇ ਸਹਾਰਾ ਸਟਾਰ ਹੋਟਲ ਨੇੜੇ ਵਾਪਰੀ। ਪ੍ਰਿਥਵੀ ਸ਼ਾਅ ਅਤੇ ਉਸਦੇ ਦੋਸਤ ਰਾਤ ਦੇ ਖਾਣੇ ਲਈ ਇੱਕ ਰੈਸਟੋਰੈਂਟ ਵਿੱਚ ਗਏ ਸਨ।
50 ਹਜ਼ਾਰ ਮੰਗੇ
ਸ਼ਾਅ ਆਪਣੇ ਦੋਸਤਾਂ ਨਾਲ ਇੱਥੇ ਡਿਨਰ ਲਈ ਆਇਆ ਸੀ। ਇਸ ਦੌਰਾਨ ਕ੍ਰਿਕਟਰ ਦਾ ਇੱਕ ਪ੍ਰਸ਼ੰਸਕ ਅਤੇ ਇੱਕ ਮਹਿਲਾ ਪ੍ਰਸ਼ੰਸਕ ਉਸਦੇ ਮੇਜ਼ ਕੋਲ ਆ ਗਏ। ਮਹਿਲਾ ਫੈਨ ਕ੍ਰਿਕਟਰ ਨਾਲ ਸੈਲਫੀ ਲੈਣ ਲੱਗੀ, ਜਦੋਂ ਉਹ ਕੁਝ ਫੋਟੋਆਂ ਅਤੇ ਵੀਡੀਓ ਲੈਣ ਤੋਂ ਬਾਅਦ ਵੀ ਅਜਿਹਾ ਕਰਨ ਤੋਂ ਨਹੀਂ ਹਟੀ ਤਾਂ ਕ੍ਰਿਕਟਰ ਨੇ ਉਸ ਨੂੰ ਰੋਕਿਆ। ਦੋਵੇਂ ਪ੍ਰਸ਼ੰਸਕ ਮੰਨ ਨਹੀਂ ਰਹੇ ਸਨ, ਜਿਸ ਤੋਂ ਬਾਅਦ ਸ਼ਾਅ ਨੇ ਰੈਸਟੋਰੈਂਟ ਦੇ ਮਾਲਕ ਨੂੰ ਫੋਨ ਕੀਤਾ ਅਤੇ ਉਨ੍ਹਾਂ ਨੂੰ ਹਟਾਉਣ ਲਈ ਕਿਹਾ। ਰੈਸਟੋਰੈਂਟ ਦੇ ਮੈਨੇਜਰ ਨੇ ਪ੍ਰਸ਼ੰਸਕਾਂ ਨੂੰ ਉਥੋਂ ਹਟਾ ਦਿੱਤਾ ਪਰ ਦੋਵੇਂ ਪ੍ਰਸ਼ੰਸਕ ਗੁੱਸੇ 'ਚ ਆ ਗਏ ਅਤੇ ਰੈਸਟੋਰੈਂਟ ਦੇ ਬਾਹਰ ਹੀ ਰੁਕ ਗਏ। ਦੋਵਾਂ ਦੇਨੇ ਆਪਣੇ ਨਾਲ 6 ਹੋਰ ਲੋਕਾਂ ਨੂੰ ਵੀ ਜੋੜ ਲਿਆ, ਜਿਸ ਤੋਂ ਬਾਅਦ ਸ਼ਾਅ ਦੇ ਸਾਹਮਣੇ ਆਉਣ 'ਤੇ ਮਾਮਲਾ ਵਧ ਗਿਆ। ਇਸ ਘਟਨਾ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਹੰਗਾਮਾ ਸਾਫ਼ ਦੇਖਿਆ ਜਾ ਸਕਦਾ ਹੈ। ਪ੍ਰਿਥਵੀ ਸ਼ਾਅ ਅਤੇ ਲੜਕੀ ਵਿਚਕਾਰ ਝਗੜਾ ਹੋ ਗਿਆ। ਕ੍ਰਿਕਟਰ ਦੀ ਕਾਰ 'ਤੇ ਬੇਸਬਾਲ ਬੈਟ ਨਾਲ ਹਮਲਾ ਕੀਤਾ ਗਿਆ। ਪ੍ਰਸ਼ੰਸਕਾਂ ਨੇ ਕ੍ਰਿਕਟਰ ਦੀ ਕਾਰ ਦੀ ਵਿੰਡਸ਼ੀਲਡ ਤੋੜ ਦਿੱਤੀ ਅਤੇ 50,000 ਰੁਪਏ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ।
Hustle video of #Cricketer #Prithvishaw & #influencer #Sapnagill outside Barrel mansion club in vile parle east #Mumbai, it is said that related to click photo with cricketer later whole fight started. @PrithviShaw @MumbaiPolice @DevenBhartiIPS @CPMumbaiPolice @BCCI pic.twitter.com/6LIpiWGkKg
— Mohsin shaikh 🇮🇳 (@mohsinofficail) February 16, 2023
ਪ੍ਰਿਥਵੀ ਸ਼ਾਅ ਨੇ ਓਸ਼ੀਵਾਰਾ ਪੁਲਸ ਨੇ 8 ਲੋਕਾਂ ਦੇ ਖਿਲਾਫ਼ ਐੱਫ.ਆਈ.ਆਰ ਦਰਜ ਕੀਤੀ ਹੈ। ਇਨ੍ਹਾਂ ਵਿੱਚੋਂ 2 ਨਾਮਜ਼ਦ ਹਨ ਅਤੇ 6 ਅਣਪਛਾਤੇ ਹਨ। ਮੁੰਬਈ ਪੁਲਸ ਨੇ ਬਿਆਨ ਦਿੱਤਾ ਕਿ ਪ੍ਰਿਥਵੀ ਸ਼ਾਅ 'ਤੇ ਹਮਲੇ ਦੇ ਸਬੰਧ 'ਚ 8 ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਸ਼ਿਕਾਇਤ ਵਿੱਚ ਨਾਮਜ਼ਦ ਦੋ ਵਿਅਕਤੀਆਂ ਦੀ ਪਛਾਣ ਸ਼ੋਭਿਤ ਠਾਕੁਰ ਅਤੇ ਸਨਾ ਉਰਫ਼ ਸਪਨਾ ਗਿੱਲ ਵਜੋਂ ਹੋਈ ਹੈ। ਸਪਨਾ ਇੱਕ ਇੰਸਟਾਗ੍ਰਾਮ ਮਾਡਲ ਹੈ। ਦੋਵਾਂ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਪ੍ਰਿਥਵੀ ਸ਼ਾਅ 'ਤੇ ਪਹਿਲਾਂ ਹਮਲਾ ਕਰਨ ਦਾ ਦੋਸ਼ ਲਗਾਇਆ ਹੈ। ਇਸ ਘਟਨਾ ਤੋਂ ਬਾਅਦ ਪੁਲਸ ਨੇ 'ਸੋਸ਼ਲ ਮੀਡੀਆ ਇੰਫਲੂਐਂਸਰ' ਸਪਨਾ ਗਿੱਲ ਨੂੰ ਗ੍ਰਿਫਤਾਰ ਕਰ ਲਿਆ।
ਇਸ ਦੌਰਾਨ ਗਿੱਲ ਦੇ ਵਕੀਲ ਅਲੀ ਕਾਸ਼ਿਫ ਖਾਨ ਦੇਸ਼ਮੁਖ ਨੇ ਕਿਹਾ ਕਿ ਉਨ੍ਹਾਂ ਦਾ ਮੁਵੱਕਿਲ ਬੇਕਸੂਰ ਹੈ ਅਤੇ ਉਸ ਨੇ ਸਿਰਫ ਸ਼ਾਅ ਨੂੰ ਸੈਲਫੀ ਲੈਣ ਦੀ ਬੇਨਤੀ ਕੀਤੀ ਸੀ। ਉਸ ਨੇ ਦੋਸ਼ ਲਾਇਆ ਕਿ ਸ਼ਾਅ ਉਸ ਸਮੇਂ ਸ਼ਰਾਬ ਦੇ ਨਸ਼ੇ 'ਚ ਸੀ ਅਤੇ ਉਸ ਨੇ ਝਗੜਾ ਕਰ ਕੇ ਗਿੱਲ 'ਤੇ ਲੱਕੜ ਦੇ ਬੈਟ ਨਾਲ ਹਮਲਾ ਕਰ ਦਿੱਤਾ। ਦੇਸ਼ਮੁਖ ਨੇ ਦੋਸ਼ ਲਾਇਆ ਕਿ ਸ਼ਾਅ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਅਤੇ ਗਿੱਲ ਅਤੇ ਉਸ ਦੇ ਦੋਸਤ ਠਾਕੁਰ ਵਿਰੁੱਧ ਐਫ.ਆਈ.ਆਰ ਦਰਜ ਕਰਵਾਈ।
ਦੇਸ਼ਮੁਖ ਨੇ ਦਾਅਵਾ ਕੀਤਾ ਕਿ ਸਪਨਾ ਗਿੱਲ ਅਤੇ ਉਸ ਦਾ ਦੋਸਤ (ਠਾਕੁਰ) ਪ੍ਰਿਥਵੀ ਸ਼ਾਅ ਦੇ ਪ੍ਰਸ਼ੰਸਕ ਸਨ ਅਤੇ ਉਨ੍ਹਾਂ ਨੇ ਉਸ ਨੂੰ ਸੈਲਫੀ ਲਈ ਬੇਨਤੀ ਕੀਤੀ। ਹਾਲਾਂਕਿ ਸ਼ਾਅ ਨੇ ਇਨਕਾਰ ਕਰ ਦਿੱਤਾ ਕਿ ਉਹ ਉਸ ਸਮੇਂ ਸ਼ਰਾਬੀ ਸੀ ਤੇ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ ਅਤੇ ਕੁੱਟਮਾਰ ਕੀਤੀ। ਦੇਸ਼ਮੁੱਖ ਨੇ ਮੰਗ ਕੀਤੀ ਕਿ ਗਿੱਲ ਦੇ ਗੰਭੀਰ ਸੱਟਾਂ ਲੱਗੀਆਂ ਹਨ, ਜਿਸ ਨੂੰ ਤੁਰੰਤ ਡਾਕਟਰੀ ਜਾਂਚ ਲਈ ਹਸਪਤਾਲ ਲਿਜਾਇਆ ਜਾਵੇ, ਜੋ ਕਿ ਅਜੇ ਵੀ ਓਸ਼ੀਵਾਰਾ ਪੁਲਸ ਸਟੇਸ਼ਨ ਵਿੱਚ ਹੈ।